ਗਲੋਬਲ ਬਾਜ਼ਾਰ ਤੋਂ ਮਿਲੇ-ਜੁਲੇ ਸੰਕੇਤ, ਏਸ਼ੀਆਈ ਬਾਜ਼ਾਰਾਂ 'ਤੇ ਦਬਾਅ
ਨਵੀਂ ਦਿੱਲੀ, 18 ਸਤੰਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਮਿਲੇ-ਜੁਲੇ ਸੰਕੇਤ ਮਿਲ ਰਹੇ ਹ
014


ਨਵੀਂ ਦਿੱਲੀ, 18 ਸਤੰਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਮਿਲੇ-ਜੁਲੇ ਸੰਕੇਤ ਮਿਲ ਰਹੇ ਹਨ। ਵਾਲ ਸਟਰੀਟ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਘਾਟੇ ਨਾਲ ਬੰਦ ਹੋਏ। ਹਾਲਾਂਕਿ, ਅੱਜ ਡਾਓ ਜੌਨਸ ਫਿਊਚਰਜ਼ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਯੂਰਪੀ ਬਾਜ਼ਾਰ ਦੇ ਤਿੰਨੋਂ ਸੂਚਕਾਂਕ ਪਿਛਲੇ ਸੈਸ਼ਨ ਦੌਰਾਨ ਮਜ਼ਬੂਤ ਕਾਰੋਬਾਰ ਨਾਲ ਬੰਦ ਹੋਏ। ਅੱਜ ਏਸ਼ੀਆਈ ਬਾਜ਼ਾਰਾਂ ’ਚ ਦਬਾਅ ਹੈ।

ਅਮਰੀਕੀ ਫੈਡਰਲ ਰਿਜ਼ਰਵ ਦੀ 20 ਤਰੀਕ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਵਾਲ ਸਟਰੀਟ ’ਤੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਇੱਕ ਵਾਰ ਫਿਰ ਵਿਆਜ ਦਰਾਂ ਵਿੱਚ ਵਾਧਾ ਹੋ ਸਕਦਾ ਹੈ। ਇਸ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ’ਤੇ ਦਬਾਅ ਬਣਿਆ ਰਿਹਾ। ਐੱਸਐਂਡਪੀ 500 ਇੰਡੈਕਸ 1.22 ਫੀਸਦੀ ਡਿੱਗ ਕੇ 4,450.32 ’ਤੇ, ਨੈਸਡੈਕ 217.72 ਅੰਕ ਜਾਂ 1.56 ਫੀਸਦੀ ਦੀ ਕਮਜ਼ੋਰੀ ਨਾਲ 13,708.34 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ। ਦੂਜੇ ਪਾਸੇ, ਡਾਓ ਜੋਂਨਸ ਫਿਊਚਰਜ਼ ਅੱਜ 0.12 ਫੀਸਦੀ ਦੀ ਮਜ਼ਬੂਤੀ ਨਾਲ 34,660.34 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ।

ਅਮਰੀਕੀ ਬਾਜ਼ਾਰ ਦੇ ਉਲਟ ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ’ਚ ਉਤਸ਼ਾਹ ਦਾ ਮਾਹੌਲ ਰਿਹਾ। ਐੱਫਟੀਐੱਸਈ ਇੰਡੈਕਸ 0.50 ਫੀਸਦੀ ਦੇ ਵਾਧੇ ਨਾਲ 7,711.38 ’ਤੇ ਬੰਦ ਹੋਇਆ। ਸੀਏਸੀ ਸੂਚਕਾਂਕ 0.95 ਫੀਸਦੀ ਦੇ ਵਾਧੇ ਨਾਲ 7,378.82 ਅੰਕਾਂ ਦੇ ਪੱਧਰ ’ਤੇ ਅਤੇ ਡੀਏਐਕਸ ਇੰਡੈਕਸ 0.56 ਫੀਸਦੀ ਦੇ ਵਾਧੇ ਨਾਲ 15,893.53 ਦੇ ਪੱਧਰ ’ਤੇ ਬੰਦ ਹੋਇਆ।

ਅੱਜ ਏਸ਼ੀਆਈ ਬਾਜ਼ਾਰ ’ਤੇ ਦਬਾਅ ਬਣਿਆ ਨਜ਼ਰ ਆ ਰਿਹਾ ਹੈ। ਹਾਲਾਂਕਿ ਗਿਫਟ ਨਿਫਟੀ 0.31 ਫੀਸਦੀ ਦੇ ਵਾਧੇ ਨਾਲ 20,228.50 ਦੇ ਪੱਧਰ ’ਤੇ, ਨਿੱਕੇਈ ਇੰਡੈਕਸ 364.99 ਅੰਕ ਜਾਂ 1.09 ਫੀਸਦੀ ਦੇ ਵਾਧੇ ਨਾਲ 33,533.09 ਅੰਕਾਂ ਦੇ ਪੱਧਰ ’ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 0.03 ਫੀਸਦੀ ਦੇ ਮਾਮੂਲੀ ਵਾਧੇ ਨਾਲ 3,118.57 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।

ਦੂਜੇ ਪਾਸੇ ਹੈਂਗ ਸੇਂਗ ਇੰਡੈਕਸ 181.37 ਅੰਕ ਜਾਂ 1 ਫੀਸਦੀ ਦੀ ਕਮਜ਼ੋਰੀ ਨਾਲ 18,001.52 ਅੰਕ ਦੇ ਪੱਧਰ ’ਤੇ, ਸਟਰੇਟਸ ਟਾਈਮਜ਼ ਇੰਡੈਕਸ 0.34 ਫੀਸਦੀ ਡਿੱਗ ਕੇ 3,269.46 ਅੰਕਾਂ ਦੇ ਪੱਧਰ ’ਤੇ, ਤਾਈਵਾਨ ਵੇਟਿਡ ਇੰਡੈਕਸ 197.12 ਅੰਕ ਜਾਂ 1.16 ਫੀਸਦੀ ਡਿੱਗ ਕੇ 16,723.80 ਅੰਕਾਂ ਦੇ ਪੱਧਰ ’ਤੇ, ਕੋਸਪੀ ਇੰਡੈਕਸ 0.88 ਫੀਸਦੀ ਦੀ ਗਿਰਾਵਟ ਨਾਲ 2,578.49 ਅੰਕ ਦੇ ਪੱਧਰ ’ਤੇ, ਸੈੱਟ ਕੰਪੋਜ਼ਿਟ ਇੰਡੈਕਸ 0.34 ਫੀਸਦੀ ਕਮਜ਼ੋਰ ਹੋ ਕੇ 1,536.78 ਅੰਕ ’ਤੇ ਅਤੇ ਜਕਾਰਤਾ ਕੰਪੋਜ਼ਿਟ ਇੰਡੈਕਸ 0.39 ਫੀਸਦੀ ਡਿੱਗ ਕੇ 6,955.77 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande