ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ
ਹਰਦੋਈ, 05 ਜੂਨ (ਹਿ. ਸ.)। ਭਤੀਜੀ ਦੀ ਗੋਦ ਭਰਾਈ ਤੋਂ ਪਰਤ ਰਹੇ ਭੂਆ-ਫੁੱਫੜ ਅਤੇ ਭਤੀਜੇ ਦੀ ਸੋਮਵਾਰ ਨੂੰ ਬਿਲਗ੍ਰਾਮ ਰੋਡ
014


ਹਰਦੋਈ, 05 ਜੂਨ (ਹਿ. ਸ.)। ਭਤੀਜੀ ਦੀ ਗੋਦ ਭਰਾਈ ਤੋਂ ਪਰਤ ਰਹੇ ਭੂਆ-ਫੁੱਫੜ ਅਤੇ ਭਤੀਜੇ ਦੀ ਸੋਮਵਾਰ ਨੂੰ ਬਿਲਗ੍ਰਾਮ ਰੋਡ ’ਤੇ ਕਸਰਾਵਾਂ ਨੇੜੇ ਸੜਕ ਹਾਦਸੇ ’ਚ ਮੌਤ ਹੋ ਗਈ। ਹਰੀਯਾਵਾਂ ਥਾਣੇ ਦੇ ਲਾਲਪੁਰਵਾ ਵਾਸੀ ਮੁੰਨਾਲਾਲ (65) ਪੁੱਤਰ ਮਿਹਿਲਾਲ ਦੇ ਸਾਲੇ ਪਰਸ਼ੂਰਾਮ ਸਾਂਡੀ ਥਾਣੇ ਦੇ ਮਦਾਰਾ ਪਿੰਡ ਵਿੱਚ ਰਹਿੰਦੇ ਹਨ। ਐਤਵਾਰ ਨੂੰ ਪਰਸ਼ੂਰਾਮ ਦੀ ਬੇਟੀ ਦਾ ਗੋਦ ਭਰਾਈ ਸੀ। ਮੁੰਨਾਲਾਲ ਆਪਣੀ ਪਤਨੀ ਮਹਾਦੇਵੀ (60) ਨਾਲ ਗੋਦ ਭਰਾਈ ’ਚ ਸ਼ਾਮਲ ਹੋਣ ਲਈ ਮਦਾਰਾ ਗਿਆ ਸੀ। ਸੋਮਵਾਰ ਸਵੇਰੇ ਪਰਸ਼ੂਰਾਮ ਦਾ ਪੁੱਤਰ ਗਿਆਨੇਂਦਰ ਕੁਮਾਰ (27) ਆਪਣੀ ਭੂਆ ਮਹਾਦੇਵੀ ਅਤੇ ਫੁੱਫੜ ਮੁੰਨਾਲਾਲ ਨੂੰ ਆਪਣੀ ਬਾਈਕ ’ਤੇ ਲਾਲਾਪੁਰਵਾ ਛੱਡਣ ਲਈ ਘਰੋਂ ਨਿਕਲਿਆ। ਇਸੇ ਦੌਰਾਨ ਬਿਲਗ੍ਰਾਮ ਰੋਡ ’ਤੇ ਕੋਤਵਾਲੀ ਕਸਬਾ ਕਸਰਾਵਾਂ ਨੇੜੇ ਤੇਜ਼ ਰਫ਼ਤਾਰ ਵਾਹਨ ਦੀ ਲਪੇਟ ’ਚ ਆਉਣ ਨਾਲ ਬਾਈਕ ਸਵਾਰ ਭੂਆ ਫੁਫੜ ਅਤੇ ਭਤੀਜੇ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਰਕਲ ਅਫਸਰ ਸਤਿੰਦਰ ਕੁਮਾਰ ਸਿੰਘ ਅਨੁਸਾਰ ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande