ਰੂਸ ਦੇ ਚਾਰ ਦਿਨਾ ਦੌਰੇ 'ਤੇ ਚੀਨ ਦੇ ਵਿਦੇਸ਼ ਮੰਤਰੀ, ਯੂਕਰੇਨ ਯੁੱਧ ਅਤੇ ਪੁਤਿਨ ਦੇ ਬੀਜਿੰਗ ਦੌਰੇ 'ਤੇ ਹੋਵੇਗੀ ਚਰਚਾ
ਬੀਜਿੰਗ/ਮਾਸਕੋ, 18 ਸਤੰਬਰ (ਹਿ.ਸ.)। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸੋਮਵਾਰ ਤੋਂ ਰੂਸ ਦੇ ਚਾਰ ਦਿਨਾਂ ਦੌਰੇ ’ਤੇ ਹਨ।
036


ਬੀਜਿੰਗ/ਮਾਸਕੋ, 18 ਸਤੰਬਰ (ਹਿ.ਸ.)। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਸੋਮਵਾਰ ਤੋਂ ਰੂਸ ਦੇ ਚਾਰ ਦਿਨਾਂ ਦੌਰੇ ’ਤੇ ਹਨ। ਇਸ ਦੌਰਾਨ ਉਹ ਯੂਕਰੇਨ ਯੁੱਧ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਬੀਜਿੰਗ ਯਾਤਰਾ ਵਰਗੇ ਮੁੱਦਿਆਂ ’ਤੇ ਰੂਸ ਦੇ ਵਿਦੇਸ਼ ਮੰਤਰੀ ਅਤੇ ਹੋਰ ਉੱਚ ਸੱਤਾਧਾਰੀ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨਗੇ।

ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਹਾਲ ਹੀ ’ਚ ਰੂਸ ਦਾ ਦੌਰਾ ਖਤਮ ਕੀਤਾ ਹੈ। ਇਸ ਤੋਂ ਬਾਅਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਚੀਨ ਦੌਰੇ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਤੋਂ ਇਲਾਵਾ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਚਾਰ ਦਿਨਾਂ ਦੌਰੇ ਦੌਰਾਨ ਹੋਰ ਪ੍ਰਮੁੱਖ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।

ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ਚੀਨ ਦੇ ਵਿਦੇਸ਼ ਮੰਤਰੀ ਅਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਿਦੇਸ਼ ਮਾਮਲਿਆਂ ਦੇ ਦਫਤਰ ਦੇ ਮੁਖੀ ਵਾਂਗ ਯੀ ਸਾਲਾਨਾ ਸੁਰੱਖਿਆ ਵਾਰਤਾ ਲਈ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ ਨਿਕੋਲਾਈ ਪਤਰੁਸ਼ੇਵ ਨਾਲ ਮੁਲਾਕਾਤ ਕਰਨਗੇ। ਇਸ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਿਆਸੀ ਵਿਸ਼ਵਾਸ ਨੂੰ ਡੂੰਘਾ ਹੋਣ ਦੀ ਉਮੀਦ ਹੈ।

ਚੀਨੀ ਵਿਦੇਸ਼ ਮੰਤਰੀ ਦੇ ਦੌਰੇ ਦੌਰਾਨ ਯੂਕਰੇਨ ਯੁੱਧ, ਉੱਤਰੀ ਕੋਰੀਆ ਨਾਲ ਸਬੰਧਾਂ ਅਤੇ ਅਕਤੂਬਰ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪ੍ਰਸਤਾਵਿਤ ਚੀਨ ਯਾਤਰਾ ’ਤੇ ਚਰਚਾ ਹੋਣ ਦੀ ਉਮੀਦ ਹੈ। ਹਾਲਾਂਕਿ ਹੁਣ ਤੱਕ ਪੁਤਿਨ ਦੇ ਚੀਨ ਦੌਰੇ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਪੁਤਿਨ ਨੇ ਬੀਤੀ 01 ਸਤੰਬਰ ਨੂੰ ਕਿਹਾ ਕਿ ਉਨ੍ਹਾਂ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਜਲਦੀ ਮੁਲਾਕਾਤ ਦੀ ਉਮੀਦ ਹੈ, ਪਰ ਸਪੱਸ਼ਟ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਕਿ ਉਹ ਚੀਨ ਦਾ ਦੌਰਾ ਕਰਨਗੇ ਜਾਂ ਨਹੀਂ। ਮਾਰਚ ਵਿੱਚ ਮਾਸਕੋ ਦੇ ਦੌਰੇ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਪੁਤਿਨ ਨੂੰ ਤੀਜੇ ਬੈਲਟ ਐਂਡ ਰੋਡ ਫੋਰਮ ਲਈ ਚੀਨੀ ਰਾਜਧਾਨੀ ਆਉਣ ਦਾ ਸੱਦਾ ਦਿੱਤਾ ਸੀ। ਪੁਤਿਨ ਨੇ 2017 ਅਤੇ 2019 ਵਿੱਚ ਚੀਨ ਦੇ ਪਹਿਲੇ ਦੋ ਬੈਲਟ ਐਂਡ ਰੋਡ ਫੋਰਮ ਵਿੱਚ ਹਿੱਸਾ ਲਿਆ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande