ਨਾਜਾਇਜ਼ ਸ਼ਰਾਬ-ਅਫੀਮ, 50 ਕਿਲੋ ਚਾਂਦੀ ਸਮੇਤ ਚਾਰ ਕਾਬੂ
ਪਾਲੀ, 18 ਸਤੰਬਰ (ਹਿ. ਸ.)। ਜ਼ਿਲ੍ਹਾ ਸਪੈਸ਼ਲ ਟੀਮ ਨੇ ਸਥਾਨਕ ਥਾਣਿਆਂ ਦੀ ਪੁਲਿਸ ਨਾਲ ਮਿਲ ਕੇ ਤਿੰਨ ਵੱਡੀਆਂ ਕਾਰਵਾਈਆਂ
028


ਪਾਲੀ, 18 ਸਤੰਬਰ (ਹਿ. ਸ.)। ਜ਼ਿਲ੍ਹਾ ਸਪੈਸ਼ਲ ਟੀਮ ਨੇ ਸਥਾਨਕ ਥਾਣਿਆਂ ਦੀ ਪੁਲਿਸ ਨਾਲ ਮਿਲ ਕੇ ਤਿੰਨ ਵੱਡੀਆਂ ਕਾਰਵਾਈਆਂ ਕਰਦਿਆਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ 210 ਪੇਟੀਆਂ ਸ਼ਰਾਬ ਸਮੇਤ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਇਕ ਤਸਕਰ ਨੂੰ 505 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਉੱਥੇ ਹੀ 50 ਕਿਲੋ ਚਾਂਦੀ ਨਜਾਇਜ਼ ਤੌਰ ’ਤੇ ਲਿਜਾ ਰਹੇ ਦੋ ਵਿਅਕਤੀਆਂ ਨੂੰ ਫੜਿਆ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਐਸਪੀ ਡਾ. ਗਗਨਦੀਪ ਸਿੰਗਲਾ ਨੇ ਦੱਸਿਆ ਕਿ 17 ਸਤੰਬਰ ਦੀ ਰਾਤ ਨੂੰ ਜ਼ਿਲ੍ਹਾ ਸਪੈਸ਼ਲ ਟੀਮ ਦੀ ਸੂਚਨਾ ’ਤੇ ਥਾਣਾ ਸੰਡੇਰਾਓ ਪੁਲਿਸ ਨੇ ਨਾਕਾਬੰਦੀ ਕੀਤੀ ਸੀ, ਜਿਸ ਨੂੰ ਦੇਖ ਕੇ ਇੱਕ ਜੀਪ ਸਵਾਰ ਫ਼ਰਾਰ ਹੋ ਗਿਆ। ਪੁਲਿਸ ਨੇ ਉਸਦਾ ਪਿੱਛਾ ਕੀਤਾ ਅਤੇ ਉਸਨੂੰ ਫੜ ਲਿਆ। ਤਲਾਸ਼ੀ ਦੌਰਾਨ ਜੀਪ ਵਿੱਚੋਂ 210 ਪੇਟੀਆਂ ਸ਼ਰਾਬ ਬਰਾਮਦ ਹੋਈ। ਇਸ ’ਤੇ ਜੀਪ ਸਵਾਰ 32 ਸਾਲਾ ਸੁਰੇਸ਼ਚੰਦ ਪੁੱਤਰ ਅਭੈਰਾਜ ਦਾਮਾਮੀ ਵਾਸੀ ਨਾਗੌਰ ਜ਼ਿਲ੍ਹੇ ਦੇ ਭੂਰੀਯਾਸਾਨੀ (ਮੇਰਟਾ) ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਸ਼ਰਾਬ ਸਪਲਾਈ ਕਰਨ ਲਈ ਗੁਜਰਾਤ ਜਾ ਰਿਹਾ ਸੀ। ਥਾਣਾ ਸੰਡੇਰਾਓ ਪੁਲਿਸ ਜਾਂਚ ‘ਚ ਜੁਟੀ ਹੋਈ ਹੈ ਕਿ ਦੋਸ਼ੀ ਸ਼ਰਾਬ ਦੀ ਖੇਪ ਕਿੱਥੋਂ ਲੈ ਕੇ ਆਇਆ ਸੀ।

ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਵਾਹਨ ਦੀ ਚੈਕਿੰਗ ਕਰਦੇ ਹੋਏ ਦੋ ਦੋਸ਼ੀਆਂ ਦੇ ਕਬਜ਼ੇ ’ਚੋਂ 50 ਕਿਲੋ ਚਾਂਦੀ ਦੇ ਗਹਿਣੇ ਅਤੇ ਸਿੱਲਿਆ ਬਰਾਮਦ ਕੀਤੀਆਂ। ਜਿਸ ਦੀ ਬਾਜ਼ਾਰੀ ਕੀਮਤ ਕਰੀਬ 36 ਲੱਖ ਰੁਪਏ ਦੱਸੀ ਜਾ ਰਹੀ ਹੈ। ਸੁਰੇਸ਼ ਸੈਨ ਅਤੇ ਕਮਲ ਰਾਓ ਨੂੰ ਗੈਰ-ਕਾਨੂੰਨੀ ਤੌਰ ’ਤੇ ਚਾਂਦੀ ਦੀ ਇੰਨੀ ਮਾਤਰਾ ਲਿਜਾਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਾਲਣਾ ਥਾਣਾ ਰਾਣੀ ਤੀਰਾਹੇ ਨੇ ਨਾਕਾਬੰਦੀ ਕੀਤੀ। ਇਸ ਦੌਰਾਨ ਬਾਲੀ ਵੱਲੋਂ ਆ ਰਹੀ ਇੱਕ ਬੱਸ ਨੂੰ ਰੋਕਿਆ ਗਿਆ। ਸ਼ੱਕੀ ਯਾਤਰੀਆਂ ਦੀ ਜਾਂਚ ਕੀਤੀ ਗਈ, ਜਿਸ ਵਿੱਚੋਂ ਇਕ ਯਾਤਰੀ ਦੇ ਬੈਗ ’ਚੋਂ 505 ਗ੍ਰਾਮ ਅਫੀਮ ਬਰਾਮਦ ਹੋਈ। ਇਸ ’ਤੇ ਪੁਲਿਸ ਨੇ ਰਘੁਵੀਰ ਸਿੰਘ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ ਅਫੀਮ ਬਰਾਮਦ ਕੀਤੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande