ਸ਼ੇਅਰ ਬਾਜ਼ਾਰ ਦੀ ਮਜ਼ਬੂਤ ਸ਼ੁਰੂਆਤ, ਸੈਂਸੈਕਸ-ਨਿਫਟੀ ਦੋਵਾਂ 'ਚ ਉਛਾਲ
ਨਵੀਂ ਦਿੱਲੀ, 05 ਜੂਨ (ਹਿ. ਸ.)। ਅੱਜ ਗਲੋਬਲ ਮਜ਼ਬੂਤੀ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ ’ਤੇ ਵੀ ਦਿਖਾਈ ਦੇ ਰਿਹਾ ਹੈ। ਅੱ
015


ਨਵੀਂ ਦਿੱਲੀ, 05 ਜੂਨ (ਹਿ. ਸ.)। ਅੱਜ ਗਲੋਬਲ ਮਜ਼ਬੂਤੀ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰ ’ਤੇ ਵੀ ਦਿਖਾਈ ਦੇ ਰਿਹਾ ਹੈ। ਅੱਜ ਦਾ ਕਾਰੋਬਾਰ ਮਜ਼ਬੂਤੀ ਨਾਲ ਸ਼ੁਰੂ ਹੋਇਆ। ਸ਼ੁਰੂਆਤੀ ਕਾਰੋਬਾਰ ’ਚ ਮਾਮੂਲੀ ਮੁਨਾਫਾ ਬੁਕਿੰਗ ਵੀ ਰਹੀ। ਇਸ ਦੇ ਬਾਵਜੂਦ ਸੈਂਸੈਕਸ ਅਤੇ ਨਿਫਟੀ ਸੂਚਕਾਂਕ ਲਗਾਤਾਰ ਵਾਧੇ ਨਾਲ ਕਾਰੋਬਾਰ ਕਰਦੇ ਰਹੇ। ਕਾਰੋਬਾਰ ’ਚ 11:20 ਵਜੇ ਤੱਕ ਸੈਂਸੈਕਸ 0.62 ਫੀਸਦੀ ਅਤੇ ਨਿਫਟੀ 0.56 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਸ਼ੁਰੂਆਤੀ ਘੰਟੇ ਦੇ ਕਾਰੋਬਾਰ ’ਚ ਐਕਸਿਸ ਬੈਂਕ, ਅਡਾਨੀ ਐਂਟਰਪ੍ਰਾਈਜ਼, ਮਹਿੰਦਰਾ ਐਂਡ ਮਹਿੰਦਰਾ, ਗ੍ਰਾਸੀਮ ਇੰਡਸਟਰੀਜ਼ ਅਤੇ ਸਨ ਫਾਰਮਾਸਿਊਟੀਕਲਜ਼ ਦੇ ਸ਼ੇਅਰ 2.30 ਤੋਂ 1.20 ਫੀਸਦੀ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ ਡਿਵੀਜ਼ ਲੈਬਾਰਟਰੀਜ਼, ਬੀਪੀਸੀਐਲ, ਟੇਕ ਮਹਿੰਦਰਾ, ਏਸ਼ੀਅਨ ਪੇਂਟਸ ਅਤੇ ਹੀਰੋ ਮੋਟੋਕਾਰਪ ਦੇ ਸ਼ੇਅਰ 1.33 ਫੀਸਦੀ ਤੋਂ 0.61 ਫੀਸਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਇਸੇ ਦੌਰਾਨ ਸੈਂਸੈਕਸ ’ਚ ਸ਼ਾਮਲ 30 ਸ਼ੇਅਰਾਂ ’ਚੋਂ 24 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ’ਤੇ ਅਤੇ ਬਿਕਵਾਲੀ ਦੇ ਦਬਾਅ ’ਚ 6 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰ ਰਹੇ ਸਨ। ਨਿਫਟੀ ਵਿੱਚ ਸ਼ਾਮਲ 50 ਸ਼ੇਅਰਾਂ ਵਿੱਚੋਂ 35 ਸ਼ੇਅਰ ਹਰੇ ਨਿਸ਼ਾਨ ਵਿੱਚ ਅਤੇ 15 ਸ਼ੇਅਰ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦੇ ਦੇਖੇ ਗਏ।

ਬੀਐੱਸਈ ਦਾ ਸੈਂਸੈਕਸ ਅੱਜ 212.08 ਅੰਕਾਂ ਦੀ ਮਜ਼ਬੂਤੀ ਨਾਲ 62,759.19 ਅੰਕਾਂ ਦੇ ਪੱਧਰ ’ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਇਹ ਸੂਚਕਾਂਕ 62,915.09 ਅੰਕਾਂ ਦੇ ਪੱਧਰ ਤੱਕ ਉਛਾਲ ਮਾਰ ਗਿਆ, ਪਰ ਇਸ ਤੋਂ ਬਾਅਦ ਹੋਈ ਮੁਨਾਫਾ-ਬੁੱਕਿੰਗ ਕਾਰਨ ਇਸਨੇ ਡੁਬਕੀ ਲਗਾ ਦਿੱਤੀ, ਪਰ ਇਸ ਤੋਂ ਬਾਅਦ ਖਰੀਦਦਾਰੀ ਦੇ ਸਹਾਰੇ ਇਸ ਨੇ ਫਿਰ ਤੇਜ਼ੀ ਫੜੀ। ਬਾਜ਼ਾਰ ’ਚ ਲਗਾਤਾਰ ਖਰੀਦ-ਵੇਚ ਦੇ ਵਿਚਕਾਰ ਕਾਰੋਬਾਰ ਦੌਰਾਨ 11:20 ਵਜੇ ਸੈਂਸੈਕਸ 385.09 ਅੰਕ ਵਧ ਕੇ 62,932.20 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ।

ਸੈਂਸੈਕਸ ਦੀ ਤਰ੍ਹਾਂ ਐਨ. ਐਸ. ਈ. ਨਿਫਟੀ ਨੇ ਅੱਜ 77.90 ਅੰਕਾਂ ਦੀ ਮਜ਼ਬੂਤੀ ਨਾਲ 18,612 ਅੰਕਾਂ ’ਤੇ ਕਾਰੋਬਾਰ ਸ਼ੁਰੂ ਕੀਤਾ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਸੂਚਕਾਂਕ ਤੇਜ਼ੀ ਨਾਲ ਵਧ ਕੇ 18,636.15 ਅੰਕਾਂ ’ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਮੁਨਾਫਾ ਬੁਕਿੰਗ ਕਾਰਨ ਸੂਚਕਾਂਕ 18,582.80 ਅੰਕ ਤੱਕ ਡਿੱਗ ਗਿਆ। ਇਸ ਤੋਂ ਬਾਅਦ ਦੁਬਾਰਾ ਖਰੀਦਦਾਰੀ ਸ਼ੁਰੂ ਹੋਣ ਨਾਲ ਇਸ ਸੂਚਕਾਂਕ ਦੀ ਰਫਤਾਰ ਵੀ ਵਧ ਗਈ। ਬਾਜ਼ਾਰ ’ਚ ਲਗਾਤਾਰ ਖਰੀਦ-ਵੇਚ ਵਿਚਾਲੇ ਸਵੇਰੇ 11:20 ਵਜੇ ਨਿਫਟੀ 102.90 ਅੰਕਾਂ ਦੀ ਤੇਜ਼ੀ ਨਾਲ 18,637.00 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 118.57 ਅੰਕ ਭਾਵ 0.19 ਫੀਸਦੀ ਮਜ਼ਬੂਤੀ ਨਾਲ 62,547.11 ਅੰਕਾਂ ’ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ ਦਾ ਸ਼ੁੱਕਰਵਾਰ ਦਾ ਕਾਰੋਬਾਰ 46.35 ਅੰਕ ਭਾਵ 0.25 ਫੀਸਦੀ ਮਜ਼ਬੂਤੀ ਨਾਲ 18,534.10 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ ਸੀ

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande