ਆਜ਼ਾਦ ਭਾਰਤ ਦੇ ਵੱਡੇ ਫੈਸਲਿਆਂ ਦੀ ਗਵਾਹ ਰਹੀ ਹੈ ਸੰਸਦ : ਖੜਗੇ
ਨਵੀਂ ਦਿੱਲੀ, 18 ਸਤੰਬਰ (ਹਿ. ਸ.)। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਸਾਡੀ ਸੰਸਦ
038


ਨਵੀਂ ਦਿੱਲੀ, 18 ਸਤੰਬਰ (ਹਿ. ਸ.)। ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਸਾਡੀ ਸੰਸਦ ਪਿਛਲੇ 75 ਸਾਲਾਂ ਵਿੱਚ ਦੇਸ਼ ਵਿੱਚ ਲਏ ਗਏ ਵੱਡੇ ਫੈਸਲਿਆਂ ਦੀ ਗਵਾਹ ਰਹੀ ਹੈ।

ਖੜਗੇ ਨੇ ਸੋਮਵਾਰ ਨੂੰ ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਰਾਜ ਸਭਾ ’ਚ ‘‘75 ਸਾਲ ਦੀ ਸੰਸਦੀ ਯਾਤਰਾ’’ ਵਿਸ਼ੇ ’ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਾਡੀ ਸੰਸਦੀ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਬਾਬਾ ਸਾਹਿਬ, ਪੰਡਿਤ ਨਹਿਰੂ ਅਤੇ ਸਰਦਾਰ ਪਟੇਲ ਅਤੇ ਹੋਰ ਮਹਾਪੁਰਖਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਾ ਹੋਵੇਗਾ। ਇਨ੍ਹਾਂ ਮਹਾਪੁਰਖਾਂ ਨੇ ਸਾਡੇ ਲੋਕਤੰਤਰ ਦੀ ਨੀਂਹ ਮਜ਼ਬੂਤ ਕੀਤੀ ਹੈ।

ਆਪਣੇ ਸ਼ੁਰੂਆਤੀ ਭਾਸ਼ਣ ਵਿੱਚ ਖੜਗੇ ਨੇ ਸਪੀਕਰ ਨੂੰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਜ਼ ਸੰਜੇ ਸਿੰਘ ਅਤੇ ਰਾਘਵ ਚੱਢਾ ਨੂੰ ਸਦਨ ਵਿੱਚ ਵਾਪਸ ਬੁਲਾਉਣ ਦੀ ਬੇਨਤੀ ਕੀਤੀ। ਖੜਗੇ ਨੇ ਕਿਹਾ ਕਿ ਅੱਜ ਅਸੀਂ ਇਕ ਮਹੱਤਵਪੂਰਨ ਵਿਸ਼ੇ ’ਤੇ ਚਰਚਾ ਕਰ ਰਹੇ ਹਾਂ, ਇਸ ਲਈ ਉਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦੇਣ।

ਖੜਗੇ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ’ਚ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, ‘‘ਜੇ ਬਦਲਣਾ ਹੈ ਤਾਂ ਹੁਣ ਹਾਲਾਤ ਬਦਲੋ, ਇਸ ਤਰ੍ਹਾਂ ਨਾਮ ਬਦਲਣ ਨਾਲ ਕੀ ਹੁੰਦਾ ਹੈ ? ਜੇਕਰ ਦੇਣਾ ਹੈ ਤਾਂ ਨੌਜਵਾਨਾਂ ਨੂੰ ਰੁਜ਼ਗਾਰ ਦਿਓ, ਸਾਰਿਆਂ ਨੂੰ ਬੇਰੁਜ਼ਗਾਰ ਕਰਕੇ ਦੀ ਹੁੰਦਾ ਹੈ ? ਦਿਲ ਨੂੰ ਥੋੜਾ ਵੱਡਾ ਕਰਕੇ ਦੋਖੋ, ਲੋਕਾਂ ਨੂੰ ਮਾਰਨ ਨਾਲ ਕੀ ਹੁੰਦਾ ਹੈ ? ਕੁਝ ਨਹੀਂ ਕਰ ਸਕਦੇ ਤਾਂ ਕੁਰਸੀ ਛੱਡ ਦਿਓ, ਗੱਲ ਗੱਲ ’ਤੇ ਡਰਾਉਣ ਨਾਲ ਕੀ ਹੁੰਦਾ ਹੈ ? ਆਪਣੀ ਹੁਕਮਰਾਨੀ ’ਤੇ ਤੈਨੂੰ ਗਰੂਰ ਹੈ, ਲੋਕਾਂ ਨੂੰ ਡਰਾਉਣ ਧਮਕਾਉਣ ਨਾਲ ਕੀ ਹੁੰਦਾ ਹੈ ?

ਖੜਗੇ ਨੇ ਪੰਡਿਤ ਨਹਿਰੂ ਦੇ ਪਹਿਲੇ ਮੰਤਰੀ ਮੰਡਲ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਾਬਾ ਸਾਹਿਬ ਅਤੇ ਸ਼ਿਆਮਾ ਪ੍ਰਸਾਦ ਮੁਖਰਜੀ ਸਮੇਤ ਪੰਜ ਅਜਿਹੇ ਲੋਕਾਂ ਨੂੰ ਆਪਣੇ ਮੰਤਰੀ ਮੰਡਲ ’ਚ ਜਗ੍ਹਾ ਦਿੱਤੀ, ਜੋ ਸਮਾਨ ਸੋਚ ਵਾਲੇ ਨਹੀਂ ਸਨ, ਪਰ ਅੱਜ ਦੇ ਸਮੇਂ ਵਿੱਚ ਸੱਤਾਧਾਰੀ ਧਿਰ ਵਿਰੋਧੀ ਧਿਰ ਨੂੰ ਦੇਖਣਾ ਤੱਕ ਵੀ ਨਹੀਂ ਚਾਹੁੰਦੀ ਹੈ।

ਖੜਗੇ ਨੇ ਕਿਹਾ ਕਿ ਨਹਿਰੂ ਨੇ ਕਿਹਾ ਸੀ ਕਿ ਦੇਸ਼ ’ਚ ਮਜ਼ਬੂਤ ਵਿਰੋਧੀ ਧਿਰ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਮਜ਼ਬੂਤ ਵਿਰੋਧੀ ਧਿਰ ਦੀ ਅਣਹੋਂਦ ਦਾ ਮਤਲਬ ਹੈ ਕਿ ਸਿਸਟਮ ਵਿੱਚ ਮਹੱਤਵਪੂਰਨ ਖਾਮੀਆਂ ਹਨ, ਪਰ ਮੌਜੂਦਾ ਸਰਕਾਰ ਵਿਰੋਧੀ ਧਿਰ ਨੂੰ ਲਗਾਤਾਰ ਕਮਜ਼ੋਰ ਕਰ ਰਹੀ ਹੈ। ਜਾਂਚ ਏਜੰਸੀਆਂ ਵੱਲੋਂ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ।

ਖੜਗੇ ਨੇ ਕਿਹਾ ਕਿ ਸਾਨੂੰ ਸੰਵਿਧਾਨ ਨਿਰਮਾਤਾਵਾਂ ਨੇ ਜੋ ਸੰਵਿਧਾਨ ਦਿੱਤਾ ਹੈ, ਉਸ ਨੇ ਅੱਜ ਵੀ ਸਾਨੂੰ ਇਕਜੁੱਟ ਰੱਖਿਆ ਹੈ। ਇਸ ਸੰਵਿਧਾਨ ਨੇ ਦੇਸ਼ ਲਈ ਇੱਕ ਮਜ਼ਬੂਤ ਢਾਂਚਾ ਤਿਆਰ ਕੀਤਾ ਹੈ। ਭਾਰਤੀ ਸੰਵਿਧਾਨ ਸਾਡਾ ਸਭ ਤੋਂ ਵੱਡਾ ਮਾਰਗ ਦਰਸ਼ਕ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande