ਮੁੰਬਈ, 18 ਸਤੰਬਰ (ਹਿ. ਸ.)। ਅਨੁਰਾਗ ਕਸ਼ਯਪ ਨੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ “ਉਹ ਇੱਕ ਅਭਿਨੇਤਰੀ ਵਜੋਂ ਬਿਹਤਰੀਨ ਹਨ, ਪਰ ਉਨ੍ਹਾਂ ਦੀਆਂ ਹੋਰ ਸਮੱਸਿਆਵਾਂ ਵੀ ਹਨ। ਹਾਲ ਹੀ ’ਚ ਅਨੁਰਾਗ ਕਸ਼ਯਪ ਅਤੇ ਅਭਿਨੇਤਾ ਜੀਸ਼ਾਨ ਅਯੂਬ ਨੇ ਇਕੱਠੇ ਇੰਟਰਵਿਊ ਦਿੱਤਾ। ਇਸ ਇੰਟਰਵਿਊ ’ਚ ਜ਼ੀਸ਼ਾਨ ਨੇ ਜਦੋਂ ਕੰਗਨਾ ਨੂੰ ਲੈ ਕੇ ਬਿਆਨ ਦਿੱਤਾ ਤਾਂ ਅਨੁਰਾਗ ਨੇ ਉਨ੍ਹਾਂ ਨੂੰ ਟੋਕ ਕੇ ਕੰਗਣਾ ਬਾਰੇ ਆਪਣੀ ਰਾਏ ਜ਼ਾਹਰ ਕੀਤੀ।
ਜ਼ੀਸ਼ਾਨ ਨੇ ਇੰਟਰਵਿਊ ਦੌਰਾਨ ਕਿਹਾ, ‘‘ਇਕ ਸਮਾਂ ਸੀ ਜਦੋਂ ਕੰਗਨਾ ਨੇ ਬਤੌਰ ਅਭਿਨੇਤਰੀ ਚੰਗਾ ਪ੍ਰਦਰਸ਼ਨ ਕੀਤਾ ਸੀ। ਜਿਵੇਂ ਹੀ ਉਨ੍ਹਾਂ ਨੇ ਇਹ ਕਿਹਾ, ‘‘ਅਨੁਰਾਗ ਨੇ ਉਨ੍ਹਾਂ ਨੂੰ ਟੋਕਿਆ ਅਤੇ ਕਿਹਾ, ‘‘ਉਹ ਇੱਕ ਮਹਾਨ ਅਭਿਨੇਤਰੀ ਹਨ। ਉਹ ਆਪਣੇ ਕੰਮ ਪ੍ਰਤੀ ਬਹੁਤ ਇਮਾਨਦਾਰ ਹੈ, ਪਰ ਉਸਦੀਆਂ ਹੋਰ ਸਮੱਸਿਆਵਾਂ ਵੀ ਹਨ। ਜਦੋਂ ਉਸਦੀ ਪ੍ਰਤਿਭਾ ਦੀ ਗੱਲ ਆਉਂਦੀ ਹੈ ਤਾਂ ਕੋਈ ਵੀ ਉਸ ਤੋਂ ਪ੍ਰਤਿਭਾ ਖੋਹ ਨਹੀਂ ਸਕਦਾ।’’
ਅਨੁਰਾਗ ਕਸ਼ਯਪ ਅਤੇ ਕੰਗਨਾ ਰਣੌਤ ਨੇ 2013 ਦੀ ਹਿੱਟ ਫਿਲਮ ‘ਕੁਈਨ’ ’ਚ ਇਕੱਠੇ ਕੰਮ ਕੀਤਾ ਸੀ। ਜ਼ੀਸ਼ਾਨ ਅਯੂਬ ਨੇ ਇੱਕ ਇੰਟਰਵਿਊ ਵਿੱਚ ਅਨੁਰਾਗ ਕਸ਼ਯਪ ਨੂੰ ਜੁਆਇਨ ਕੀਤਾ ਸੀ। ਉਨ੍ਹਾਂ ਨੇ ਕੰਗਨਾ ਰਣੌਤ ਦੇ ਨਾਲ ‘ਤਨੂ ਵੈਡਸ ਮਨੂ’ (2011), ‘ਰਿਟਰਨਜ਼’ (2015) ਅਤੇ ‘ਮਣੀਕਰਣਿਕਾ’ (2019) ਵਿੱਚ ਕੰਮ ਕੀਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ