ਜੰਗਲ ਯੁੱਧ 'ਚ ਮਾਹਿਰ ਕੋਬਰਾ ਕਮਾਂਡੋਜ਼ ਦਾ ਪਹਿਲਾ ਬੈਚ ਕੁਪਵਾੜਾ ਵਿੱਚ ਤਾਇਨਾਤ
ਸ੍ਰੀਨਗਰ, 18 ਸਤੰਬਰ (ਹਿ. ਸ.)। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਨੇ ਜੰਮੂ-ਕਸ਼ਮੀਰ ਦੇ ਜੰਗਲਾਂ ਵਿੱਚ ਛੇ ਮਹੀਨ
039


ਸ੍ਰੀਨਗਰ, 18 ਸਤੰਬਰ (ਹਿ. ਸ.)। ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ) ਨੇ ਜੰਮੂ-ਕਸ਼ਮੀਰ ਦੇ ਜੰਗਲਾਂ ਵਿੱਚ ਛੇ ਮਹੀਨੇ ਦੀ ਸਿਖਲਾਈ ਪੂਰੀ ਕਰਨ ਤੋਂ ਬਾਅਦ ਕੁਪਵਾੜਾ ਵਿੱਚ ਜੰਗਲ ਯੁੱਧ ਮਾਹਿਰ ਕੋਬਰਾ ਕਮਾਂਡੋਜ਼ ਦੇ ਆਪਣੇ ਪਹਿਲੇ ਬੈਚ ਨੂੰ ਤਾਇਨਾਤ ਕੀਤਾ ਹੈ। ਇਨ੍ਹਾਂ ਕਮਾਂਡੋਜ਼ ਨੂੰ ਅਸਲ ਵਿੱਚ ਸਾਲ 2009 ’ਚ ਮੱਧ ਅਤੇ ਪੂਰਬੀ ਭਾਰਤ ਵਿੱਚ ਮਾਓਵਾਦੀ ਵਿਦ੍ਰੋਹੀਆਂ ਨਾਲ ਨਜਿੱਠਣ ਲਈ ਵਿੱਚ ਤਿਆਰ ਕੀਤਾ ਗਿਆ ਸੀ।

ਇਕ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਅਤੇ ਝਾਰਖੰਡ ’ਚ ਨਕਸਲੀ ਹਿੰਸਾ ਵਿੱਚ ਕਮੀ ਦੇ ਕਾਰਨ ਇਨ੍ਹਾਂ ਵਿਸ਼ੇਸ਼ ਬਲਾਂ ਨੇ ਕਰੀਬ ਛੇ ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਦੇ ਜੰਗਲਾਂ ’ਚ ਸਿਖਲਾਈ ਲਈ ਸੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਉਹ ਆਪਣੀ ਸਿਖਲਾਈ ਪੂਰੀ ਕਰ ਚੁੱਕੇ ਹਨ ਅਤੇ ਕੁਪਵਾੜਾ ਵਿੱਚ ਤਾਇਨਾਤ ਹਨ ਪਰ ਅਜੇ ਤੱਕ ਕਿਸੇ ਅਪਰੇਸ਼ਨ ਵਿੱਚ ਹਿੱਸਾ ਨਹੀਂ ਲਿਆ ਹੈ। ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਕੋਬਰਾ ਕਮਾਂਡੋਜ਼, ਜਿਨ੍ਹਾਂ ਨੂੰ ਅਕਸਰ ਜੰਗਲ ਯੋਧੇ ਕਿਹਾ ਜਾਂਦਾ ਹੈ, ਨੂੰ ਅੱਤਵਾਦ ਵਿਰੋਧੀ ਯਤਨਾਂ ਵਿੱਚ ਸੀਆਰਪੀਐਫ ਦਾ ਸਮਰਥਨ ਕਰਨ, ਕਾਨੂੰਨ ਵਿਵਸਥਾ ਬਣਾਈ ਰੱਖਣ ਅਤੇ ਜੰਮੂ-ਕਸ਼ਮੀਰ ਪੁਲਿਸ ਅਤੇ ਭਾਰਤੀ ਫੌਜ ਨਾਲ ਸਹਿਯੋਗ ਕਰਨ ਲਈ ਅਪ੍ਰੈਲ ਵਿੱਚ ਜੰਮੂ ਕਸ਼ਮੀਰ ਲਿਆਂਦਾ ਗਿਆ ਹੈ।

ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਕੋਲ ਜੰਗਲ ਅਤੇ ਪਹਾੜੀ ਖੇਤਰਾਂ ਵਿੱਚ ਅੱਤਵਾਦੀਆਂ ਨਾਲ ਨਜਿੱਠਣ ਵਿੱਚ ਮੁਹਾਰਤ ਹੈ, ਜੋ ਕਿ ਉੱਤਰ-ਪੂਰਬੀ ਖੇਤਰਾਂ ਅਤੇ ਜੰਮੂ ਅਤੇ ਕਸ਼ਮੀਰ ਦੋਵਾਂ ਦੀ ਭੂਗੋਲਿਕ ਸਥਿਤੀ ਦੇ ਅਨੁਕੂਲ ਹੈ। ਭਵਿੱਖ ਵਿੱਚ ਇਨ੍ਹਾਂ ਨੂੰ ਇਸੇ ਤਰ੍ਹਾਂ ਦੇ ਖੇਤਰਾਂ ਵਿੱਚ ਤਾਇਨਾਤ ਕਰਨ ਦੀ ਯੋਜਨਾ ਹੈ।

ਜ਼ਿਕਰਯੋਗ ਹੈ ਕਿ ਸੀਆਰਪੀਐਫ ਤੋਂ ਕੋਬਰਾ ਕਮਾਂਡੋਜ਼ ਬਣਨ ਲਈ ਚੁਣੇ ਗਏ ਜਵਾਨਾਂ ਨੂੰ ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਵੱਖ-ਵੱਖ ਜੰਗਲੀ ਖੇਤਰਾਂ ਵਿਚ ਤਾਇਨਾਤ ਕੀਤੇ ਜਾਣ ਤੋਂ ਪਹਿਲਾਂ ਕਮਾਂਡੋ ਅਤੇ ਜੰਗਲ ਯੁੱਧ ਵਿਚ ਸਖ਼ਤ ਸਿਖਲਾਈ ਲੈਣੀ ਪੈਂਦੀ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande