ਸ਼ਾਹਰੁਖ ਖਾਨ ਦੀ 'ਜਵਾਨ' ਨੇ ਬਣਾਇਆ ਨਵਾਂ ਰਿਕਾਰਡ, ਫਿਲਮ 500 ਕਰੋੜ ਦੇ ਅੰਕੜੇ ਤੋਂ ਥੋੜ੍ਹੀ ਦੂਰ
ਮੁੰਬਈ, 18 ਸਤੰਬਰ (ਹਿ. ਸ.)। ਸੁਪਰਸਟਾਰ ਸ਼ਾਹਰੁਖ ਖਾਨ ਦੀ ‘ਜਵਾਨ’ ਇਸ ਸਮੇਂ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ। 7 ਸਤ
037


ਮੁੰਬਈ, 18 ਸਤੰਬਰ (ਹਿ. ਸ.)। ਸੁਪਰਸਟਾਰ ਸ਼ਾਹਰੁਖ ਖਾਨ ਦੀ ‘ਜਵਾਨ’ ਇਸ ਸਮੇਂ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ। 7 ਸਤੰਬਰ ਨੂੰ ਰਿਲੀਜ਼ ਹੋਈ ਫਿਲਮ ‘ਜਵਾਨ’ ਦਾ ਦੂਜਾ ਵੀਕੈਂਡ ਵੀ ਬਲਾਕਬਸਟਰ ਰਿਹਾ। ਫਿਲਮ ਨੇ ਦੇਸ਼ ਭਰ ’ਚ ਜ਼ਬਰਦਸਤ ਕਮਾਈ ਕੀਤੀ ਹੈ। ਇੰਡਸਟਰੀ ਟਰੈਕਰ ਸੈਕਨਿਲਕ ਦੇ ਅਨੁਸਾਰ, ਫਿਲਮ ਨੇ ਐਤਵਾਰ ਨੂੰ ਲਗਭਗ 36 ਕਰੋੜ ਰੁਪਏ ਦੀ ਕਮਾਈ ਕੀਤੀ।

ਫਿਲਮ ਦੇ ਦੂਜੇ ਸੰਡੇ ਕਲੈਕਸ਼ਨ ਦੇ ਨਾਲ, ਜਵਾਨ ਦਾ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਕੁੱਲ 11 ਦਿਨਾਂ ਦਾ ਕੁਲੈਕਸ਼ਨ 477.28 ਕਰੋੜ ਰੁਪਏ ਹੈ। ਜਵਾਨ ਸਭ ਤੋਂ ਤੇਜ਼ੀ ਨਾਲ 400 ਕਰੋੜ ਦੇ ਕਲੱਬ ’ਚ ਐਂਟਰੀ ਕਰਨ ਵਾਲੀ ਬਾਲੀਵੁੱਡ ਫਿਲਮ ਬਣ ਗਈ ਹੈ। ਫਿਲਮ ਨੇ ਹਿੰਦੀ ਭਾਸ਼ਾ ’ਚ ਦੇਸ਼ ਭਰ ਵਿੱਚ ਕੁਲ ਕੁਲੈਕਸ਼ਨ ਤੋਂ ਲਗਭਗ 430 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਐਟਲੀ ਦੇ ਨਿਰਦੇਸ਼ਨ ’ਚ ਬਣੀ ‘ਜਵਾਨ’ ਵਿਦੇਸ਼ਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਸੈਕਨਿਲਕ ਨੇ ਇਹ ਵੀ ਦੱਸਿਆ ਹੈ ਕਿ ‘ਜਵਾਨ’ ਨੇ ਦੁਨੀਆ ਭਰ ਵਿੱਚ 104 ਮਿਲੀਅਨ ਅਮਰੀਕੀ ਡਾਲਰ ਭਾਵ 860 ਕਰੋੜ ਰੁਪਏ ਤੱਕ ਦੀ ਕਮਾਈ ਕੀਤੀ ਹੈ। ਸ਼ਾਹਰੁਖ ਖਾਨ ਇੱਕ ਸਾਲ ਵਿੱਚ 100 ਮਿਲੀਅਨ ਡਾਲਰ ਦੀ ਕਮਾਈ ਕਰਨ ਵਾਲੀਆਂ ਦੋ ਫਿਲਮਾਂ ਦੇਣ ਵਾਲੇ ਪਹਿਲੇ ਅਤੇ ਇਕਲੌਤੇ ਭਾਰਤੀ ਅਭਿਨੇਤਾ ਬਣ ਗਏ ਹਨ। ਇਸ ਤੋਂ ਪਹਿਲਾਂ ਜਨਵਰੀ ’ਚ ਰਿਲੀਜ਼ ਹੋਈ ‘ਪਠਾਨ’ ਨੇ ਇਹ ਉਪਲਬਧੀ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ‘ਜਵਾਨ’ ਨੇ ਇਹ ਉਪਲਬਧੀ ਹਾਸਲ ਕੀਤੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande