ਨਵਜੋਤ ਸਿੰਘ ਸਿੱਧੂ 3 ਅਪ੍ਰੈਲ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਣ ਜਾਣਗੇ
ਚੰਡੀਗੜ੍ਹ, 02 ਅਪ੍ਰੈਲ (ਹਿ. ਸ.)। ਬੀਤੀ ਕੱਲ ਜੇਲ੍ਹ ਤੋਂ ਬਾਹਰ ਆਏ ਕਾਂਗਰਸ ਪੰਜਾਬ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿ
ਨਵਜੋਤ ਸਿੰਘ ਸਿੱਧੂ


ਚੰਡੀਗੜ੍ਹ, 02 ਅਪ੍ਰੈਲ (ਹਿ. ਸ.)। ਬੀਤੀ ਕੱਲ ਜੇਲ੍ਹ ਤੋਂ ਬਾਹਰ ਆਏ ਕਾਂਗਰਸ ਪੰਜਾਬ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ 3 ਅਪ੍ਰੈਲ ਨੂੰ ਮਰਹੂਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲਣ ਲਈ ਮੂਸੇ ਪਿੰਡ ਜਾਣਗੇ।

ਜਿਕਰਯੋਗ ਹੈ ਕਿ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਮੂਸੇਵਾਲੇ ਨੂੰ ਯਾਦ ਕਰਦਿਆਂ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਾਰੇ ਪੁੱਛੇ ਸਵਾਲ ’ਤੇ ਕਿਹਾ ਸੀ ਕਿ ਉਹ ਇਸ ਮੁੱਦੇ ’ਤੇ ਮੂਸੇ ਪਿੰਡ ਜਾ ਕੇ ਹੀ ਗੱਲਬਾਤ ਕਰਨਗੇ।

ਜੇਲ ਤੋਂ ਰਿਹਾਅ ਹੋ ਚੁੱਕੇ ਨਵਜੋਤ ਸਿੱਧੂ ਅੱਜ ਐਤਵਾਰ ਨੂੰ ਆਪਣਾ ਸਮਾਂ ਪਟਿਆਲਾ ’ਚ ਬਿਤਾਉਣਗੇ। ਉਹ ਕਾਲੀ ਮਾਤਾ ਮੰਦਿਰ ਅਤੇ ਦੁਖ ਨਿਵਾਰਨ ਗੁਰਦੁਆਰੇ ਜਾਣਗੇ। ਪਹਿਲਾਂ ਉਹ ਐਤਵਾਰ ਨੂੰ ਹੀ ਸਿੱਧੂ ਮੂਸੇਵਾਲਾ ਦੇ ਘਰ ਜਾਣਾ ਚਾਹੁੰਦੇ ਸਨ ਪਰ ਕਿਸੇ ਕਾਰਨ ਇਹ ਪ੍ਰੋਗਰਾਮ ਸੋਮਵਾਰ ਨੂੰ ਦੁਪਹਿਰ 1 ਵਜੇ ਦਾ ਕਰ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande