ਆਸਟ੍ਰੇਲੀਆ ਖਿਲਾਫ ਬਾਕੀ ਦੋ ਵਨਡੇ ਮੈਚਾਂ 'ਚੋਂ ਬਾਹਰ ਹੋਏ ਨੋਰਟਜੇ, ਚੌਥੇ ਵਨਡੇ 'ਚ ਨਹੀਂ ਖੇਡਣਗੇ ਬਾਵੁਮਾ
ਸੈਂਚੁਰੀਅਨ, 15 ਸਤੰਬਰ (ਹਿ. ਸ.)। ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਟਜੇ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ
44


ਸੈਂਚੁਰੀਅਨ, 15 ਸਤੰਬਰ (ਹਿ. ਸ.)। ਦੱਖਣੀ ਅਫ਼ਰੀਕਾ ਦੇ ਤੇਜ਼ ਗੇਂਦਬਾਜ਼ ਐਨਰਿਕ ਨੋਰਟਜੇ ਪਿੱਠ ਦੇ ਹੇਠਲੇ ਹਿੱਸੇ ਦੀ ਸੱਟ ਕਾਰਨ ਆਸਟ੍ਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਇੱਕ ਰੋਜ਼ਾ ਕੌਮਾਂਤਰੀ (ਓਡੀਆਈ) ਲੜੀ ਦੇ ਬਾਕੀ ਦੋ ਮੈਚਾਂ ਤੋਂ ਅਤੇ ਕਪਤਾਨ ਤੇਂਬਾ ਬਾਵੁਮਾ ਚੌਥੇ ਵਨਡੇ ਤੋਂ ਬਾਹਰ ਹੋ ਗਏ ਹਨ। ਕ੍ਰਿਕਟ ਦੱਖਣੀ ਅਫਰੀਕਾ (ਸੀਐੱਸਏ) ਨੇ ਸ਼ੁੱਕਰਵਾਰ ਨੂੰ ਉਪਰੋਕਤ ਜਾਣਕਾਰੀ ਦਿੱਤੀ।

ਸੀਐੱਸਏ ਨੇ ਇਕ ਅਧਿਕਾਰਤ ਬਿਆਨ ’ਚ ਕਿਹਾ, 29 ਸਾਲਾ ਨੌਰਟਜੇ ਦਾ ਇਸ ਹਫਤੇ ਸਕੈਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਕ ਮਾਹਰ ਨਾਲ ਸਲਾਹ ਕੀਤੀ ਅਤੇ ਉਹ ਇਸ ਹਫਤੇ ਦੇ ਅੰਤ ’ਚ ਪ੍ਰੋਟੀਜ਼ ਮੈਡੀਕਲ ਟੀਮ ਦੀ ਨਿਗਰਾਨੀ ’ਚ ਗੇਂਦਬਾਜ਼ੀ ਦੁਬਾਰਾ ਸ਼ੁਰੂ ਕਰ ਦੇਣਗੇ। ਇੱਕ ਹੋਰ ਅਪਡੇਟ ਨਿਸ਼ਚਿਤ ਸਮੇਂ ਵਿੱਚ ਪ੍ਰਦਾਨ ਕੀਤਾ ਜਾਵੇਗਾ। ” ਹਾਲਾਂਕਿ, ਸੀਐਸਏ ਨੇ ਅਜੇ ਤੱਕ ਕਿਸੇ ਬਦਲਵੇਂ ਖਿਡਾਰੀ ਦਾ ਨਾਮ ਨਹੀਂ ਲਿਆ ਹੈ।

ਨੋਰਟਜੇ ਤੋਂ ਇਲਾਵਾ ਫਾਰਮ ’ਚ ਚੱਲ ਰਹੇ ਕਪਤਾਨ ਤੇਂਬਾ ਬਾਵੁਮਾ ਵੀ ਰਾਈਟ ਐਡਿਕਟਰ ਸਟ੍ਰੇਨ ਦੇ ਕਾਰਨ ਪੰਜ ਮੈਚਾਂ ਦੀ ਸੀਰੀਜ਼ ਦੇ ਚੌਥੇ ਮੈਚ ’ਚ ਨਹੀਂ ਖੇਡ ਸਕਣਗੇ। ਸੀਐਸਏ ਨੇ ਕਿਹਾ, ‘‘ਓਡੀਆਈ ਕਪਤਾਨ ਤੇਂਬਾ ਬਾਵੁਮਾ ਸ਼ੁੱਕਰਵਾਰ ਨੂੰ ਸੁਪਰਸਪੋਰਟ ਪਾਰਕ, ਸੈਂਚੁਰੀਅਨ ਵਿੱਚ ਹੋਣ ਵਾਲੇ ਚੌਥੇ ਵਨਡੇ ਲਈ ਚੋਣ ਲਈ ਉਪਲਬਧ ਨਹੀਂ ਹਨ। ਬਾਵੁਮਾ ਦੇ ਸੱਜੇ ਐਡਕਟਰ ਵਿੱਚ ਖਿਚਾਅ ਹੈ ਅਤੇ ਸਾਵਧਾਨੀ ਵਜੋਂ ਉਨ੍ਹਾਂ ਨੂੰ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਹੈ।’’ ਬਾਵੁਮਾ ਦੀ ਗੈਰ-ਮੌਜੂਦਗੀ ਵਿੱਚ ਚੌਥੇ ਵਨਡੇ ਵਿੱਚ ਏਡੇਨ ਮਾਰਕਰਮ ਦੱਖਣੀ ਅਫਰੀਕਾ ਦੀ ਅਗਵਾਈ ਕਰਨਗੇ।

ਟੀ-20 ਸੀਰੀਜ਼ ’ਚ 3-0 ਨਾਲ ਹਾਰ ਝੱਲਣ ਤੋਂ ਬਾਅਦ ਦੱਖਣੀ ਅਫਰੀਕਾ ਪੰਜ ਮੈਚਾਂ ਦੀ ਵਨਡੇ ਸੀਰੀਜ਼ ’ਚ ਆਸਟ੍ਰੇਲੀਆ ਤੋਂ 0-2 ਨਾਲ ਪਿੱਛੇ ਹੈ ਅਤੇ ਸੀਰੀਜ਼ ਨੂੰ ਬਰਕਰਾਰ ਰੱਖਣ ਲਈ ਉਸਨੂੰ ਅਗਲਾ ਮੈਚ ਜਿੱਤਣਾ ਹੋਵੇਗਾ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande