ਕਰੀਮ ਬੇਂਜੇਮਾ ਨੇ ਰੀਅਲ ਮੈਡਰਿਡ ਲਈ ਖੇਡਿਆ ਆਪਣਾ ਆਖਰੀ ਮੈਚ, ਕਲੱਬ ਨੂੰ ਹਾਰ ਤੋਂ ਬਚਾਇਆ
ਨਵੀਂ ਦਿੱਲੀ, 05 ਜੂਨ (ਹਿ. ਸ.)। ਸਟਾਰ ਫੁਟਬਾਲਰ ਕਰੀਮ ਬੇਂਜੇਮਾ ਨੇ ਐਤਵਾਰ ਨੂੰ ਬਰਨਾਬਿਊ ਵਿੱਚ ਅਥਲੈਟਿਕ ਬਿਲਬਾਓ ਦੇ ਖ
08


ਨਵੀਂ ਦਿੱਲੀ, 05 ਜੂਨ (ਹਿ. ਸ.)। ਸਟਾਰ ਫੁਟਬਾਲਰ ਕਰੀਮ ਬੇਂਜੇਮਾ ਨੇ ਐਤਵਾਰ ਨੂੰ ਬਰਨਾਬਿਊ ਵਿੱਚ ਅਥਲੈਟਿਕ ਬਿਲਬਾਓ ਦੇ ਖਿਲਾਫ ਰੀਅਲ ਮੈਡ੍ਰਿਡ ਲਈ ਆਪਣਾ ਆਖਰੀ ਲਾਲੀਗਾ ਮੈਚ ਖੇਡਿਆ। ਉਨ੍ਹਾਂ ਨੇ ਮੈਚ ਵਿਚ ਪੈਨਲਟੀ ’ਤੇ ਗੋਲ ਕੀਤਾ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ ਅਤੇ ਮੈਚ 1-1 ਨਾਲ ਡਰਾਅ ’ਤੇ ਸਮਾਪਤ ਹੋਇਆ।

ਇਸ ਤੋਂ ਪਹਿਲਾਂ ਐਤਵਾਰ ਨੂੰ ਮੈਡ੍ਰਿਡ ਨੇ ਘੋਸ਼ਣਾ ਕੀਤੀ ਸੀ ਕਿ ਬੈਲਨ ਡੀ ਓਰ ਜੇਤੂ ਬੈਂਜੇਮਾ 14 ਸਾਲਾਂ ਬਾਅਦ ਕਲੱਬ ਛੱਡ ਦੇਣਗੇ, ਫਰਾਂਸੀਸੀ ਸਟ੍ਰਾਈਕਰ ਸਾਊਦੀ ਅਰਬ ਦੇ ਕਲੱਬ ਅਲ ਇਤਿਹਾਦ ਨਾਲ ਜੁੜ ਗਏ ਹਨ। ਮੁੱਖ ਕੋਚ ਕਾਰਲੋ ਐਨਸੇਲੋਟੀ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਕਿਹਾ, ਦੁਨੀਆਂ ਦੇ ਸਰਵੋਤਮ ਖਿਡਾਰੀਆਂ ’ਚੋਂ ਇਕ, ਇਕ ਪੂਰੇ ਫੁੱਟਬਾਲਰ, ਇਕ ਬਹੁਤ ਚੰਗੇ, ਨਿਮਰ, ਗੰਭੀਰ ਵਿਅਕਤੀ, ਕਲੱਬ ਛੱਡ ਰਹੇ ਹਨ। ਅਸੀਂ ਖੁਸ਼ ਨਹੀਂ ਹੋ ਸਕਦੇ, ਪਰ ਸਾਨੂੰ ਉਨ੍ਹਾਂ ਦੇ ਫੈਸਲੇ ਨੂੰ ਸਨਮਾਨ ਕਰਨਾ ਹੋਵੇਗਾ। ਉਨ੍ਹਾਂ ਨੇ ਕਲੱਬ ਲਈ ਬਹੁਤ ਕੁਝ ਕੀਤਾ ਹੈ। ਸਾਨੂੰ ਸਾਰਿਆਂ ਨੂੰ ਉਨ੍ਹਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਕਲੱਬ ਲਈ ਜੋ ਕੁਝ ਕੀਤਾ ਹੈ, ਉਹ ਨਾ ਭੁੱਲਣਯੋਗ ਹੈ, ਉਹ ਕਲੱਬ ਦੇ ਇਤਿਹਾਸ ਵਿਚ ਹਮੇਸ਼ਾ ਜ਼ਿੰਦਾ ਰਹਿਣਗੇ।

ਮੈਚ ਦੀ ਗੱਲ ਕਰੀਏ ਤਾਂ ਮੈਚ ਦੇ 49ਵੇਂ ਮਿੰਟ ’ਚ ਬਿਲਬਾਓ ਨੇ ਓਈਹਾਨ ਸੈਂਸੇਟ ਦੇ ਗੋਲ ਦੀ ਮਦਦ ਨਾਲ 1-0 ਦੀ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਮੈਚ ਦੇ 72ਵੇਂ ਮਿੰਟ ’ਚ ਬਿਲਬਾਓ ਦੇ ਪੈਨਲਟੀ ਖੇਤਰ ਵਿੱਚ ਏਡਰ ਮਿਲਿਟਾਓ ਦੁਆਰਾ ਯੂਰੀ ਬੇਰਚੀਚ ਦੇ ਚੇਹਰੇ ’ਤੇ ਕੂਹਣੀ ਲੱਗਣ ਕਾਰਨ ਰੀਅਲ ਨੂੰ ਪੈਨਲਟੀ ਮਿਲੀ, ਜਿਸ ਨੂੰ ਬੈਂਜੇਮਾ ਨੇ ਗੋਲ ਵਿੱਚ ਬਦਲ ਕੇ ਆਪਣੀ ਟੀਮ ਨੂੰ 1-1 ਨਾਲ ਡਰਾਅ ਦਿੱਤਾ ਅਤੇ ਅੰਤ ’ਚ ਇਹੀ ਸਕੋਰ ਫੈਸਲਾਕੁੰਨ ਸਾਬਤ ਹੋਇਆ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande