ਯਾਦਗਾਰੀ ਵਿਸ਼ੇਸ਼ : ਗੂਫੀ ਪੇਂਟਲ ਦਾ ਆਰਮੀ ਜਵਾਨ ਤੋਂ ਅਦਾਕਾਰ ਬਣਨ ਤੱਕ ਦਾ ਸਫ਼ਰ
ਮੁੰਬਈ, 05 ਜੂਨ (ਹਿ. ਸ.)। ਟੀਵੀ ਸੀਰੀਜ਼ ‘ਮਹਾਭਾਰਤ’ ਵਿੱਚ ‘ਸ਼ਕੁਨੀ ਮਾਮਾ’ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਐਕਟਰ ਗ
ਯਾਦਗਾਰੀ ਵਿਸ਼ੇਸ਼ : ਗੂਫੀ ਪੇਂਟਲ ਦਾ ਆਰਮੀ ਜਵਾਨ ਤੋਂ ਅਦਾਕਾਰ ਬਣਨ ਤੱਕ ਦਾ ਸਫ਼ਰ


ਮੁੰਬਈ, 05 ਜੂਨ (ਹਿ. ਸ.)। ਟੀਵੀ ਸੀਰੀਜ਼ ‘ਮਹਾਭਾਰਤ’ ਵਿੱਚ ‘ਸ਼ਕੁਨੀ ਮਾਮਾ’ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ ਐਕਟਰ ਗੁਫੀ ਪੇਂਟਲ ਦਾ ਦਿਹਾਂਤ ਹੋ ਗਿਆ ਹੈ। ਉਹ 78 ਸਾਲ ਦੇ ਸਨ। ਕੁਝ ਦਿਨ ਪਹਿਲਾਂ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਇਕ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਇਲਾਜ ਦੌਰਾਨ ਸੋਮਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ। ਗੁਫੀ ਪੇਂਟਲ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਕੀਤਾ ਜਾਵੇਗਾ।

ਰਫੂ ਚੱਕਰ ਫਿਲਮ ਨਾਲ ਕੀਤੀ ਆਪਣੀ ਸ਼ੁਰੂਆਤ :

ਗੁਫੀ ਪੇਂਟਲ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1975 ਵਿੱਚ ‘ਰਫੂ ਚੱਕਰ’ ਨਾਲ ਹਿੰਦੀ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕੀਤੀ। ਉਹ 80 ਦੇ ਦਹਾਕੇ ਵਿੱਚ ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਨਜ਼ਰ ਆਏ। ਹਾਲਾਂਕਿ, ਅਭਿਨੇਤਾ ਨੂੰ ਅਸਲੀ ਪਛਾਣ 1988 ਵਿੱਚ ਬੀਆਰ ਚੋਪੜਾ ਦੀ ਸੁਪਰਹਿੱਟ ਲੜੀ ‘ਮਹਾਭਾਰਤ’ ਨਾਲ ਮਿਲੀ। ਇਸ ਸ਼ੋਅ ’ਚ ਉਨ੍ਹਾਂ ਨੇ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਇਆ ਸੀ। ਗੁੱਫੀ ਪੇਂਟਲ ਨੇ ‘ਅਕਬਰ ਬੀਰਬਲ’, ‘ਸੀਆਈਡੀ’, ‘ਰਾਧਾ ਕ੍ਰਿਸ਼ਨ’ ਸੀਰੀਜ਼ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ। ਗੁਫੀ ਨੇ ਆਖਰੀ ਵਾਰ ਸਟਾਰ ਭਾਰਤ ਦੇ ਸੀਰੀਅਲ ‘ਜੈ ਕਨ੍ਹਈਆ ਲਾਲ ਕੀ’’ ਵਿੱਚ ਕੰਮ ਕੀਤਾ। ਸੀਰੀਅਲ ’ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕ ਅੱਜ ਵੀ ਯਾਦ ਕਰਦੇ ਹਨ।

ਫੌਜੀ ਜਵਾਨ ਤੋਂ ਅਦਾਕਾਰ :

ਐਕਟਿੰਗ ਦੀ ਦੁਨੀਆ ’ਚ ਆਉਣ ਤੋਂ ਪਹਿਲਾਂ ਗੁਫੀ ਫੌਜ ਵਿੱਚ ਸੀ। ਇੱਕ ਇੰਟਰਵਿਊ ਵਿੱਚ ਪੇਂਟਲ ਨੇ ਆਪਣੇ ਆਰਮੀ ਜਵਾਨ ਤੋਂ ਲੈ ਕੇ ਸ਼ਕੁਨੀ ਮਾਮਾ ਬਣਨ ਤੱਕ ਦੀ ਕਹਾਣੀ ਸੁਣਾਈ। ਉਨ੍ਹਾਂ ਨੇ ਕਿਹਾ ਸੀ ਜਦੋਂ 1962 ’ਚ ਚੀਨ-ਭਾਰਤ ਯੁੱਧ ਹੋਇਆ ਤਾਂ ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ। ਕਾਲਜ ਵਿੱਚ ਜੰਗ ਵੇਲੇ ਵੀ ਫੌਜ ਦੀ ਭਰਤੀ ਚੱਲ ਰਹੀ ਸੀ। ਮੈਂ ਹਮੇਸ਼ਾ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ। ਫੌਜ ’ਚ ਪਹਿਲੀ ਪੋਸਟਿੰਗ ਚੀਨੀ ਸਰਹੱਦ ’ਤੇ ਆਰਟਿਲਰੀ ਡਿਵੀਜ਼ਨ 'ਚ ਸੀ। ਸਰਹੱਦ ’ਤੇ ਮਨੋਰੰਜਨ ਲਈ ਕੋਈ ਟੀਵੀ ਅਤੇ ਰੇਡੀਓ ਨਹੀਂ ਸੀ, ਇਸ ਲਈ ਅਸੀਂ ‘ਫੌਜ ਦੇ ਜਵਾਨ’ ਸਰਹੱਦ ’ਤੇ ਰਾਮਲੀਲਾ ਕਰਦੇ ਸੀ। ਮੈਂ ਰਾਮ ਲੀਲਾ ਵਿੱਚ ਸੀਤਾ ਦਾ ਕਿਰਦਾਰ ਨਿਭਾਉਂਦਾ ਸੀ ਅਤੇ ਇੱਕ ਵਿਅਕਤੀ ਰਾਵਣ ਦੇ ਰੂਪ ਵਿੱਚ ਸਕੂਟਰ ’ਤੇ ਆਇਆ ਅਤੇ ਮੈਨੂੰ ਅਗਵਾ ਕਰ ਲਿਆ। ਮੈਨੂੰ ਪਹਿਲਾਂ ਹੀ ਐਕਟਿੰਗ ਦਾ ਸ਼ੌਕ ਸੀ, ਇਸ ਲਈ ਇਸ ਨੇ ਮੈਨੂੰ ਕੁਝ ਟ੍ਰੇਨਿੰਗ ਦਿੱਤੀ।

ਇਸ ਤੋਂ ਬਾਅਦ ਆਪਣੇ ਛੋਟੇ ਭਰਾ ਕੰਵਰਜੀਤ ਪੇਂਟਲ ਦੇ ਕਹਿਣ ’ਤੇ ਗੁਫੀ 1969 ’ਚ ਮੁੰਬਈ ਆ ਗਏ। ਮਾਡਲਿੰਗ ਅਤੇ ਐਕਟਿੰਗ ਦੀ ਸਿਖਲਾਈ ਲਈ ਅਤੇ ਕਈ ਫਿਲਮਾਂ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ। ਇਸ ਦੌਰਾਨ ਬੀ ਆਰ ਚੋਪੜਾ ਦੀ ਮਹਾਭਾਰਤ ਸੀਰੀਜ਼ ਲਈ ਕਾਸਟਿੰਗ ਡਾਇਰੈਕਟਰ ਵਜੋਂ ਕੰਮ ਕਰ ਰਿਹਾ ਸੀ।

ਗੁਫੀ ਪੇਂਟਲ ਦੇ ਅਨੁਸਾਰ, “ਮੈਂ ਮਹਾਭਾਰਤ ਵਿੱਚ ਸ਼ਕੁਨੀ ਦੇ ਕਿਰਦਾਰ ਲਈ ਸਹੀ ਚਿਹਰੇ ਦੀ ਤਲਾਸ਼ ਕਰ ਰਿਹਾ ਸੀ। ਮੈਂ ਸੀਰੀਅਲ ਲਈ ਸਾਰੇ ਕਿਰਦਾਰਾਂ ਦਾ ਆਡੀਸ਼ਨ ਲਿਆ। ਮੈਂ ਇਸ ਰੋਲ ਲਈ ਤਿੰਨ ਲੋਕਾਂ ਨੂੰ ਸ਼ਾਰਟਲਿਸਟ ਵੀ ਕੀਤਾ ਸੀ। ਇਸ ਦੌਰਾਨ ਸੀਰੀਅਲ ਦੇ ਲੇਖਕ ਰਾਹੀ ਮਾਸੂਮ ਰਜ਼ਾ ਨੇ ਮੇਰੇ ਵੱਲ ਦੇਖਿਆ ਅਤੇ ਮੈਨੂੰ ਸ਼ਕੁਨੀ ਦੀ ਭੂਮਿਕਾ ਨਿਭਾਉਣ ਦਾ ਸੁਝਾਅ ਦਿੱਤਾ। ਇਸ ਤਰ੍ਹਾਂ ਮੈਂ ਮਹਾਭਾਰਤ ਦਾ ਸ਼ਕੁਨੀ ਮਾਮਾ ਬਣ ਗਿਆ। ਪੇਂਟਲ ਨੂੰ ‘ਸ਼ਕੁਨੀ ਮਾਮ’ ਦੇ ਆਪਣੇ ਕਿਰਦਾਰ ਲਈ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਟੀਵੀ ਸੀਰੀਅਲਾਂ ’ਚ ਕੰਮ ਕੀਤਾ। ਟੀਵੀ ਸੀਰੀਅਲ ਕਰਨ ਦੇ ਨਾਲ-ਨਾਲ ਉਸ ਨੇ ਹਿੰਦੀ ਫ਼ਿਲਮਾਂ ਵਿੱਚ ਵੀ ਆਪਣਾ ਜਲਵਾ ਬਿਖੇਰਿਆ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande