ਅਮਰੀਕਾ : ਅਰਕੰਸਾਸ ਰਾਜ 'ਚ ਤੂਫਾਨ ਨੇ ਮਚਾਈ ਭਾਰੀ ਤਬਾਹੀ
ਵਾਸ਼ਿੰਗਟਨ ਡੀ. ਸੀ., 02 ਅਪ੍ਰੈਲ (ਹਿ. ਸ.)। ਅਮਰੀਕਾ ’ਚ ਸ਼ੁੱਕਰਵਾਰ ਨੂੰ ਉੱਠੇ ਤੂਫ਼ਾਨ ਨੇ ਦੱਖਣੀ ਅਤੇ ਮੱਧ-ਪੱਛਮੀ ਹਿ
04


04


ਵਾਸ਼ਿੰਗਟਨ ਡੀ. ਸੀ., 02 ਅਪ੍ਰੈਲ (ਹਿ. ਸ.)। ਅਮਰੀਕਾ ’ਚ ਸ਼ੁੱਕਰਵਾਰ ਨੂੰ ਉੱਠੇ ਤੂਫ਼ਾਨ ਨੇ ਦੱਖਣੀ ਅਤੇ ਮੱਧ-ਪੱਛਮੀ ਹਿੱਸਿਆਂ 'ਚ ਭਾਰੀ ਤਬਾਹੀ ਮਚਾਈ ਹੈ। ਇਸ ਦਾ ਸਭ ਤੋਂ ਵੱਧ ਅਸਰ ਅਰਕੰਸਾਸ ਰਾਜ ਵਿੱਚ ਪਿਆ ਹੈ। ਤੂਫਾਨ ਦੀ ਮਾਰ ਹੇਠ ਆਏ ਅਰਕੰਸਾਸ ਰਾਜ ਦੇ ਕਈ ਹਿੱਸਿਆਂ ਵਿੱਚ ਘਰਾਂ ਦੀਆਂ ਕੰਧਾਂ ਅਤੇ ਛੱਤਾਂ ਡਿੱਗ ਗਈਆਂ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਇੱਥੇ ਇਲੀਨੋਇਸ ਵਿੱਚ ਇੱਕ ਸੰਗੀਤ ਸਮਾਰੋਹ ਦੌਰਾਨ ਇੱਕ ਥੀਏਟਰ ਦੀ ਛੱਤ ਡਿੱਗ ਗਈ। ਇੰਡੀਆਨਾ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੈ। ਹੁਣ ਤੱਕ 21 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੰਡੀਆਨਾ ਦੇ ਆਫ਼ਤ ਪ੍ਰਬੰਧਨ ਨਿਰਦੇਸ਼ਕ ਜਿਮ ਪਾਰਟਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਲੀਵਾਨ ਕਾਉਂਟੀ ਵਿੱਚ ਕਈ ਲੋਕ ਅਜੇ ਵੀ ਲਾਪਤਾ ਹਨ।

ਅਧਿਕਾਰੀਆਂ ਅਨੁਸਾਰ ਤੂਫਾਨ ਦੀ ਰਫਤਾਰ ਇੰਨੀ ਤੇਜ਼ ਸੀ ਕਿ ਪਾਰਕ ਕੀਤੇ ਵਾਹਨ ਤੱਕ ਪਲਟ ਗਏ ਅਤੇ ਦਰੱਖਤ ਅਤੇ ਬਿਜਲੀ ਦੀਆਂ ਲਾਈਨਾਂ ਡਿੱਗ ਗਈਆਂ। ਥੋੜ੍ਹੇ ਸਮੇਂ ਵਿੱਚ ਦੋ ਵਾਰ ਆਏ ਤੂਫਾਨਾਂ ਨੇ ਦੱਖਣੀ ਅਮਰੀਕਾ ਦੇ ਅਰਕੰਸਾਸ ਰਾਜ ਦੇ ਕੁਝ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਨਾਲ ਰਾਜ ਦੀ ਰਾਜਧਾਨੀ ਲਿਟਲ ਰੌਕ ਵਿੱਚ ਭਿਆਨਕ ਨੁਕਸਾਨ ਹੋਇਆ ਹੈ। ਪੁਲਾਸਕੀ ਕਾਉਂਟੀ ਵਿਚ ਐਮਰਜੈਂਸੀ ਪ੍ਰਬੰਧਨ ਦੇ ਦਫਤਰ ਅਨੁਸਾਰ ਭਿਆਨਕ ਤੂਫਾਨ ਕਾਰਨ ਦਰਜਨਾਂ ਲੋਕ ਮਲਬੇ ਹੇਠਾਂ ਫਸ ਗਏ। ਅਰਕੰਸਾਸ ਦੀ ਗਵਰਨਰ ਸਾਰਾ ਹੁਕਾਬੀ ਸੈਂਡਰਸ ਦੇ ਦਫਤਰ ਅਨੁਸਾਰ ਰਾਜ ਵਿੱਚ ਐਮਰਜੈਂਸੀ ਲਾਗੂ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande