ਟਿਮ ਸਾਊਦੀ ਦੇ ਸੱਜੇ ਅੰਗੂਠੇ ਦੀ ਹੱਡੀ ਟੁੱਟੀ, ਵਿਸ਼ਵ ਕੱਪ 'ਚ ਖੇਡਣ 'ਤੇ ਸੰਦੇਹ
ਲੰਡਨ, 16 ਸਤੰਬਰ (ਹਿ. ਸ.)। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਦੀ ਵਿਸ਼ਵ ਕੱਪ ’ਚ ਸ਼ਮੂਲੀਅਤ ਸ਼ੱਕ ਦੇ ਘੇਰੇ
027


ਲੰਡਨ, 16 ਸਤੰਬਰ (ਹਿ. ਸ.)। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਟਿਮ ਸਾਊਥੀ ਦੀ ਵਿਸ਼ਵ ਕੱਪ ’ਚ ਸ਼ਮੂਲੀਅਤ ਸ਼ੱਕ ਦੇ ਘੇਰੇ ’ਚ ਹੈ। ਨਿਊਜ਼ੀਲੈਂਡ ਕ੍ਰਿਕੇਟ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼ੁੱਕਰਵਾਰ ਨੂੰ ਇੰਗਲੈਂਡ ਦੇ ਖਿਲਾਫ ਚੌਥੇ ਅਤੇ ਆਖਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਦੌਰਾਨ ਫੀਲਡਿੰਗ ਕਰਦੇ ਸਮੇਂ ਉਨ੍ਹਾਂ ਦੇ ਸੱਜੇ ਅੰਗੂਠੇ ਦੀ ਹੱਡੀ ਵਿੱਚ ਫ੍ਰੈਕਚਰ ਹੋ ਗਿਆ।

ਨਿਊਜ਼ੀਲੈਂਡ ਕ੍ਰਿਕੇਟ ਨੇ ਇੱਕ ਬਿਆਨ ਵਿੱਚ ਕਿਹਾ, ‘‘ਐਕਸ-ਰੇਅ ਨੇ ਪੁਸ਼ਟੀ ਕੀਤੀ ਹੈ ਕਿ ਟਿਮ ਸਾਊਥੀ ਨੂੰ ਪਹਿਲੀ ਪਾਰੀ ਦੇ 14ਵੇਂ ਓਵਰ ਵਿੱਚ ਕੈਚ ਲੈਣ ਦੀ ਕੋਸ਼ਿਸ਼ ਕਰਦੇ ਹੋਏ ਉਨ੍ਹਾਂ ਸੱਜੇ ਅੰਗੂਠੇ ਵਿੱਚ ਹੱਡੀ ਟੁੱਟ ਗਈ ਅਤੇ ਫ੍ਰੈਕਚਰ ਹੋ ਗਿਆ। ਉਨ੍ਹਾਂ ਦੇ ਠੀਕ ਹੋਣ ਦੀ ਸਮਾਂ ਸੀਮਾ ਮੁਲਾਂਕਣ ਤੋਂ ਬਾਅਦ ਕੀਤੀ ਜਾਵੇਗੀ। ਨਿਊਜ਼ੀਲੈਂਡ ਕ੍ਰਿਕੇਟ ਨੇ ਕਿਹਾ ਕਿ ਬੱਲੇਬਾਜ਼ ਫਿਨ ਐਲਨ, ਜਿਨ੍ਹਾਂ ਨੂੰ ਪਿੱਚ ’ਤੇ ਬਦਲਵੇਂ ਫੀਲਡਰ ਦੇ ਰੂਪ ’ਚ ਸੱਟ ਲੱਗੀ ਸੀ, ਹੁਣ ਫਿੱਟ ਹੈ।

ਜ਼ਿਕਰਯੋਗ ਹੈ ਕਿ ਚਾਰ ਮੈਚਾਂ ਦੀ ਵਨਡੇ ਸੀਰੀਜ਼ ’ਚ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ ਹੈ। ਨਿਊਜ਼ੀਲੈਂਡ ਨੂੰ ਹੁਣ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ’ਚ ਬੰਗਲਾਦੇਸ਼ ਦਾ ਸਾਹਮਣਾ ਕਰਨਾ ਹੈ, ਜਿਸ ਲਈ ਸਾਊਥੀ ਨੂੰ ਆਰਾਮ ਦਿੱਤਾ ਗਿਆ ਹੈ। ਬੰਗਲਾਦੇਸ਼ ਦੇ ਖਿਲਾਫ ਆਪਣੀ ਸੀਰੀਜ਼ ਤੋਂ ਬਾਅਦ, ਨਿਊਜ਼ੀਲੈਂਡ ਭਾਰਤ ਵਿੱਚ 50 ਓਵਰਾਂ ਦੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਇੰਗਲੈਂਡ ਨਾਲ ਭਿੜੇਗੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande