ਵਿਆਹ ਦਾ ਝਾਂਸਾ ਦੇ ਕੇ ਔਰਤ ਨਾਲ ਬਣਾਏ ਸਰੀਰਕ ਸਬੰਧ, ਮਾਮਲਾ ਦਰਜ
ਰਿਸ਼ੀਕੇਸ਼, 05 ਜੂਨ (ਹਿ. ਸ.)। ਰਿਸ਼ੀਕੇਸ਼ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ’ਚ ਕੰਮ ਕਰਨ ਵਾਲ
021


ਰਿਸ਼ੀਕੇਸ਼, 05 ਜੂਨ (ਹਿ. ਸ.)। ਰਿਸ਼ੀਕੇਸ਼ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ’ਚ ਕੰਮ ਕਰਨ ਵਾਲੀ ਇਕ ਮਹਿਲਾ ਕਰਮਚਾਰੀ ਨੇ ਇਕ ਨੌਜਵਾਨ ’ਤੇ ਵਿਆਹ ਦੇ ਝਾਂਸੇ ਵਿੱਚ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਔਰਤ ਨੇ ਨੌਜਵਾਨ ’ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਵੀ ਦੋਸ਼ ਲਾਇਆ ਹੈ। ਔਰਤ ਨੇ ਨੌਜਵਾਨ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਸ ਅਨੁਸਾਰ 28 ਸਾਲਾ ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਸੰਜੇ ਪੁੱਤਰ ਇੰਦਰ ਦੱਤ ਰਤੂਰੀ ਵਾਸੀ ਆਈ. ਡੀ. ਪੀ. ਐਲ. ਰਿਸ਼ੀਕੇਸ਼ ਦੇ ਸੰਪਰਕ ਵਿੱਚ ਆਈ ਸੀ। ਦੋਹਾਂ ਵਿਚਕਾਰ ਪ੍ਰੇਮ ਸਬੰਧ ਸ਼ੁਰੂ ਹੋ ਗਏ। ਦੋਸ਼ ਹੈ ਕਿ ਇਸ ਦੌਰਾਨ ਸੰਜੇ ਨੇ ਵਿਆਹ ਦਾ ਵਾਅਦਾ ਕਰਕੇ ਵੱਖ-ਵੱਖ ਥਾਵਾਂ ’ਤੇ ਸਰੀਰਕ ਸਬੰਧ ਬਣਾਏ। ਬਾਅਦ ’ਚ ਵਿਆਹ ਲਈ ਕਿਹਾ ਤਾਂ ਨੌਜਵਾਨ ਨੇ ਮੂੰਹ ਮੋੜ ਲਿਆ। ਉਸ ਨੇ ਮੂੰਹ ਖੋਲ੍ਹਣ ’ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਪੁਲਸ ਨੇ ਔਰਤ ਦੀ ਸ਼ਿਕਾਇਤ ’ਤੇ ਦੋਸ਼ੀ ਸੰਜੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏਮਜ਼ ਚੌਕੀ ਦੇ ਇੰਚਾਰਜ ਮਨਵਰ ਸਿੰਘ ਨੇ ਦੱਸਿਆ ਕਿ ਔਰਤ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਉਹ ਏਮਜ਼ ਵਿੱਚ ਕੰਮ ਕਰਦੀ ਹੈ। ਮਾਮਲੇ ਦੀ ਜਾਂਚ ਮਹਿਲਾ ਸਬ-ਇੰਸਪੈਕਟਰ ਸੋਨਲ ਨੂੰ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਔਰਤ ਦੇ ਬਿਆਨ ਦਰਜ ਕਰਕੇ ਪੀੜਤਾ ਦਾ ਮੈਡੀਕਲ ਕਰਵਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande