ਚੀਨ ਦੇ 103 ਲੜਾਕੂ ਜਹਾਜ਼ਾਂ ਨੇ ਤਾਈਵਾਨ ਵੱਲ ਭਰੀ ਉਡਾਣ, ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ
ਤਾਈਪੇ, 18 ਸਤੰਬਰ (ਹਿ. ਸ.)। ਤਾਇਵਾਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ ਦੇ ਅੰਦਰ ਚੀਨ ਦੇ 103 ਲੜਾਕ
024


ਤਾਈਪੇ, 18 ਸਤੰਬਰ (ਹਿ. ਸ.)। ਤਾਇਵਾਨ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ 24 ਘੰਟਿਆਂ ਦੇ ਅੰਦਰ ਚੀਨ ਦੇ 103 ਲੜਾਕੂ ਜਹਾਜ਼ਾਂ ਨੇ ਉਸ ਵੱਲ ਉਡਾਣ ਭਰੀ ਹੈ। ਚੀਨ ਦੀ ਇਸ ਹਰਕਤ ਕਾਰਨ ਤਣਾਅ ਕਾਫੀ ਵੱਧ ਰਿਹਾ ਹੈ।

ਤਾਈਵਾਨ ਦੇ ਰੱਖਿਆ ਮੰਤਰਾਲੇ ਦੇ ਅਨੁਸਾਰ, ਸੋਮਵਾਰ ਸਵੇਰ ਤੱਕ 24 ਘੰਟਿਆਂ ਦੀ ਮਿਆਦ ਵਿੱਚ 103 ਚੀਨੀ ਲੜਾਕੂ ਜਹਾਜ਼ਾਂ ਨੂੰ ਟਾਪੂ ਵੱਲ ਉਡਾਣ ਭਰਦੇ ਦੇਖਿਆ ਗਿਆ। ਹਾਲ ਹੀ ਦੇ ਸਾਲਾਂ ਵਿੱਚ ਚੀਨ ਵੱਲੋਂ ਤਾਈਵਾਨ ਨੂੰ ਭੇਜੇ ਗਏ ਲੜਾਕੂ ਜਹਾਜ਼ਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਮੰਤਰਾਲੇ ਮੁਤਾਬਕ ਤਾਈਵਾਨ ਵੱਲ ਉਡਾਣ ਭਰਨ ਵਾਲੇ ਚੀਨੀ ਜਹਾਜ਼ ਪਹਿਲਾਂ ਵਾਂਗ ਤਾਈਵਾਨ ਪਹੁੰਚਣ ਤੋਂ ਪਹਿਲਾਂ ਹੀ ਵਾਪਸ ਮੁੜ ਗਏ।

ਜ਼ਿਕਰਯੋਗ ਹੈ ਕਿ ਤਾਈਵਾਨ ਇੱਕ ਸਵੈ-ਸ਼ਾਸਨ ਵਾਲਾ ਟਾਪੂ ਹੈ ਜਿਸ ’ਤੇ ਚੀਨ ਦਾਅਵਾ ਕਰਦਾ ਹੈ। ਚੀਨ ਨੇ ਤਾਇਵਾਨ ਦੇ ਆਲੇ-ਦੁਆਲੇ ਹਵਾ ਅਤੇ ਪਾਣੀ ਵਿਚ ਵੱਡੇ ਪੱਧਰ ’ਤੇ ਫੌਜੀ ਅਭਿਆਸ ਕੀਤਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande