ਫੌਜ ਮੁਖੀ ਬੰਗਲਾਦੇਸ਼ ਦੇ ਦੋ ਦਿਨ੍ਹਾਂ ਦੌਰੇ 'ਤੇ, ਰੱਖਿਆ ਸਬੰਧਾਂ 'ਤੇ ਕਰਨਗੇ ਚਰਚਾ
ਨਵੀਂ ਦਿੱਲੀ, 05 ਜੂਨ (ਹਿ. ਸ.)। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਬੰਗਲਾਦੇਸ਼ ਦੇ ਦੋ ਦਿਨਾਂ ਦੌਰੇ ’ਤੇ ਹਨ। ਦੌਰੇ ਦੌ
026


ਨਵੀਂ ਦਿੱਲੀ, 05 ਜੂਨ (ਹਿ. ਸ.)। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਬੰਗਲਾਦੇਸ਼ ਦੇ ਦੋ ਦਿਨਾਂ ਦੌਰੇ ’ਤੇ ਹਨ। ਦੌਰੇ ਦੌਰਾਨ ਸੈਨਾ ਮੁਖੀ ਭਾਰਤ-ਬੰਗਲਾਦੇਸ਼ ਰੱਖਿਆ ਸਬੰਧਾਂ ਨੂੰ ਅੱਗੇ ਲਿਜਾਣ ਦੇ ਤਰੀਕਿਆਂ ’ਤੇ ਚਰਚਾ ਕਰਨ ਲਈ ਬੰਗਲਾਦੇਸ਼ ਦੀ ਸੀਨੀਅਰ ਫ਼ੌਜੀ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ। ਸੈਨਾ ਮੁਖੀ ਮਨੋਜ ਪਾਂਡੇ 10 ਜੂਨ ਨੂੰ ਆਈ. ਐਮ. ਏ. ਦੇਹਰਾਦੂਨ ਵਿਖੇ ਪਾਸਿੰਗ ਆਊਟ ਪਰੇਡ ਦਾ ਜਾਇਜ਼ਾ ਲੈਣ ਤੋਂ ਬਾਅਦ ਬੰਗਲਾਦੇਸ਼ ਮੈਡਲ ਅਤੇ ਟਰਾਫ੍ਰੀਆਂ ਪ੍ਰਦਾਨ ਕਰਨਗੇ।

ਥਲ ਸੈਨਾ ਮੁਖੀ ਨੇ ਦੌਰੇ ਦੇ ਦੂਜੇ ਦਿਨ ਸੋਮਵਾਰ ਨੂੰ ਬੰਗਲਾਦੇਸ਼ ਮਿਲਟਰੀ ਅਕੈਡਮੀ (ਬੀਐਮਏ), ਚਟੋਗਰਾਮ ਵਿਖੇ 84ਵੇਂ ਲਾਂਗ ਕੋਰਸ ਦੇ ਅਫਸਰ ਕੈਡਿਟਾਂ ਦੀ ਪਾਸਿੰਗ ਆਊਟ ਪਰੇਡ (ਪੀ. ਓ. ਪੀ.) ਵਿੱਚ ਸ਼ਿਰਕਤ ਕੀਤੀ ਅਤੇ ਸਮੀਖਿਆ ਕੀਤੀ। ਪਰੇਡ ਦੌਰਾਨ ਥਲ ਸੈਨਾ ਮੁਖੀ ਨੇ ਬੀ.ਐਮ.ਏ. ਤੋਂ ਪਾਸਿੰਗ ਆਊਟ ਕੋਰਸ ਦੇ ਸਰਵੋਤਮ ਵਿਦੇਸ਼ੀ ਕੈਡੇਟ (ਵਿਦੇਸ਼ੀ ਮਿੱਤਰ ਦੇਸ਼ਾਂ ਤੋਂ) ਨੂੰ ‘ਬੰਗਲਾਦੇਸ਼-ਭਾਰਤ ਮਿੱਤਰਤਾ ਟਰਾਫੀ’ ਭੇਂਟ ਕੀਤੀ। ਇਸ ਸਾਲ ਦੀ ਪਹਿਲੀ ਟਰਾਫੀ ਤਨਜ਼ਾਨੀਆ ਦੇ ਅਫਸਰ ਕੈਡੇਟ ਐਵਰਟਨ ਨੂੰ ਦਿੱਤੀ ਗਈ ਹੈ। ਇਹ ਟਰਾਫੀ ਦਸੰਬਰ, 2021 ਵਿੱਚ ਭਾਰਤੀ ਮਿਲਟਰੀ ਅਕੈਡਮੀ (ਆਈ. ਐਮ. ਏ.), ਦੇਹਰਾਦੂਨ ਵਿਖੇ ਸਥਾਪਿਤ ‘ਬੰਗਲਾਦੇਸ਼ ਟਰਾਫੀ ਅਤੇ ਮੈਡਲ’ ਦੇ ਆਪਸੀ ਆਦਾਨ ਪ੍ਰਦਾਨ ’ਚ ਸਥਾਪਿਤ ਕੀਤੀ ਗਈ ਹੈ।

ਇਸ ਸਮਾਗਮ ਤੋਂ ਇਲਾਵਾ ਥਲ ਸੈਨਾ ਮੁਖੀ ਬੰਗਲਾਦੇਸ਼ ਦੇ ਸੀਨੀਅਰ ਸਹਿਯੋਗੀ ਅਧਿਕਾਰੀਆਂ ਨਾਲ ਦੁਵੱਲੇ ਸਹਿਯੋਗ ਦੇ ਮੁੱਦਿਆਂ ’ਤੇ ਚਰਚਾ ਕਰਨਗੇ। ਉਹ ਬੰਗਲਾਦੇਸ਼ ਦੇ ਆਰਮੀ ਚੀਫ ਅਤੇ ਆਰਮਡ ਫੋਰਸਿਜ਼ ਵਿਭਾਗ ਦੇ ਚੀਫ ਆਫ ਸਟਾਫ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਨੇ ਫੌਜ ਮੁਖੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਜੁਲਾਈ 2022 ਵਿੱਚ ਬੰਗਲਾਦੇਸ਼ ਦਾ ਦੌਰਾ ਕੀਤਾ ਸੀ। ਬੰਗਲਾਦੇਸ਼ ਦੇ ਸੈਨਾ ਮੁਖੀ ਨੇ ਇਸ ਸਾਲ ਅਪ੍ਰੈਲ ਵਿੱਚ ਆਪਣੀ ਭਾਰਤ ਫੇਰੀ ਦੌਰਾਨ, ਚੇਨਈ ਦੇ ਆਫਿਸਰਜ਼ ਟਰੇਨਿੰਗ ਅਕੈਡਮੀ ਵਿੱਚ ਪਾਸਿੰਗ ਆਊਟ ਪਰੇਡ ਦੀ ਸਮੀਖਿਆ ਕੀਤੀ ਸੀ। ਦੋਵਾਂ ਫੌਜਾਂ ਦੇ ਉੱਚ ਅਧਿਕਾਰੀਆਂ ਦੁਆਰਾ ਵਾਰ-ਵਾਰ ਦੌਰੇ ਅਤੇ ਸੰਯੁਕਤ ਫੌਜੀ ਅਭਿਆਸ ਜਿਹੇ ਦੁਵੱਲੇ ਸਹਿਯੋਗ ਪ੍ਰੋਗਰਾਮ ਦੋਵਾਂ ਦੇਸ਼ਾਂ ਦਰਮਿਆਨ ਫੌਜੀ ਸਬੰਧਾਂ ਨੂੰ ਵਧਾਉਣ ਲਈ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande