ਗਲੋਬਲ ਬਾਜ਼ਾਰ ਤੋਂ ਮਜ਼ਬੂਤੀ ਦੇ ਸੰਕੇਤ, ਏਸ਼ੀਆਈ ਬਾਜ਼ਾਰਾਂ ਵਿੱਚ ਵੀ ਤੇਜ਼ੀ
ਨਵੀਂ ਦਿੱਲੀ, 05 ਜੂਨ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਅਮਰੀਕਾ ’ਚ ਡੇਟ ਸੀਲਿੰਗ ਬਿ
012


ਨਵੀਂ ਦਿੱਲੀ, 05 ਜੂਨ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਅਮਰੀਕਾ ’ਚ ਡੇਟ ਸੀਲਿੰਗ ਬਿੱਲ ਨੂੰ ਮਨਜ਼ੂਰੀ ਮਿਲਣ ਦਾ ਅਸਰ ਗਲੋਬਲ ਬਾਜ਼ਾਰ ’ਚ ਸਾਫ ਦਿਖਾਈ ਦੇ ਰਿਹਾ ਹੈ। ਪਿਛਲੇ ਕਾਰੋਬਾਰੀ ਸੈਸ਼ਨ ’ਚ ਵਾਲ ਸਟ੍ਰੀਟ 2.12 ਫੀਸਦੀ ਦੀ ਮਜ਼ਬੂਤੀ ਨਾਲ ਬੰਦ ਹੋਇਆ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਕਾਰੋਬਾਰੀ ਸੈਸ਼ਨ ’ਚ ਵਾਧੇ ਨਾਲ ਬੰਦ ਹੋਏ। ਅੱਜ ਏਸ਼ੀਆਈ ਬਾਜ਼ਾਰਾਂ ’ਚ ਵੀ ਤੇਜ਼ੀ ਦਾ ਰੁਝਾਨ ਹੈ।

ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਵਾਲ ਸਟ੍ਰੀਟ ਦੇ ਸਾਰੇ ਤਿੰਨ ਸੂਚਕਾਂਕ 1.07 ਤੋਂ 2.12 ਫੀਸਦੀ ਦੀ ਮਜ਼ਬੂਤੀ ਨਾਲ ਬੰਦ ਹੋਏ। ਡਾਓ ਜੋਂਸ 701.19 ਅੰਕ ਭਾਵ 2.12 ਫੀਸਦੀ ਮਜ਼ਬੂਤੀ ਨਾਲ 33,762.76 ਅੰਕਾਂ ਦੇ ਪੱਧਰ ’ਤੇ, ਐਸ. ਐਂਡ. ਪੀ. 500 ਸੂਚਕਾਂਕ 1.45 ਫੀਸਦੀ ਮਜ਼ਬੂਤੀ ਨਾਲ 4,282.37 ਅੰਕਾਂ ਦੇ ਪੱਧਰ ’ਤੇ ਅਤੇ ਨੈਸਡੈਕ 139.78 ਅੰਕ ਭਾਵ 1.07 ਫੀਸਦੀ ਮਜ਼ਬੂਤੀ ਨਾਲ 13,240.77 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ।

ਪਿਛਲੇ ਕਾਰੋਬਾਰੀ ਸੈਸ਼ਨ ਦੌਰਾਨ ਯੂਰਪੀ ਬਾਜ਼ਾਰਾਂ ਵਿੱਚ ਵੀ ਮਜ਼ਬੂਤੀ ਬਣੀ ਰਹੀ। ਐਫ. ਟੀ. ਐਸ. ਈ. ਇੰਡੈਕਸ 117.01 ਅੰਕ ਭਾਵ 1.54 ਫੀਸਦੀ ਮਜ਼ਬੂਤੀ ਨਾਲ 7,607.28 ’ਤੇ, ਸੀਏਸੀ ਸੂਚਕਾਂਕ 133.26 ਭਾਵ 1.83 ਫੀਸਦੀ ਮਜ਼ਬੂਤੀ ਨਾਲ 7,270.69 ਅੰਕਾਂ ਦੇ ਪੱਧਰ ’ਤੇ ਅਤੇ ਡੀ. ਏ. ਐਕਸ. ਸੂਚਕਾਂਕ 197.57 ਅੰਕ ਭਾਵ 1.23 ਫੀਸਦੀ ਮਜ਼ਬੂਤੀ ਨਾਲ 16,051.23 ਅੰਕ ਦੇ ਪੱਧਰ ’ਤੇ ਬੰਦ ਹੋਇਆ।

ਏਸ਼ੀਆਈ ਬਾਜ਼ਾਰਾਂ ਵਿੱਚ ਵੀ ਅੱਜ ਮਜ਼ਬੂਤੀ ਬਣੀ ਹੋਈ ਹੈ। ਭਾਰਤ ਤੋਂ ਇਲਾਵਾ ਏਸ਼ੀਆ ਦੇ 9 ਵਿੱਚੋਂ 8 ਬਾਜ਼ਾਰ ਹਰੇ ਨਿਸ਼ਾਨ ’ਚ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਹਨ, ਜਦਕਿ ਸੈੱਟ ਕੰਪੋਜ਼ਿਟ ਇੰਡੈਕਸ ਅੱਜ ਛੁੱਟੀ ਕਾਰਨ ਕਾਰੋਬਾਰ ਨਹੀਂ ਕਰ ਰਿਹਾ ਹੈ। ਐਸ. ਜੀ. ਐਕਸ. ਨਿਫ਼ਟੀ 75.50 ਅੰਕ ਭਾਵ 0.41 ਫੀਸਦੀ ਮਜ਼ਬੂਤੀ ਨਾਲ 18,704.50 ਅੰਕਾਂ ਦੇ ਪੱਧਰ ’ਤੇ, ਨਿੱਕੇਈ ਸੂਚਕਾਂਕ 528.16 ਅੰਕ ਭਾਵ 1.68 ਫੀਸਦੀ ਮਜ਼ਬੂਤੀ ਨਾਲ 32,052.38 ਅੰਕਾਂ ਦੇ ਪੱਧਰ ’ਤੇ, ਸਟ੍ਰੇਟਸ ਟਾਈਮਜ਼ ਇੰਡੈਕਸ 0.73 ਫੀਸਦੀ ਮਜ਼ਬੂਤੀ ਨਾਲ 3,189.48 ਅੰਕਾਂ ਦੇ ਪੱਧਰ ’ਤੇ, ਹੈਂਗ ਸੇਂਗ ਇੰਡੈਕਸ 123.25 ਅੰਕ ਭਾਵ 0.65 ਫੀਸਦੀ ਮਜ਼ਬੂਤੀ ਨਾਲ 19,073.19 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ। ਇਸੇ ਤਰ੍ਹਾਂ ਤਾਈਵਾਨ ਵੇਟਿਡ ਇੰਡੈਕਸ 0.42 ਫੀਸਦੀ ਮਜ਼ਬੂਤੀ ਨਾਲ 16,776.83 ਅੰਕਾਂ ਦੇ ਪੱਧਰ ’ਤੇ, ਕੋਸਪੀ ਇੰਡੈਕਸ 0.61 ਫੀਸਦੀ ਮਜ਼ਬੂਤੀ ਨਾਲ 2,617.35 ਅੰਕਾਂ ਦੇ ਪੱਧਰ ’ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.11 ਫੀਸਦੀ ਮਜ਼ਬੂਤੀ ਨਾਲ 6,640.30 ਅੰਕਾਂ ਦੇ ਪੱਧਰ ’ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.08 ਫੀਸਦੀ ਮਜ਼ਬੂਤੀ ਨਾਲ 3,232.81 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande