ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਦਾ ਨਵਾਂ ਪੋਸਟਰ ਰਿਲੀਜ਼, 28 ਸਤੰਬਰ ਨੂੰ ਆਵੇਗਾ ਧਮਾਕੇਦਾਰ ਟੀਜ਼ਰ
ਮੁੰਬਈ, 18 ਸਤੰਬਰ (ਹਿ. ਸ.)। ਨਿਰਮਾਤਾਵਾਂ ਨੇ ਹਾਲ ਹੀ ਵਿੱਚ ਰਣਬੀਰ ਕਪੂਰ ਸਟਾਰਰ ਫਿਲਮ ਦਾ ਇੱਕ ਨਵਾਂ ਆਕਰਸ਼ਕ ਪੋਸਟਰ ਜ
026


ਮੁੰਬਈ, 18 ਸਤੰਬਰ (ਹਿ. ਸ.)। ਨਿਰਮਾਤਾਵਾਂ ਨੇ ਹਾਲ ਹੀ ਵਿੱਚ ਰਣਬੀਰ ਕਪੂਰ ਸਟਾਰਰ ਫਿਲਮ ਦਾ ਇੱਕ ਨਵਾਂ ਆਕਰਸ਼ਕ ਪੋਸਟਰ ਜਾਰੀ ਕੀਤਾ ਹੈ, ਜੋ ਬਹੁਤ ਪ੍ਰਭਾਵਸ਼ਾਲੀ ਦਿਖਾਈ ਦੇ ਰਿਹਾ ਹੈ। ਇਹ ਸਿਰਫ਼ ਇੱਕ ਪੋਸਟਰ ਨਹੀਂ ਹੈ, ਇਹ ਇੱਕ ਬਿਆਨ ਹੈ। ਇਹ ਵਾਅਦਾ ਕਰਦਾ ਹੈ ਕਿ ਰਣਬੀਰ ਕਪੂਰ ਦਾ ਕਿਰਦਾਰ ਬਹੁਤ ਦਮਦਾਰ ਹੋਵੇਗਾ, ਜਿਸ ਨੂੰ ਅਸੀਂ ਟੀਜ਼ਰ ਵਿੱਚ ਜ਼ਰੂਰ ਦੇਖਣ ਜਾ ਰਹੇ ਹਾਂ। ਸੰਦੀਪ ਰੈੱਡੀ ਵਾਂਗਾ ਨਿਰਦੇਸ਼ਿਤ ਫਿਲਮ ‘ਐਨੀਮਲ’ ਦਾ ਬਹੁਤ ਉਡੀਕਿਆ ਜਾ ਰਿਹਾ ਟੀਜ਼ਰ ਰਣਵੀਰ ਕਪੂਰ ਦੇ ਜਨਮਦਿਨ ’ਤੇ 28 ਸਤੰਬਰ ਨੂੰ ਰਿਲੀਜ਼ ਹੋਵੇਗਾ।

‘ਐਨੀਮਲ’ ਇੱਕ ਕਲਾਸਿਕ ਗਾਥਾ ਹੈ ਜੋ ਭਾਰਤੀ ਫਿਲਮ ਉਦਯੋਗ ਦੇ ਦੋ ਦਿੱਗਜ ਕਲਾਕਾਰਾਂ, ਬਹੁਮੁਖੀ ਅਦਾਕਾਰ ਰਣਬੀਰ ਕਪੂਰ ਅਤੇ ਦੂਰਦਰਸ਼ੀ ਲੇਖਕ-ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨੂੰ ਇਕੱਠਾ ਕਰਦੀ ਹੈ। ਇਸ ਮਹਾਨ ਉੱਦਮ ਦੇ ਪਿੱਛੇ ਵਿਅਕਤੀ ਹਨ ਉੱਤਮ ਨਿਰਮਾਤਾ ਭੂਸ਼ਣ ਕੁਮਾਰ, ਜੋ ਅੱਜ ਸਿਨੇਮਾ ਦਾ ਸਮਾਨਾਰਥੀ ਬਣ ਗਏ ਹੈ। ਇਸ ਸਿਨੇਮੈਟਿਕ ਮਾਸਟਰਪੀਸ ਵਿੱਚ ਅਨਿਲ ਕਪੂਰ, ਰਸ਼ਮਿਕਾ ਮੰਡੰਨਾ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵਰਗੇ ਹੋਣਹਾਰ ਅਦਾਕਾਰ ਵੀ ਹਨ।

ਐਨੀਮਲ ਦਾ ਨਿਰਮਾਣ ਭੂਸ਼ਣ ਕੁਮਾਰ ਅਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼, ਮੁਰਾਦ ਖੇਤਾਨੀ ਦੇ ਸਿਨੇ1 ਸਟੂਡੀਓਜ਼ ਅਤੇ ਪ੍ਰਣਯ ਰੈੱਡੀ ਵਾਂਗਾ ਦੀ ਭਦ੍ਰਕਾਲੀ ਪਿਕਚਰਸ ਦੁਆਰਾ ਕੀਤਾ ਗਿਆ ਹੈ। ਇਹ ਫਿਲਮ 1 ਦਸੰਬਰ ਨੂੰ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ ’ਚ ਰਿਲੀਜ਼ ਹੋਣ ਵਾਲੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande