ਵਾਰਾਣਸੀ : ਘਰ ਦੇ ਅੰਦਰੋਂ ਮਿਲੀ ਲੜਕੀ ਦੀ ਲਾਸ਼, ਹੱਤਿਆ ਦਾ ਸ਼ੱਕ
ਵਾਰਾਣਸੀ, 01 ਅਪ੍ਰੈਲ (ਹਿ. ਸ.)। ਸ਼ਹਿਰ ਦੇ ਜੈਤਪੁਰਾ ਥਾਣਾ ਖੇਤਰ 'ਚ ਬਾਗੇਸ਼ਵਰੀ ਦੇਵੀ ਮੰਦਰ ਦੇ ਕੋਲ ਸਥਿਤ ਇਕ ਘਰ 'ਚੋ
40


ਵਾਰਾਣਸੀ, 01 ਅਪ੍ਰੈਲ (ਹਿ. ਸ.)। ਸ਼ਹਿਰ ਦੇ ਜੈਤਪੁਰਾ ਥਾਣਾ ਖੇਤਰ 'ਚ ਬਾਗੇਸ਼ਵਰੀ ਦੇਵੀ ਮੰਦਰ ਦੇ ਕੋਲ ਸਥਿਤ ਇਕ ਘਰ 'ਚੋਂ ਸ਼ਨੀਵਾਰ ਨੂੰ ਇਕ ਲੜਕੀ ਦੀ ਲਾਸ਼ ਮਿਲੀ। ਲੜਕੀ ਦਾ ਮੂੰਹ ਅਤੇ ਹੱਥ ਕੱਪੜੇ ਨਾਲ ਬੰਨ੍ਹੇ ਹੋਏ ਸਨ। ਸੂਚਨਾ ਮਿਲਦੇ ਹੀ ਡੀ. ਸੀ. ਪੀ. ਕਾਸ਼ੀ ਜ਼ੋਨ, ਚੇਤਗੰਜ ਏ.ਸੀ. ਪੀ. ਖੇਤਰੀ ਪੁਲਿਸ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਿਸ ਨੇ ਘਟਨਾ ਵਾਲੀ ਥਾਂ ਅਤੇ ਆਲੇ-ਦੁਆਲੇ ਦੀ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਜੈਤਪੁਰਾ ਬਾਗੇਸ਼ਵਰੀ ਦੇਵੀ ਮੰਦਰ ਨੇੜੇ ਗੋਪਾਲ ਬਾਗ ਵਿੱਚ ਪਾਵਰਲੂਮ ਚਲਾਉਣ ਵਾਲੇ ਗਿਆਨ ਚੰਦ ਸੋਨਕਰ ਦਾ ਘਰ ਹੈ। ਗਿਆਨਚੰਦ ਨੇ ਚੁਨਾਰ ਦੀ ਰਹਿਣ ਵਾਲੀ ਸੋਨਮ (20) ਨੂੰ ਘਰੇਲੂ ਕੰਮ ਲਈ ਰੱਖਿਆ ਸੀ। ਸੋਨਮ ਗਿਆਨਚੰਦ ਦੇ ਘਰ ਕੰਮ ਕਰਨ ਤੋਂ ਬਾਅਦ ਡਿਗੀਆ 'ਚ ਕਿਰਾਏ ਦੇ ਮਕਾਨ 'ਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਰਹਿੰਦੀ ਸੀ। ਉਸ ਦੇ ਪਰਿਵਾਰਕ ਮੈਂਬਰ ਵੀ ਘਰਾਂ ਵਿੱਚ ਕੰਮ ਕਰਦੇ ਹਨ ਅਤੇ ਕਿਸੇ ਤਰ੍ਹਾਂ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਸੋਨਮ ਦੀ ਲਾਸ਼ ਸ਼ਨੀਵਾਰ ਸਵੇਰੇ ਗਿਆਨ ਚੰਦ ਸੋਨਕਰ ਦੇ ਘਰ ਦੀ ਹੇਠਲੀ ਮੰਜ਼ਿਲ 'ਤੇ ਸਥਿਤ ਸੀਵਰ ਚੈਂਬਰ 'ਚੋਂ ਮਿਲੀ। ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਅਤੇ ਘਟਨਾ ਸਥਾਨ ਦੇ ਆਲੇ-ਦੁਆਲੇ ਜਾਂਚ ਕੀਤੀ। ਇਸ ਮਾਮਲੇ ਵਿੱਚ ਪੁਲਿਸ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਨੌਜਵਾਨ ਵੀ ਪਾਵਰਲੂਮ ਵਿੱਚ ਕੰਮ ਕਰਦਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande