ਸ਼ੁਰੂਆਤੀ ਕਮਜ਼ੋਰੀ ਤੋਂ ਬਾਅਦ ਸ਼ੇਅਰ ਬਾਜ਼ਾਰ ਅੰਦਰ ਖਰੀਦਦਾਰੀ ਦਾ ਮਾਹੌਲ
ਨਵੀਂ ਦਿੱਲੀ, 18 ਸਤੰਬਰ (ਹਿ. ਸ.)। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਕਮਜ਼ੋਰ ਸ਼ੁਰੂਆਤ ਤੋਂ ਬਾਅਦ
015


ਨਵੀਂ ਦਿੱਲੀ, 18 ਸਤੰਬਰ (ਹਿ. ਸ.)। ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਘਰੇਲੂ ਸ਼ੇਅਰ ਬਾਜ਼ਾਰ ਕਮਜ਼ੋਰ ਸ਼ੁਰੂਆਤ ਤੋਂ ਬਾਅਦ ਹੌਲੀ-ਹੌਲੀ ਉਭਰਦਾ ਨਜ਼ਰ ਆ ਰਿਹਾ ਹੈ। ਅੱਜ ਦਾ ਕਾਰੋਬਾਰ ਗਿਰਾਵਟ ਨਾਲ ਸ਼ੁਰੂ ਹੋਇਆ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਬਾਜ਼ਾਰ ਵਿੱਚ ਖਰੀਦਦਾਰੀ ਦਾ ਦਬਾਅ ਬਣਨਾ ਸ਼ੁਰੂ ਹੋ ਗਿਆ। ਇਸ ਕਾਰਨ ਸੈਂਸੈਕਸ ਅਤੇ ਨਿਫਟੀ ਦੋਵਾਂ ਸੂਚਕਾਂਕ ਦੀ ਹਲਚਲ ’ਚ ਸੁਧਾਰ ਦੇਖਣ ਨੂੰ ਮਿਲਿਆ। ਹਾਲਾਂਕਿ ਕਾਰੋਬਾਰ ਦੌਰਾਨ 11:ਵਜੇ ਤੱਕ ਸੈਂਸੈਕਸ 107.54 ਅੰਕ ਭਾਵ 0.16 ਫੀਸਦੀ ਗਿਰਾਵਟ ਨਾਲ 67,731.09 ਅੰਕ ਦੇ ਪੱਧਰ ’ਤੇ ਅਤੇ ਨਿਫਟੀ 13.55 ਅੰਕ ਭਾਵ 0.067 ਫੀਸਦੀ ਦੀ ਕਮਜ਼ੋਰੀ ਦੇ ਨਾਲ 20,178.80 ਅੰਕ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ ਹਨ।

ਬੀਐੱਸਈ ਦਾ ਸੈਂਸੈਕਸ ਅੱਜ 173.05 ਅੰਕਾਂ ਦੀ ਕਮਜ਼ੋਰੀ ਨਾਲ 67,665.58 ਅੰਕਾਂ ਦੇ ਪੱਧਰ ’ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਬਾਜ਼ਾਰ ਨੂੰ ਬਿਕਵਾਲੀ ਦਾ ਝਟਕਾ ਲੱਗਾ, ਜਿਸ ਕਾਰਨ ਇਹ ਸੂਚਕਾਂਕ ਪਹਿਲੇ 5 ਮਿੰਟ ’ਚ 286.60 ਅੰਕ ਡਿੱਗ ਕੇ 67,552.03 ਅੰਕ ’ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਖਰੀਦਦਾਰ ਬਾਜ਼ਾਰ ਵਿਚ ਸਰਗਰਮ ਹੋ ਗਏ ਅਤੇ ਖਰੀਦਦਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਸ ਸੂਚਕਾਂਕ ਦੀ ਗਤੀ ਵਿਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਸੈਂਸੈਕਸ ਦੀ ਤਰ੍ਹਾਂ ਹੀ ਐੱਨਐੱਸਈ ਨੇ ਨਿਫਟੀ ਵੀ ਅੱਜ 36.40 ਅੰਕਾਂ ਦੀ ਗਿਰਾਵਟ ਨਾਲ 20,155.95 ਅੰਕਾਂ ਦੇ ਪੱਧਰ ’ਤੇ ਕਾਰੋਬਾਰ ਸ਼ੁਰੂ ਕੀਤਾ। ਜਿਵੇਂ ਹੀ ਬਾਜ਼ਾਰ ਖੁੱਲ੍ਹਿਆ, ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਲਗਭਗ 70 ਅੰਕ ਡਿੱਗ ਕੇ 20,121.65 ਅੰਕਾਂ ’ਤੇ ਪਹੁੰਚ ਗਿਆ, ਪਰ ਇਸ ਤੋਂ ਬਾਅਦ ਖਰੀਦਦਾਰੀ ਦੀ ਸਪੋਰਟ ਕਾਰਨ ਇਸ ਸੂਚਕਾਂਕ ’ਚ ਵੀ ਰਿਕਵਰੀ ਸ਼ੁਰੂ ਹੋ ਗਈ।

ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ਵਿੱਚੋਂ ਮਹਿੰਦਰਾ ਐਂਡ ਮਹਿੰਦਰਾ, ਐਚਡੀਐਫਸੀ ਲਾਈਫ, ਟਾਈਟਨ ਕੰਪਨੀ, ਬਜਾਜ ਆਟੋ ਅਤੇ ਬੀਪੀਸੀਐਲ ਦੇ ਸ਼ੇਅਰ 2.94 ਤੋਂ 1.26 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਟੈੱਕ ਮਹਿੰਦਰਾ, ਐਚਡੀਐਫਸੀ ਬੈਂਕ, ਜੀਓ ਫਾਈਨਾਂਸ਼ੀਅਲ, ਇੰਫੋਸਿਸ ਅਤੇ ਗ੍ਰਾਸੀਮ ਇੰਡਸਟਰੀਜ਼ ਦੇ ਸ਼ੇਅਰ 1.01 ਫੀਸਦੀ ਤੋਂ 0.83 ਫੀਸਦੀ ਦੀ ਕਮਜ਼ੋਰੀ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਸੈਂਸੈਕਸ ’ਚ ਸ਼ਾਮਲ 30 ਸ਼ੇਅਰਾਂ ਵਿੱਚੋਂ 18 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਰੰਗ ’ਚ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 12 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰਦੇ ਦੇਖੇ ਗਏ, ਜਦੋਂ ਕਿ ਨਿਫਟੀ ’ਚ ਸ਼ਾਮਲ 50 ਸ਼ੇਅਰਾਂ ’ਚੋਂ 30 ਸ਼ੇਅਰ ਹਰੇ ਨਿਸ਼ਾਨ ’ਚ ਅਤੇ 21 ਸ਼ੇਅਰ ਲਾਲ ਨਿਸ਼ਾਨ ’ਚ ਕਾਰੋਬਾਰ ਕਰਦੇ ਦਿਖਾਈ ਦਿੱਤੇ।

ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਸੈਂਸੈਕਸ 319.63 ਅੰਕ ਜਾਂ 0.47 ਫੀਸਦੀ ਦੀ ਮਜ਼ਬੂਤੀ ਨਾਲ 67,838.63 ਅੰਕਾਂ ਦੇ ਪੱਧਰ ’ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ ਨੇ ਸ਼ੁੱਕਰਵਾਰ ਦਾ ਕਾਰੋਬਾਰ 89.25 ਅੰਕ ਜਾਂ 0.44 ਫੀਸਦੀ ਦੇ ਵਾਧੇ ਨਾਲ 20,192.35 ਦੇ ਪੱਧਰ ’ਤੇ ਬੰਦ ਕੀਤਾ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande