ਚੰਡੀਗੜ, 18 ਸਤੰਬਰ (ਹਿ. ਸ.)। ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ, ਰਾਜਸਥਾਨ, ਉਤਰਾਖੰਡ ਅਤੇ ਹੋਰ ਕਈ ਰਾਜਾਂ ਦੇ ਲੋਕ ਪਹਿਲਾਂ ਵੀ ਚਿੱਟਫੰਡ ਕੰਪਨੀਆ ਗੇਨ ਕ੍ਰਿਪਟੋ, ਸੱਤਾ ਟੌਕਨ, ਡੀਜੀਟੀਸੀ ਕੋਆਇਨ, ਫਿਊਚਰ ਕੋਆਇਨ, ਗਰੀਨ ਵੈਲੀ, ਕਰਾਊਨ, ਲਾਈਵਟਰੇਡਿੰਗ ਤੋਂ ਇਲਾਵਾ ਐਲਪੀਐਨਟੀ, ਗੋਲਡ ਕੋਆਇਨ ਮਿਲੀਅਨਯੂਜਰ ਤੋ ਕਰੋੜਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਹੁਣ ਉਤਰੀ ਭਾਰਤ ਦੇ ਵਿੱਚ ਆਰਵੀਸੀ ਨਾਮ ਦੀ ਚਿੱਟਫੰਡ ਕ੍ਰਿਪਟੋ ਕਰੰਸੀ ਕੰਪਨੀ ਨੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਣਾ ਸੁਰੂ ਕਰ ਰੱਖਿਆ ਹੈ। ਭਾਰਤ ਸਰਕਾਰ ਵਲੋ ਅਜਿਹੀਆਂ ਕੰਪਨੀਆਂ ਨੂੰ ਕੋਈ ਮਾਨਤਾ ਨਹੀ ਹੈ ਜਦਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਸਰਕਾਰ ਇਸਨੂੰ ਗੈਰਕਾਨੂੰਨੀ ਐਲਾਣਿਆ ਹੈ। ਇਨਾਂ ਕੋਲ ਮਨੀ ਸਰਕੂਲੇਸ਼ਨ ਅਤੇ ਸੇਬੀ ਦਾ ਕੋਈ ਲਾਇਸੈਸ ਨਹੀ ਹੈ। ਕ੍ਰਿਪਟੋ ਕਰੰਸੀ ਭਾਰਤ ਦੇ ਵਿੱਚ ਕਾਨੂੰਨੀ ਤੌਰ ਤੇ ਲੀਗਲ ਵੀ ਨਹੀ ਹੈ।
ਚੰਡੀਗੜ ਤੋਂ ਚਲ ਰਹੀ ਆਰਵੀਸੀ ਚਿੱਟਫੰਡ ਕੋਆਇਨ ਕੰਪਨੀ ਨੇ ਲੋਕਾਂ ਨੂੰ ਵੱਧ ਵਿਆਜ਼ ਦਾ ਲਾਲਚ ਦੇ ਲੁੱਟਣਾ ਸੁਰੂ ਕਰ ਦਿੱਤਾ ਹੈ। ਕੰਪਨੀ ਵਲੋ ਆਪਣੇ ਪ੍ਰੋਮੋਟਰਾਂ ਦੇ ਰਾਂਹੀ ਲੋਕਾਂ ਨੂੰ ਇਸ ਕੰਪਨੀ ਵਿੱਚ ਜੋੜਨ ਦੇ ਲਈ ਲੋਕਾਂ ਨੂੰ 5 ਤੋ 8 ਪ੍ਰਤੀਸ਼ਤ ਮਹੀਨਾ ਵਿਆਜ਼ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਕੰਪਨੀ ਦੇ ਵਿੱਚ ਜੋਆਇਨੰਗ ਫੀਸ਼ 25 ਡਾਲਰ ਰੱਖੀ ਗਈ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਲੋਕਾਂ ਨੂੰ ਲਾਲਚ ਦੇਕੇ ਜਿਆਦਾ ਪੈਸੇ ਨਿਵੇਸ਼ ਕਰਨ ਦੇ ਲਈ 18 ਮਹੀਨੇ ਦੀ ਸਟੈਕਿੰਗ ਲਈ 6 ਪ੍ਰਤੀਸ਼ਤ ਦੀ ਰਿਟਰਨ ਅਤੇ 36 ਮਹੀਨੇ ਦੀ ਰਿਟਰਨ ਲਈ 8 ਪ੍ਰਤੀਸ਼ਤ ਰਿਟਰਨ ਦੇਣ ਦਾ ਵਾਅਦਾ ਕੀਤਾ ਗਿਆ ਹੈ ਜੋ ਕਿ ਬਿਲਕੁਲ ਰਿਜ਼ਰਵ ਬੈਕ ਆਫ ਇੰਡੀਆਂ ਦਾ ਨਿਯਮਾਂ ਦੇ ਉਲਟ ਹੈ। ਕੰਪਨੀ ਵਲੋ ਲੋਕਾਂ ਨੂੰ ਨਵੇ ਨਵੇ ਪ੍ਰੋਜੈਕਟਾਂ ਦੇ ਸੁਪਨੇ ਦਿਖਾਏ ਜਾ ਰਹੇ ਅਤੇ ਕਿਹਾ ਜਾ ਰਿਹਾ ਹੈ ਜਲਦੀ ਹੀ ਉਨਾਂ ਦੇ ਐਕਸ਼ਚੇਜ਼ ਅਤੇ ਹੋਰ ਕਈ ਪ੍ਰੋਡੇਕਟ ਆ ਰਹੇ ਹਨ ਜਿਸਦੇ ਰਾਹੀ ਲੋਕਾਂ ਨੂੰ ਵੱਧ ਵਿਆਜ਼ ਦੀ ਰਿਟਰਨ ਦਿੱਤੀ ਜਾਵੇਗੀ। ਇਸ ਤੋ ਇਲਾਵਾ ਕੰਪਨੀ ਵਲੋ ਆਪਣੇ ਪ੍ਰੋਮੋਟਰਾਂ ਨੂੰ ਥਾਈਲੈਡ ਦੇ ਟੂਰ ਦਿੱਤੇ ਜਾ ਰਹੇ ਹਨ ਤਾਂ ਉਹ ਵੱਧ ਤੋ ਵੱਧ ਲੋਕਾਂ ਕੰਪਨੀ ਵਿੱਚ ਨਿਵੇਸ਼ ਕਰਵਾ ਸਕਣ।
ਸਾਡੀ ਟੀਮ ਵਲੋ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਕੰਪਨੀ ਦੇ ਮੁੱਖ ਪ੍ਰੋਮੋਟਰਾਂ ਵਿੱਚ ਲੋਕੇਸ਼ ਗਰਗ, ਰਾਜੀਵ ਕੁਮਾਰ , ਰਾਜ ਗੁਪਤਾ, ਰਾਜੀਵ ਜੈਸਵਾਲ, ਜਸ਼ਨ ਸਿੰਘ, ਸਿਮਰਨਪ੍ਰੀਤ ਸਿੰਘ, ਅਸ਼ੀਸ ਯਾਦਵ, ਸਿਖਰ ਸਿੰਘ, ਭੀਮ ਸਿੰਘ, ਨਿਤੀਸ਼ ਕੁਮਾਰ, ਅਸ਼ੀਸ ਯਾਦਵ, ਪ੍ਰਭਾਤ ਸਿੰਘ, ਮੈਅੰਕ ਸਿੰਘ, ਅਮਨ ਸਰਮਾ, ਸੀਸਨ ਅਤੇ ਸੰਦੀਪ ਰਾਣਾ ਹਨ ਜਿਨਾਂ ਵਲੋ ਨਵੇ ਲੋਕਾਂ ਨੂੰ ਕੰਪਨੀ ਨਾਲ ਜੋੜਿਆ ਜਾ ਰਿਹਾ ਹੈ। ਕੰਪਨੀ ਦੇ ਮਾਲਕ ਦਾ ਨਾਮ ਰਿਸ਼ਵ ਗੋਸ਼ਾਈ ਦੱਸਿਆ ਗਿਆ ਹੈ ਜਿਸਦੇ ਵਲੋ ਲੋਕਾਂ ਨੂੰ ਕਰੋੜੀਪਤੀ ਬਣਨ ਦੇ ਸੁਪਨੇ ਦਿਖਾਏ ਜਾਂਦੇ ਹਨ । ਮਿਲੀ ਜਾਣਕਾਰੀ ਦੇ ਅਨੁਸਾਰ ਬਰਾਈਟ ਆਊਟਡੋਰ ਪਾਰਟਨਰਜ ਦੇ ਵਲੋ ਮਿਸ ਯੂਨੀਵਰਸ 16 ਸਤੰਬਰ ਨੂੰ ਮੁੰਬਈ ਵਿੱਚ ਇਕ ਨਾਮੀ ਫਿਲਮੀ ਅਦਾਕਾਰਾ ਦਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸਦੇ ਲਈ ਕੰਪਨੀ ਨੇ ਆਪਣਾ ਲੋਗੋ ਲਗਾਕੇ ਦੱਸਿਆ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਕੰਪਨੀ ਵਲੋ ਕੀਤਾ ਜਾ ਰਿਹਾ ਹੈ ਤਾਂ ਜੋ ਨਿਵੇਸ਼ਕਾਂ ਤੋ ਜਿਆਦਾ ਪੈਸਾ ਇੱਕਠਾ ਕੀਤਾ ਜਾ ਸਕੇ।
ਸੂਤਰਾਂ ਨੇ ਦੱਸਿਆ ਕਿ ਕੰਪਨੀ ਵਲੋ ਆਪਣੇ ਖੁਦ ਦੇ ਸਾਫਟਵੇਅਰ, ਵੈਬਸਾਈਟਜ਼ ਅਤੇ ਐਪਾਂ ਦੇ ਰਾਂਹੀ ਲੋਕਾਂ ਨੂੰ ਆਪਣੇ ਮਕੜਜਾਲ ਵਿੱਚ ਫਸਾ ਕੇ ਲੁੱਟਿਆ ਜਾਂਦਾ ਹੈ ਅਤੇ ਬਾਦ ਵਿੱਚ ਸਭ ਕੁਝ ਬੰਦ ਕਰਕੇ ਫਰਾਰ ਹੋ ਜਾਂਦੀਆਂ ਹਨ। ਦੂਜੇ ਪਾਸੇ ਚਿੱਟਫੰਡ ਵਿਰੋਧੀ ਪੰਜਾਬ ਦੇ ਸਕੱਤਰ ਸੁਖਵਿੰਦਰ ਸਿੰਘ ਬੈਰਮਪੁਰ ਨੇ ਕਿਹਾ ਹੈ ਅਜਿਹੀਆਂ ਚਿੱਟਫੰਡ ਕੰਪਨੀਆਂ ਕ੍ਰਿਪਟੋ ਦੇ ਨਾਮ ਤੇ ਲੋਕਾਂ ਨੂੰ ਲੁੱਟਦੀਆਂ ਹਨ ਤੇ ਲੋਕਾਂ ਨੂੰ ਬਾਦ ਦੇ ਵਿੱਚ ਥਾਣਿਆ ਅਤੇ ਅਦਾਲਤਾਂ ਦੇ ਧੱਕੇ ਖਾਣੇ ਪੈਦੇ ਹਨ। ਉਨਾਂ ਕਿਹਾ ਕਿ ਇਸ ਸਬੰਧੀ ਇਨਫੋਰਸਮੈਟ ਡਾਇਰੈਕਟਰ ਦਿੱਲੀ, ਵਿੱਤ ਮੰਤਰੀ ਭਾਰਤ ਸਰਕਾਰ ਵਿੱਤ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਿਹੀਆਂ ਕੰਪਨੀਆ ਖਿਲਾਫ ਲਿੱਖ ਰਹੇ ਹਨ ਤਾਂ ਇਨਾਂ ਖਿਲਾਫ ਕਾਰਵਾਈ ਹੋ ਸਕੇ।
ਅਜਿਹੀਆਂ ਚਿੱਟਫੰਡ ਕੰਪਨੀਆਂ ਤੋ ਦੂਰ ਰਹਿਣ ਦੀ ਅਪੀਲ: ਸੇਬੀ
ਸੇਬੀ ਦੇ ਰਿਜ਼ਨਲ ਡਾਇਰੈਕਟਰ ਰਾਜੇਸ਼ ਧਨਜੇਟੀ ਦਾ ਅਜਿਹੀਆਂ ਕੰਪਨੀਆਂ ਦੇ ਬਾਰੇ ਕਹਿਣਾ ਹੈ ਕਿ ਅਜਿਹੀਆ ਚਿੱਟਫੰਡ ਕੰਪਨੀਆਂ ਤੋ ਦੂਰੀ ਬਣਾਕੇ ਰੱਖਣ ਜੋ ਕਿ ਲੋਕਾਂ ਨੂੰ ਵੱਧ ਵਿਆਜ਼ ਦਾ ਲਾਲਚ ਦੇਕੇ ਫਸਾਉਦੀਆ ਹਨ ਅਤੇ ਲੋਕਾਂ ਦੇ ਹੱਕ ਸੱਚ ਦੀ ਕਮਾਈ ਲੈਕੇ ਫਰਾਰ ਹੋ ਜਾਂਦੀਆ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਪੈਸੇ ਸਰਕਾਰੀ ਬੈਕਾਂ ਵਿੱਚ ਹੀ ਨਿਵੇਸ਼ ਕਰਨ। ਸਰਕਾਰ ਵਲੋ ਅਜਿਹੀਆਂ ਚਿੱਟਫੰਡ ਕੰਪਨੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ