ਗੋਰਖਪੁਰ, 23 ਨਵੰਬਰ (ਹਿੰ.ਸ.)। ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਆਯੋਜਿਤ ਹੋ ਰਹੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਤਿੰਨ ਰੋਜ਼ਾ ਰਾਸ਼ਟਰੀ ਸੰਮੇਲਨ 'ਚ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ 24 ਨਵੰਬਰ ਦਿਨ ਐਤਵਾਰ ਨੂੰ ਪ੍ਰੋਫੈਸਰ ਯਸ਼ਵੰਤਰਾਓ ਕੇਲਕਰ ਯੁਵਾ ਪੁਰਸਕਾਰ ਸਮਾਰੋਹ 'ਚ ਸ਼ਿਰਕਤ ਕਰਨਗੇ। ਇਸ ਸਾਲ ਇਹ ਪੁਰਸਕਾਰ ਮਹਾਰਾਸ਼ਟਰ ਦੇ ਠਾਣੇ ਦੇ ਦੀਪੇਸ਼ ਨਾਇਰ ਨੂੰ ਸੁਣਨ ਤੋਂ ਅਸਮਰੱਥ ਲੋਕਾਂ ਵਿੱਚ ਹੁਨਰ ਵਿਕਾਸ ਅਤੇ ਸਿੱਖਿਆ ਰਾਹੀਂ ਜੀਵਨ ਉਦੇਸ਼ ਅਤੇ ਉਤਸ਼ਾਹ ਪੈਦਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਦਿੱਤਾ ਜਾ ਰਿਹਾ ਹੈ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਜਥੇਬੰਦਕ ਢਾਂਚੇ ਅਨੁਸਾਰ ਗੋਰਖਪੁਰ ਵਿੱਚ ਚੱਲ ਰਹੇ ਤਿੰਨ ਰੋਜ਼ਾ ਕੌਮੀ ਸੰਮੇਲਨ ਵਿੱਚ ਦੇਸ਼ ਭਰ ਦੇ 44 ਪ੍ਰਾਂਤਾਂ ਅਤੇ ਮਿੱਤਰ ਦੇਸ਼ ਨੇਪਾਲ ਤੋਂ ਪੰਦਰਾਂ ਸੌ ਤੋਂ ਵੱਧ ਡੈਲੀਗੇਟ ਹਿੱਸਾ ਲੈ ਰਹੇ ਹਨ। ਇਸ ਰਾਸ਼ਟਰੀ ਸੰਮੇਲਨ ਵਿੱਚ ਦੇਸ਼ ਭਰ ਦੇ ਵਿਦਿਆਰਥੀ, ਪ੍ਰੋਫੈਸਰ ਅਤੇ ਸਿੱਖਿਆ ਸ਼ਾਸਤਰੀ ਸਿੱਖਿਆ, ਸਮਾਜ, ਵਾਤਾਵਰਨ, ਸੱਭਿਆਚਾਰ ਆਦਿ ਵਿਸ਼ਿਆਂ 'ਤੇ ਵਿਚਾਰ ਚਰਚਾ ਕਰ ਰਹੇ ਹਨ।
ਸੰਮੇਲਨ ਦੇ ਪਹਿਲੇ ਦਿਨ 22 ਨਵੰਬਰ ਨੂੰ ਪ੍ਰੋਗਰਾਮ ਦਾ ਉਦਘਾਟਨ ਦੇਸ਼ ਦੇ ਪ੍ਰਸਿੱਧ ਉਦਯੋਗਪਤੀ ਅਤੇ ਜ਼ੋਹੋ ਕਾਰਪੋਰੇਸ਼ਨ ਦੇ ਸੀ.ਈ.ਓ ਸ੍ਰੀਧਰ ਵੈਂਬੂ ਨੇ ਕੀਤਾ। ਸ੍ਰੀਧਰ ਵੈਂਬੂ ਨੇ ਆਪਣੇ ਭਾਸ਼ਣ ਵਿੱਚ ਸਵੈ-ਨਿਰਭਰਤਾ, ਉੱਦਮਤਾ, ਰੁਜ਼ਗਾਰ, ਨੌਜਵਾਨਾਂ ਲਈ ਭਵਿੱਖ ਦੇ ਦਿਸ਼ਾਸੂਤਰ, ਆਰਟੀਫੀਸ਼ੀਅਲ ਇੰਟੈਲੀਜੈਂਸ ਆਦਿ ਦੇ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਸੀ।
ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕੌਮੀ ਜਨਰਲ ਸਕੱਤਰ ਵਰਿੰਦਰ ਸੋਲੰਕੀ ਨੇ ਦੱਸਿਆ ਕਿ ਵਿਦਿਆਰਥੀ ਪ੍ਰੀਸ਼ਦ ਦਾ ਗੋਰਖਪੁਰ ਰਾਸ਼ਟਰੀ ਸੰਮੇਲਨ ਮਨੁੱਖਤਾ, ਵਿਗਿਆਨ, ਪ੍ਰਬੰਧਨ, ਇੰਜਨੀਅਰਿੰਗ, ਦਵਾਈ ਆਦਿ ਵਿਸ਼ਿਆਂ ਵਿੱਚ ਦੇਸ਼ ਭਰ ਦੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇੱਕ ਪਲੇਟਫਾਰਮ 'ਤੇ ਆ ਕੇ ਦੇਸ਼ ਵਿੱਚ ਆਪਣੀ ਭੂਮਿਕਾ ਨੂੰ ਤੈਅ ਕਰਨ ਦਾ ਇੱਕ ਮਾਧਿਅਮ ਬਣ ਰਿਹਾ ਹੈ। ਪ੍ਰੋਫੈਸਰ ਯਸ਼ਵੰਤਰਾਓ ਕੇਲਕਰ ਯੁਵਾ ਪੁਰਸਕਾਰ ਸਮਾਜਿਕ ਜੀਵਨ ਵਿੱਚ ਤਬਦੀਲੀ ਲਿਆਉਣ ਲਈ ਜ਼ਿਕਰਯੋਗ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ, ਇਸ ਸਾਲ ਦੇ ਪੁਰਸਕਾਰ ਦੇ ਜੇਤੂ ਦੀਪੇਸ਼ ਨਾਇਰ ਨੇ ਸੈਂਕੜੇ ਅੰਗਹੀਣਾਂ ਨੂੰ ਉੱਚ ਸਿੱਖਿਆ ਦਾ ਰਾਹ ਵਿਖਾਇਆ ਹੈ।
---------------
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ