ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 5 ਹਜ਼ਾਰ ਰੁਪਏ ਵਰਦੀ ਭੱਤਾ ਦੇਣ ਦੀ ਮੰਗ
ਬਠਿੰਡਾ, 02 ਅਪ੍ਰੈਲ (ਹਿ. ਸ.)। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ
ਪ੍ਰਧਾਨ ਹਰਗੋਬਿੰਦ ਕੌਰ


ਬਠਿੰਡਾ, 02 ਅਪ੍ਰੈਲ (ਹਿ. ਸ.)। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਨੂੰ ਅਪੀਲ ਕੀਤੀ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵਰਦੀ ਭੱਤਾ 800 ਰੁਪਏ ਸਲਾਨਾ ਦੀ ਥਾਂ 5 ਹਜ਼ਾਰ ਰੁਪਏ ਸਲਾਨਾ ਦਿੱਤਾ ਜਾਵੇ ।

ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਸੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 1 ਅਪਰੈਲ 2023 ਤੋਂ ਡਿਊਟੀ ਦੌਰਾਨ ਵਰਦੀਆਂ ਪਾਉਣ ਤੇ ਆਪਣੇ ਨਾਮ ਦਾ ਬੈਜ਼ ਲਗਵਾਉਣ।

ਉਹਨਾਂ ਕਿਹਾ ਕਿ ਸਾਨੂੰ ਵਰਦੀਆਂ ਪਾਉਣ ਜਾਂ ਬੈਜ਼ ਲਗਵਾਉਣ ਤੇ ਕੋਈ ਇਤਰਾਜ਼ ਨਹੀਂ ਹੈ ਪਰ ਵਰਦੀਆਂ ਲਈ ਦਿੱਤਾ ਜਾਂਦਾ ਭੱਤਾ ਬਹੁਤ ਥੋੜਾ ਹੈ ਤੇ ਦੋ - ਦੋ ਸਾਲ ਮਿਲ਼ਦਾ ਵੀ ਨਹੀਂ । ਇਸ ਕਰਕੇ ਵਰਦੀ ਭੱਤਾ ਘੱਟੋ ਘੱਟ 5 ਹਜ਼ਾਰ ਰੁਪਏ ਸਲਾਨਾ ਦਿੱਤਾ ਜਾਵੇ ਅਤੇ ਇਸ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇ ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande