ਤਾਂਤਰਿਕ ਨੇ ਤੰਤਰ-ਮੰਤਰ ਦੇ ਬਹਾਨੇ ਬੀਮਾਰ ਔਰਤ ਨਾਲ ਜਬਰ ਜਨਾਹ
ਜਾਲੌਨ, 05 ਜੂਨ (ਹਿ. ਸ.)।ਜਾਲੌਨ ਕਸਬੇ ’ਚ ਤੰਤਰ-ਮੰਤਰ ਦੇ ਬਹਾਨੇ ਇਕ ਬੀਮਾਰ ਔਰਤ ਨੂੰ ਠੀਕ ਕਰਨ ਦੇ ਲਈ ਇਕ ਤਾਂਤਰਿਕ ਨੇ
017


ਜਾਲੌਨ, 05 ਜੂਨ (ਹਿ. ਸ.)।ਜਾਲੌਨ ਕਸਬੇ ’ਚ ਤੰਤਰ-ਮੰਤਰ ਦੇ ਬਹਾਨੇ ਇਕ ਬੀਮਾਰ ਔਰਤ ਨੂੰ ਠੀਕ ਕਰਨ ਦੇ ਲਈ ਇਕ ਤਾਂਤਰਿਕ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਦਵਾਈ ਖੁਆਉਣ ਦੇ ਨਾਂ ’ਤੇ ਤਾਂਤਰਿਕ ਨੇ ਬੀਮਾਰ ਔਰਤ ਨੂੰ ਬੇਹੋਸ਼ ਕਰਕੇ ਜਬਰ ਜਨਾਹ ਕੀਤਾ। ਹੋਸ਼ ’ਚ ਆਉਣ ’ਤੇ ਔਰਤ ਨੇ ਆਪਣੇ ਪਤੀ ਨੂੰ ਸਾਰੀ ਗੱਲ ਦੱਸੀ। ਬੀਮਾਰ ਔਰਤ ਦੇ ਪਤੀ ਨੇ ਐਤਵਾਰ ਰਾਤ ਇਸ ਮਾਮਲੇ ’ਚ ਤਾਂਤਰਿਕ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਜਾਲੌਨ ਕੋਤਵਾਲੀ ਇਲਾਕੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪਤੀ ਰਾਹੀਂ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਗਿਆ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਇਸ ਦੌਰਾਨ ਕੋਲੀਆ ਥਾਣਾ ਖੇਤਰ ਦੇ ਪਿੰਡ ਬਰਹਲ ਦਾ ਰਹਿਣ ਵਾਲਾ ਤਾਂਤਰਿਕ ਰਾਮਕਾਂਤ ਉਨ੍ਹਾਂ ਦੇ ਸੰਪਰਕ ਵਿਚ ਆਇਆ ਅਤੇ ਕਿਹਾ ਕਿ ਉਹ ਉਸ ਨੂੰ ਠੀਕ ਕਰ ਦੇਵੇਗਾ, ਜਿਸ ਦੇ ਲਈ ਕੁਝ ਤਾਂਤਰਿਕ ਕਿਰਿਆ ਕਰਨੀ ਪਵੇਗੀ। ਸ਼ਨੀਵਾਰ ਨੂੰ ਤਾਂਤਰਿਕ ਉਨ੍ਹਾਂ ਦੇ ਘਰ ਆਇਆ ਜਦੋਂ ਉਸ ਦਾ ਪਤੀ ਘਰ ਤੋਂ ਬਾਹਰ ਸੀ। ਘਰ ਆ ਕੇ ਉਹ ਤਾਂਤਰਿਕ ਰਸਮਾਂ ਕਰਨ ਦਾ ਬਹਾਨਾ ਲਾਉਣ ਲੱਗਾ। ਝੂਠੇ ਲਾਰੇ ਲਾ ਕੇ ਉਸ ਨਾਲ ਜਬਰ ਜਨਾਹ ਕਰਨ ਲੱਗਾ। ਵਿਰੋਧ ਕਰਨ ’ਤੇ ਉਸ ਨੇ ਕੁੱਟ ਮਾਰ ਕਰਦੇ ਹੋਏ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਤੋਂ ਬਾਅਦ ਤਾਂਤਰਿਕ ਨੇ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਵੀ ਦਿੱਤੀ। ਜਦੋਂ ਪਤੀ ਘਰ ਪਹੁੰਚਿਆ ਤਾਂ ਪੀੜਤ ਔਰਤ ਨੇ ਆਪਣੀ ਹੱਡਬੀਤੀ ਸੁਣਾਈ। ਇਸ ਮਾਮਲੇ ਵਿੱਚ ਪੀੜਤ ਜੋੜੇ ਨੇ ਐਤਵਾਰ ਰਾਤ ਨੂੰ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ।

ਸਰਕਲ ਅਧਿਕਾਰੀ ਉਮੇਸ਼ ਪਾਂਡੇ ਨੇ ਸੋਮਵਾਰ ਨੂੰ ਦੱਸਿਆ ਕਿ ਇਕ ਤਾਂਤਰਿਕ ’ਤੇ ਇਕ ਔਰਤ ’ਤੇ ਆਪਣੀ ਬੀਮਾਰੀ ਠੀਕ ਕਰਨ ਦੇ ਨਾਂ ’ਤੇ ਜਬਰ ਜਨਾਹ ਕਰਨ ਦਾ ਦੋਸ਼ ਹੈ। ਪੁਲਸ ਨੇ ਪੀੜਤ ਔਰਤ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਔਰਤ ਨੂੰ ਮੈਡੀਕਲ ਜਾਂਚ ਲਈ ਭੇਜ ਕੇ ਮੁਲਜ਼ਮ ਤਾਂਤਰਿਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande