(ਅੱਪਡੇਟ) ਅਨੰਤਨਾਗ 'ਚ ਸੁਰੱਖਿਆ ਬਲਾਂ ਦਾ ਆਪਰੇਸ਼ਨ ਛੇਵੇਂ ਦਿਨ ਵੀ ਜਾਰੀ
ਅਨੰਤਨਾਗ, 18 ਸਤੰਬਰ (ਹਿ. ਸ.)। ਅਨੰਤਨਾਗ ਜ਼ਿਲੇ ਦੇ ਕੋਕਰਨਾਗ ’ਚ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਲਈ ਸੁਰੱਖਿਆ ਬਲਾਂ ਦ
018


ਅਨੰਤਨਾਗ, 18 ਸਤੰਬਰ (ਹਿ. ਸ.)। ਅਨੰਤਨਾਗ ਜ਼ਿਲੇ ਦੇ ਕੋਕਰਨਾਗ ’ਚ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਨ ਲਈ ਸੁਰੱਖਿਆ ਬਲਾਂ ਦਾ ਆਪਰੇਸ਼ਨ ਸੋਮਵਾਰ ਨੂੰ ਛੇਵੇਂ ਦਿਨ ਵੀ ਜਾਰੀ ਹੈ। ਕੋਕਰਨਾਗ ਦੇ ਗਡੋਲੇ ਜੰਗਲਾਂ ’ਚ ਚੱਲ ਰਹੀ ਮੁਹਿੰਮ ਵਿੱਚ ਹੁਣ ਤੱਕ ਪੰਜ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ। ਇੱਥੋਂ ਇੱਕ ਸੜੀ ਹੋਈ ਲਾਸ਼ ਬਰਾਮਦ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਅੱਤਵਾਦੀ ਉਜ਼ੈਰ ਖਾਨ ਦੀ ਲਾਸ਼ ਹੋ ਸਕਦੀ ਹੈ। ਅੱਤਵਾਦੀ ਉਜ਼ੈਰ ਖਾਨ ਦੇ ਪਰਿਵਾਰਕ ਮੈਂਬਰਾਂ ਦੇ ਡੀ. ਐੱਨ. ਏ. ਸੈਂਪਲ ਲਏ ਜਾਣਗੇ ਅਤੇ ਜਾਂਚ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਗਡੋਲੇ ਜੰਗਲੀ ਖੇਤਰ ’ਚ ਮੁਹਿੰਮ ਸ਼ੁਰੂ ਕੀਤੀ ਸੀ, ਜੋ ਸੋਮਵਾਰ ਨੂੰ ਵੀ ਜਾਰੀ ਹੈ। ਮੰਨਿਆ ਜਾ ਰਿਹਾ ਹੈ ਕਿ ਅਨੰਤਨਾਗ ਜ਼ਿਲੇ ਦੇ ਕੋਕਰਨਾਗ ’ਚ ਹੋਏ ਮੁਕਾਬਲੇ ਤੋਂ ਬਾਅਦ ਬੁੱਧਵਾਰ ਤੋਂ ਇਹ ਅੱਤਵਾਦੀ ਇੱਥੇ ਲੁਕੇ ਹੋਏ ਹਨ। ਮੁਕਾਬਲੇ ਵਿੱਚ ਚਾਰ ਕੁਰਬਾਨੀਆਂ ਹੋਈਆਂ ਹਨ। ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਸ਼ਾਖਾ ਟੀਆਰਐੱਫ ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਉਜ਼ੈਰ, ਜਿਸ ’ਤੇ 10 ਲੱਖ ਰੁਪਏ ਦਾ ਇਨਾਮ ਹੈ, ਹਮਲੇ ’ਚ ਸ਼ਾਮਲ ਹੈ। ਉਜ਼ੈਰ ਖਾਨ ਸਥਾਨਕ ਅੱਤਵਾਦੀ ਹੈ ਜੋ ਕੋਕਰਨਾਗ ਦੇ ਨੌਗਮ ਪਿੰਡ ਦਾ ਰਹਿਣ ਵਾਲਾ ਹੈ। ਉਹ ਜੂਨ 2022 ਤੋਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜਿਆ ਹੋਇਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande