ਲਖਨਊ : ਜਿਮਖਾਨਾ ਕਲੱਬ ਦੇ ਬਾਥਰੂਮ 'ਚ ਲੜਕੀ ਖੁਦ ਨੂੰ ਲਗਾਈ ਅੱਗ, ਮੌਤ
ਲਖਨਊ, 05 ਜੂਨ (ਹਿ. ਸ.)। ਕੈਸਰਬਾਗ ਥਾਣਾ ਖੇਤਰ ਦੇ ਅਧੀਨ ਆਉਂਦੇ ਜਿਮਖਾਨਾ ਕਲੱਬ ਦੇ ਰਿਹਾਇਸ਼ੀ ਕੰਪਲੈਕਸ ਦੇ ਬਾਥਰੂਮ ’ਚ
022


ਲਖਨਊ, 05 ਜੂਨ (ਹਿ. ਸ.)। ਕੈਸਰਬਾਗ ਥਾਣਾ ਖੇਤਰ ਦੇ ਅਧੀਨ ਆਉਂਦੇ ਜਿਮਖਾਨਾ ਕਲੱਬ ਦੇ ਰਿਹਾਇਸ਼ੀ ਕੰਪਲੈਕਸ ਦੇ ਬਾਥਰੂਮ ’ਚ ਸੋਮਵਾਰ ਨੂੰ ਇਕ ਲੜਕੀ ਨੇ ਖੁਦ ਨੂੰ ਅੱਗ ਲਗਾ ਲਈ। ਝੁਲਸੀ ਹਾਲਤ ’ਚ ਲੜਕੀ ਨੂੰ ਦਰਵਾਜ਼ਾ ਤੋੜ ਕੇ ਬਾਹਰ ਕੱਢਿਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ।

ਦੇਵੀ ਪ੍ਰਸਾਦ, ਜੋ ਮੂਲ ਰੂਪ ਵਿੱਚ ਬਸਤੀ ਜ਼ਿਲ੍ਹੇ ਦਾ ਰਹਿਣ ਵਾਲੇ ਹਨ ਅਤੇ 25 ਸਾਲਾਂ ਤੋਂ ਅਵਧ ਜਿਮਖਾਨਾ ਕਲੱਬ, ਕੈਸਰਬਾਗ, ਲਖਨਊ ਦੇ ਅਹਾਤੇ ਵਿੱਚ ਬਣੇ ਰਿਹਾਇਸ਼ੀ ਮਕਾਨ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ। ਉਹ ਜਿਮਖਾਨਾ ਕਲੱਬ ਵਿੱਚ ਕੰਮ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਸੋਮਵਾਰ ਸਵੇਰੇ ਉਨ੍ਹਾਂ ਦੀ ਬੇਟੀ ਸੀਮਾ (29) ਨੇ ਆਪਣੇ ਆਪ ਨੂੰ ਰਿਹਾਇਸ਼ੀ ਬਾਥਰੂਮ ’ਚ ਬੰਦ ਕਰ ਲਿਆ ਅਤੇ ਖੁਦ ’ਤੇ ਜਲਣਸ਼ੀਲ ਪਦਾਰਥ ਪਾ ਕੇ ਅੱਗ ਲਗਾ ਲਈ। ਚੀਕਾਂ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਦੇਖਿਆ ਕਿ ਬਾਥਰੂਮ ਨੂੰ ਅੱਗ ਲੱਗੀ ਹੋਈ ਸੀ। ਇਸਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਲੜਕੀ ਨੂੰ ਬਾਹਰ ਕੱਢਿਆ, ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।

ਪੁੱਛ-ਗਿੱਛ ਦੌਰਾਨ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਅੱਗ ਕਿਉਂ ਲਗਾਈ, ਇਸ ਬਾਰੇ ਕੁਝ ਪਤਾ ਨਹੀਂ ਹੈ। ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਮੁਆਇਨਾ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਡੀਸੀਪੀ ਸੈਂਟਰਲ ਅਪਰਣਾ ਰਜਤ ਕੌਸ਼ਿਕ ਨੇ ਦੱਸਿਆ ਕਿ ਲੜਕੀ ਨੇ ਥਾਣਾ ਕੈਸਰਬਾਗ ਸਥਿਤ ਜਿਮ ਖਾਨਾ ਕਲੱਬ ਦੇ ਸਰਵੈਂਟ ਕੁਆਟਰ ਦੇ ਬਾਥਰੂਮ ਵਿੱਚ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰ ਲਈ। ਲੜਕੀ ਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਜਾਣਕਾਰੀ ਲਈ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande