ਦਿ ਗ੍ਰੇਟ ਇੰਡੀਅਨ ਮਿਊਜ਼ੀਕਲ ਨਾਈਟ 'ਚ ਪਤੀ ਨਾਲ ਦਿਖੀ ਪ੍ਰਿਅੰਕਾ ਚੋਪੜਾ
ਮੁੰਬਈ, 01 ਅਪ੍ਰੈਲ (ਹਿ. ਸ.)। ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲ ਹੀ ’ਚ ਮੁੰਬਈ ਵਾਪਸ ਆਈ ਹੈ। ਇਸ ਤੋਂ ਬਾਅਦ ਉ
43


ਮੁੰਬਈ, 01 ਅਪ੍ਰੈਲ (ਹਿ. ਸ.)। ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਹਾਲ ਹੀ ’ਚ ਮੁੰਬਈ ਵਾਪਸ ਆਈ ਹੈ। ਇਸ ਤੋਂ ਬਾਅਦ ਉਸਨੇ ਆਪਣੇ ਪਤੀ ਨਿਕ ਜੋਨਸ ਨਾਲ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ‘ਦ ਗ੍ਰੇਟ ਇੰਡੀਅਨ ਮਿਊਜ਼ੀਕਲ’ ਦੇ ਲਾਂਚ ਈਵੈਂਟ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਦੀ ਧਮਾਕੇਦਾਰ ਐਂਟਰੀ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਅਭਿਨੇਤਰੀ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਸ਼ਾਨਦਾਰ ਪਾਰਟੀ ਵਿੱਚ ਇੱਕ ਪਰਫੈਕਟ ਜੋੜੇ ਵਾਂਗ ਦਿਖਾਈ ਦਿੱਤੇ ਅਤੇ ਪਪਰਾਜ਼ੀ ਦੇ ਸਾਹਮਣੇ ਕਈ ਵਾਰ ਪੋਜ਼ ਵੀ ਦਿੱਤੇ। ਪ੍ਰਿਯੰਕਾ ਚੋਪੜਾ ਦੀ ਗਲੈਮਰਸ ਡਰੈੱਸ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਟ੍ਰਾਸਪੇਰੈਂਟ ਡਰੈੱਸ ’ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਹੁਣ ਪ੍ਰਿਯੰਕਾ ਅਤੇ ਨਿਕ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande