ਸੁਡਾਨ 'ਚ ਖਾਨ ਹਾਦਸੇ 'ਚ 14 ਕਰਮਚਾਰੀਆਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ
ਖਾਰਤੂਮ, 02 ਅਪ੍ਰੈਲ (ਹਿ.ਸ.)। ਸੁਡਾਨ 'ਚ ਦੇਸ਼ ਦੇ ਉੱਤਰੀ ਸੂਬੇ 'ਚ ਇਕ ਖਾਨ ਹਾਦਸੇ 'ਚ 14 ਮਾਈਨਿੰਗ ਕਾਮਿਆਂ ਦੀ ਮੌਤ ਹ
03


ਖਾਰਤੂਮ, 02 ਅਪ੍ਰੈਲ (ਹਿ.ਸ.)। ਸੁਡਾਨ 'ਚ ਦੇਸ਼ ਦੇ ਉੱਤਰੀ ਸੂਬੇ 'ਚ ਇਕ ਖਾਨ ਹਾਦਸੇ 'ਚ 14 ਮਾਈਨਿੰਗ ਕਾਮਿਆਂ ਦੀ ਮੌਤ ਹੋ ਗਈ ਹੈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ ਹਨ। ਸਰਕਾਰੀ ਮਾਲਕੀ ਵਾਲੀ ਸੂਡਾਨ ਮਿਨਰਲ ਰਿਸੋਰਸਜ਼ ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਾਡੀਹਲਫਾ ਸ਼ਹਿਰ ਤੋਂ 70 ਕਿਲੋਮੀਟਰ ਦੂਰ ਅਲ ਜਬਾਲ ਅਲ ਅਹਮਰ ਖਾਨ ਵਿਚ ਹੋਏ ਹਾਦਸੇ ਨੇ ਪਹਾੜੀ ਪਾਸੇ ਖਦਾਨ ਦੇ ਇਕ ਹਿੱਸੇ ਨੂੰ ਨੁਕਸਾਨ ਪਹੁੰਚਾਇਆ। ਮਿਲੀ ਜਾਣਕਾਰੀ ਅਨੁਸਾਰ ਭਾਰੀ ਮਸ਼ੀਨਰੀ ਨਾਲ ਸੋਨੇ ਦੀ ਖੁਦਾਈ ਕਰਦੇ ਸਮੇਂ ਇਹ ਹਾਦਸਾ ਵਾਪਰਿਆ।

ਸੂਡਾਨ ਦੀ ਮਿਨਰਲ ਰਿਸੋਰਸਜ਼ ਕੰਪਨੀ (ਐਸ. ਐਮ. ਆਰ. ਸੀ. ) ਨੇ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ਵਿੱਚ 14 ਮਜ਼ਦੂਰਾਂ ਦੀ ਮੌਤ ਹੋ ਗਈ ਸੀ। ਕੰਪਨੀ ਨੇ ਦੱਸਿਆ ਕਿ ਇਸ ਹਾਦਸੇ 'ਚ 20 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਦੱਸ ਦੇਈਏ ਕਿ ਸੂਡਾਨ ਵਿੱਚ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। 2021 ਵਿੱਚ, ਪੱਛਮੀ ਕੋਦਡੋਫਾਨ ਵਿੱਚ ਇੱਕ ਸੋਨੇ ਦੀ ਖਾਨ ਦੇ ਢਹਿਣ ਨਾਲ 31 ਲੋਕ ਮਾਰੇ ਗਏ ਸਨ। ਸੁਡਾਨ ਸੋਨੇ ਦਾ ਪ੍ਰਮੁੱਖ ਉਤਪਾਦਕ ਹੈ। ਦੇਸ਼ ਭਰ ਵਿੱਚ ਕਈ ਥਾਵਾਂ ’ਤੇ ਸੋਨੇ ਦੀਆਂ ਖਾਣਾਂ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande