ਪੈਸੇ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਮਾਮਲੇ 'ਚ ਚੌਂਕੀ ਇੰਚਾਰਜ ਕਾਬੂ
ਲੁਧਿਆਣਾ, 02 ਅਪ੍ਰੈਲ (ਹਿ. ਸ.)। ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਮਾਮਲੇ ਵਿੱਚ ਫੜੇ ਗਏ ਚੌਕੀ ਇੰਚਾਰਜ ਏਐਸਆਈ
ਇੰਚਾਰਜ ਕਾਬ


ਲੁਧਿਆਣਾ, 02 ਅਪ੍ਰੈਲ (ਹਿ. ਸ.)। ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਛੱਡਣ ਦੇ ਮਾਮਲੇ ਵਿੱਚ ਫੜੇ ਗਏ ਚੌਕੀ ਇੰਚਾਰਜ ਏਐਸਆਈ ਜਰਨੈਲ ਸਿੰਘ ਦੇ ਮਾਮਲੇ ਵਿੱਚ ਕਈ ਅਹਿਮ ਖੁਲਾਸੇ ਹੋਏ ਹਨ। ਪੁਲਿਸ ਨੇ ਉਸ ਦੀ ਹੀ ਚੌਕੀ ’ਤੇ ਛਾਪਾ ਮਾਰ ਕੇ ਉਸ ਦੇ ਦਰਾਜ਼ ’ਚੋਂ ਚਿੱਟਾ ਅਤੇ ਤੋਲਣ ਵਾਲੀ ਤੱਕੜੀ ਬਰਾਮਦ ਕੀਤੇ ਹਨ। ਇੰਨਾ ਹੀ ਨਹੀਂ ਉਸ ਨੇ ਪੁਲਸ ਨੂੰ ਕੁਝ ਹੋਰ ਵੇਰਵੇ ਵੀ ਦੱਸੇ ਹਨ, ਜੋ ਹੈਰਾਨ ਕਰਨ ਵਾਲੇ ਹਨ।

ਫਿਲਹਾਲ ਪੁਲਿਸ ਨੇ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦੇ ਹੋਰ ਰਿਮਾਂਡ 'ਤੇ ਲਿਆ ਹੈ। ਜਿਸ ਵਿੱਚ ਪੁਲਿਸ ਖੁਲਾਸੇ ਕਰੇਗੀ।ਪੁਲੀਸ ਅਨੁਸਾਰ ਮੁਲਜ਼ਮ ਜਰਨੈਲ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੂੰ ਪੁੱਛਿਆ ਗਿਆ ਕਿ ਨਸ਼ਾ ਤਸਕਰਾਂ ਨੂੰ ਛੱਡਣ ਲਈ ਉਸ ਨੇ ਜੋ ਪੈਸਾ ਲਿਆ ਸੀ ਉਹ ਕਿੱਥੇ ਹੈ? ਇਸ ਲਈ ਉਸਨੇ ਜਵਾਬ ਨਾ ਵਿੱਚ ਦਿੱਤਾ। ਪੁਲਿਸ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਵੀ ਨਸ਼ੇ ਦੀ ਤਸਕਰੀ ਕਰਦਾ ਹੈ, ਜਿਸ 'ਤੇ ਵੀ ਉਸ ਨੇ ਨਹੀਂ ਕਿਹਾ। ਪਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਰਨੈਲ ਕੋਲ ਅਕਸਰ ਨਸ਼ਾ ਹੁੰਦਾ ਸੀ। ਸੂਚਨਾ ਦੇ ਆਧਾਰ ’ਤੇ ਪੁਲੀਸ ਨੇ ਬਸੰਤ ਪਾਰਕ ਵਿੱਚ ਜਾ ਕੇ ਉਸ ਦੀ ਚੌਕੀ ’ਤੇ ਛਾਪਾ ਮਾਰਿਆ। ਪੁਲਿਸ ਨੂੰ ਇੱਥੋਂ ਇੱਕ ਗ੍ਰਾਮ ਚਿੱਟਾ ਮਿਲਿਆ ਹੈ ਅਤੇ ਉਸ ਦੇ ਨਾਲ ਦੋ ਕੰਡੇ (ਵਜ਼ਨ ਤੋਲਣ ਵਾਲੀਆਂ ਮਸ਼ੀਨਾਂ) ਪਏ ਸਨ। ਪੁਲੀਸ ਨੇ ਉਸ ਨੂੰ ਕਬਜ਼ੇ ਵਿੱਚ ਲੈ ਲਿਆ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande