ਕੇਂਦਰੀ ਕਾਨੂੰਨ ਮੰਤਰੀ ਰਿਜਿਜੂ ਨੇ ਆਈ. ਆਈ. ਐਫ. ਐਲ. ਜਿੱਤੋ ਅਹਿੰਸਾ ਦੌੜ ਨੂੰ ਦਿਖਾਈ ਹਰੀ ਝੰਡੀ
ਨਵੀਂ ਦਿੱਲੀ, 02 ਅਪ੍ਰੈਲ (ਹਿ. ਸ.)। ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਰਾਜਾਂ ਅਤੇ ਦੁਨੀਆ ਦੇ ਕਈ ਦੇਸ਼ਾਂ ਵਿੱਚ
01


ਨਵੀਂ ਦਿੱਲੀ, 02 ਅਪ੍ਰੈਲ (ਹਿ. ਸ.)। ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਰਾਜਾਂ ਅਤੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਆਈ. ਆਈ. ਐਫ. ਐਲ. ਜਿੱਤੋ ਅਹਿੰਸਾ ਦੌੜ ਦਾ ਆਯੋਜਨ ਕੀਤਾ ਗਿਆ ਹੈ। ਇਸੇ ਤਹਿਤ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਅੱਜ (ਐਤਵਾਰ) ਸਵੇਰੇ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਆਈ. ਆਈ. ਐਫ. ਐਲ. ਜਿੱਤੋ ਅਹਿੰਸਾ ਦੌੜ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਉਨ੍ਹਾਂ ਕਿਹਾ ਕਿ ਅੱਜ ਦਾ ਪ੍ਰੋਗਰਾਮ ਇਸ ਲਈ ਖਾਸ ਹੈ ਕਿਉਂਕਿ ਇਹ ਵਿਸ਼ਵ ਦਾ ਇਕ ਰਿਕਾਰਡ ਹੈ। ਅੱਜ ਇਹ ਪ੍ਰੋਗਰਾਮ 22 ਦੇਸ਼ਾਂ ਅਤੇ 50 ਸ਼ਹਿਰਾਂ ਵਿੱਚ ਹੋ ਰਿਹਾ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਦੇਸ਼ ਲਈ ਇਕ ਵਧੀਆ ਮਿਸਾਲ ਹੈ। ਭਗਵਾਨ ਮਹਾਂਵੀਰ ਦੀ ਜਯੰਤੀ ਤੋਂ ਪਹਿਲਾਂ ‘ਜੀਓ ਅਤੇ ਜੀਣ ਦਿਓ’ ਦੇ ਇਰਾਦੇ ਨਾਲ ਆਯੋਜਿਤ ਸ਼ਾਂਤੀ ਅਤੇ ਅਹਿੰਸਾ ਦੇ ਸੰਦੇਸ਼ ਨੂੰ ਫੈਲਾਉਣ ਲਈ ਇਹ ਸਭ ਤੋਂ ਵੱਡੀ ਦੌੜ ਹੈ, ਜਿਸ ’ਚ ਦੁਨੀਆ ਭਰ ਵਿੱਚ 1 ਲੱਖ ਤੋਂ ਵੱਧ ਲੋਕਾਂ ਦੇ ਅਹਿੰਸਾ ਦੌੜ ਵਿੱਚ ਸ਼ਾਮਲ ਹੋਣ ਦਾ ਅਨੁਮਾਨ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande