ਮਿਆਮੀ ਓਪਨ ਦੇ ਫਾਈਨਲ 'ਚ ਪਹੁੰਚੇ ਜੈਨਿਕ ਸਿਨਰ, ਡੇਨੀਅਲ ਮੇਦਵੇਦੇਵ ਨਾਲ ਹੋਵੇਗਾ ਸਾਹਮਣਾ
ਮਿਆਮੀ, 01 ਅਪ੍ਰੈਲ (ਹਿ. ਸ.)। ਇਟਲੀ ਦੇ ਸਟਾਰ ਟੈਨਿਸ ਖਿਡਾਰੀ ਜੈਨਿਕ ਸਿਨਰ ਨੇ ਮਿਆਮੀ ਓਪਨ ਦੇ ਫਾਈਨਲ ਵਿੱਚ ਪ੍ਰਵੇਸ਼ ਕ
25


ਮਿਆਮੀ, 01 ਅਪ੍ਰੈਲ (ਹਿ. ਸ.)। ਇਟਲੀ ਦੇ ਸਟਾਰ ਟੈਨਿਸ ਖਿਡਾਰੀ ਜੈਨਿਕ ਸਿਨਰ ਨੇ ਮਿਆਮੀ ਓਪਨ ਦੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਸਿਨਰ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ 'ਚ ਸਪੇਨ ਦੇ ਕਾਰਲੋਸ ਅਲਕਾਰਜ਼ ਨੂੰ ਹਰਾਇਆ। ਸਿਨਰ ਨੇ ਅਲਕਾਰਜ਼ 'ਤੇ 6-7(4), 6-4, 6-2 ਨਾਲ ਜਿੱਤ ਦਰਜ ਕੀਤੀ। ਸਿਨਰ ਦਾ ਐਤਵਾਰ ਨੂੰ ਫਾਈਨਲ 'ਚ ਡੇਨੀਅਲ ਮੇਦਵੇਦੇਵ ਦਾ ਸਾਹਮਣਾ ਹੋਵੇਗਾ।

ਮੈਚ ਜਿੱਤਣ ਤੋਂ ਬਾਅਦ ਸਿਨਰ ਨੇ ਏ. ਟੀ. ਪੀ. ਡਾਟ ਕਾਮ ਦੇ ਹਵਾਲੇ ਨਾਲ ਕਿਹਾ ਗਿਆ, ਇਹ ਬਹੁਤ ਅਹਿਮੀਅਤ ਰੱਖਦਾ ਹੈ। ਅਸੀਂ ਦੋਵਾਂ ਨੇ ਫਿਰ ਤੋਂ ਬਹੁਤ ਹੀ ਉੱਚ ਪੱਧਰੀ ਟੈਨਿਸ ਖੇਡੀ। ਮੈਂ ਬੱਸ ਆਪਣੀ ਸਰਬੋਤਮ ਕੋਸ਼ਿਸ਼ ਕੀਤੀ। ਤੀਜੇ ਸੈੱਟ ਵਿੱਚ ਮੈਂ ਉਸਨੂੰ ਥੋੜ੍ਹਾ ਸੰਘਰਸ਼ ਕਰਦਿਆਂ ਦੇਖਿਆ। ਅਸੀਂ ਦੋਵਾਂ ਨੇ ਬਹੁਤ ਹਮਲਾਵਰ ਟੈਨਿਸ ਖੇਡਣ ਦੀ ਕੋਸ਼ਿਸ਼ ਕੀਤੀ ਅਤੇ ਇਹ ਅੱਜ ਫੈਸਲਾ ਮੇਰੇ ਹੱਕ ਵਿੱਚ ਗਿਆ, ਇਸ ਲਈ ਮੈਂ ਬਹੁਤ ਖੁਸ਼ ਹਾਂ।

ਮੇਦਵੇਦੇਵ ਦੇ ਖਿਲਾਫ ਮੈਚ ਦੇ ਬਾਰੇ ਵਿੱਚ ਸਿਨੇਰ ਨੇ ਕਿਹਾ, ਇੱਥੇ ਹਾਲਾਤ ਰੋਟਰਡੈਮ ਦੇ ਮੁਕਾਬਲੇ ਵੱਖਰੇ ਹਨ। ਮੈਂ ਬਹੁਤ ਖੁਸ਼ ਹਾਂ ਕਿ ਮੈਂ ਫਾਈਨਲ ਵਿੱਚ ਉਨ੍ਹਾਂ ਦਾ ਸਾਹਮਣਾ ਕਰ ਰਿਹਾ ਹਾਂ। ਮੈਂ ਪਿਛਲੀ ਵਾਰ ਉਨ੍ਹਾਂ ਤੋਂ ਹਾਰ ਗਿਆ ਸੀ, ਪਰ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ। ਮੈਂ ਇਸ ਕੋਰਟ 'ਤੇ ਚੰਗਾ ਮਹਿਸੂਸ ਕਰ ਰਿਹਾ ਹਾਂ। ਮੇਰੇ ਕੋਲ ਸ਼ਾਨਦਾਰ ਯਾਦਾਂ ਹਨ ਅਤੇ ਉਮੀਦ ਹੈ ਕਿ ਮੈਂ ਕੁਝ ਵਧੀਆ ਟੈਨਿਸ ਦਿਖਾ ਸਕਦਾ ਹਾਂ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande