ਮੁੰਬਈ, 05 ਜੂਨ (ਹਿ. ਸ.)। ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਸਟਾਰਰ ਜ਼ਾਰਾ ਹਟਕੇ ਜ਼ਾਰਾ ਬਚਕੇ ਬਾਕਸ ਆਫਿਸ ’ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਹ ਫਿਲਮ 2 ਜੂਨ ਸ਼ੁੱਕਰਵਾਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਹੈ। ਫਿਲਮ ਨੇ ਪਹਿਲੇ ਦਿਨ 5 ਕਰੋੜ ਦੀ ਕਮਾਈ ਕੀਤੀ ਕਿਉਂਕਿ ਇਸ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਵੀਕੈਂਡ ਦੀ ਕਮਾਈ ’ਚ ਇਜ਼ਾਫ਼ਾ ਹੋਇਆ ਹੈ।
‘ਜ਼ਰਾ ਹਟਕੇ ਜ਼ਰਾ ਬਚਕੇ’ ਪਹਿਲੀ ਵਾਰ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ ਨੂੰ ਵੱਡੇ ਪਰਦੇ ’ਤੇ ਇਕੱਠਿਆਂ ਲਿਆਈ ਹੈ। ਦੋਵਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ, ਅਜਿਹੇ ’ਚ ਫਿਲਮ ਦੇਖਣ ਲਈ ਦਰਸ਼ਕਾਂ ਦੀ ਭੀੜ ਲੱਗੀ ਹੋਈ ਹੈ। ਜ਼ਰਾ ਹਟਕੇ, ਜ਼ਰਾ ਬਚਕੇ ਨੇ ਆਪਣੇ ਪਹਿਲੇ ਦਿਨ 5.49 ਕਰੋੜ ਰੁਪਏ ਕਮਾਏ ਹਨ। ਵੀਕੈਂਡ ’ਚ ਕਮਾਈ ਵਿੱਚ ਵਾਧਾ ਹੋਇਆ ਹੈ। ਫਿਲਮ ਨੇ ਸ਼ਨੀਵਾਰ ਨੂੰ 7.25 ਕਰੋੜ ਦੀ ਕਮਾਈ ਕੀਤੀ। ਹੁਣ ਐਤਵਾਰ ਦੇ ਅੰਕੜੇ ਵੀ ਸਾਹਮਣੇ ਆਏ ਹਨ।‘ਸੈਕਨਿਲਕ’ ਦੀ ਸ਼ੁਰੂਆਤੀ ਟ੍ਰੇਡ ਰਿਪੋਰਟ ਦੇ ਅਨੁਸਾਰ ‘ਜ਼ਰਾ ਹਟਕੇ ਜ਼ਰਾ ਬਚਕੇ’ ਨੇ ਆਪਣੇ ਤੀਜੇ ਦਿਨ ਭਾਵ ਐਤਵਾਰ ਨੂੰ 9 ਕਰੋੜ ਰੁਪਏ ਇਕੱਠੇ ਕੀਤੇ ਹਨ। ਫਿਲਮ ਦਾ ਓਪਨਿੰਗ ਵੀਕੈਂਡ ਕਲੈਕਸ਼ਨ ਹੁਣ 21.69 ਕਰੋੜ ਰੁਪਏ ਹੈ। ਸਿਰਫ 40 ਕਰੋੜ ਰੁਪਏ ਦੇ ਬਜਟ ’ਚ ਬਣੀ ਇਹ ਫਿਲਮ ਤਿੰਨ ਦਿਨਾਂ ’ਚ 21 ਕਰੋੜ ਦੀ ਕਮਾਈ ਕਰਨ ਵਿੱਚ ਕਾਮਯਾਬ ਰਹੀ ਹੈ। ਅਜਿਹੇ ’ਚ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਇਸ ਹਫਤੇ ਬਾਕਸ ਆਫਿਸ ’ਤੇ ਔਸਤ ਕਮਾਈ ਕਰ ਸਕਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ