ਮਣੀਪੁਰ 'ਚ ਭਾਰੀ ਮਾਤਰਾ 'ਚ ਡਰੱਗਜ਼ ਸਮੇਤ ਜੋੜਾ ਗ੍ਰਿਫਤਾਰ
ਇੰਫਾਲ, 25 ਫਰਵਰੀ (ਹਿ. ਸ.)। ਮਣੀਪੁਰ ਵਿੱਚ ਇੱਕ ਜੋੜੇ ਨੂੰ ਭਾਰੀ ਮਾਤਰਾ ਵਿੱਚ ਡਰੱਗਜ਼ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ
18


ਇੰਫਾਲ, 25 ਫਰਵਰੀ (ਹਿ. ਸ.)। ਮਣੀਪੁਰ ਵਿੱਚ ਇੱਕ ਜੋੜੇ ਨੂੰ ਭਾਰੀ ਮਾਤਰਾ ਵਿੱਚ ਡਰੱਗਜ਼ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਅੱਜ ਦੱਸਿਆ ਕਿ ਸੁਰੱਖਿਆ ਬਲਾਂ ਨੇ ਰਫੀਕ ਕੁੱਟੀ (49) ਅਤੇ ਉਸਦੀ ਪਤਨੀ ਜ਼ੀਨਤ (52) ਨੂੰ ਟੇਂਗਨੋਪਾਲ ਜ਼ਿਲੇ ਦੇ ਮੋਰੇਹ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਅਤੇ ਉਨ੍ਹਾਂ ਦੇ ਕਬਜ਼ੇ 'ਚੋਂ ਵੱਡੀ ਮਾਤਰਾ 'ਚ ਨਸ਼ੀਲੇ ਪਦਾਰਥ ਅਤੇ ਪਾਬੰਦੀਸ਼ੁਦਾ ਵਸਤਾਂ ਬਰਾਮਦ ਕੀਤੀਆਂ ਗਈਆਂ।

ਜੋੜੇ ਕੋਲੋਂ ਬਰਾਮਦ ਕੀਤੇ ਗਏ ਡਰੱਗਜ਼ ਵਿੱਚ ਡਬਲਯੂਆਈਵਾਈ ਗੋਲੀਆਂ - 29.799 ਕਿਲੋਗ੍ਰਾਮ, ਹੈਰੋਇਨ ਪਾਊਡਰ - 0.386 ਕਿਲੋਗ੍ਰਾਮ, ਅਲਪ੍ਰਾਜ਼ੋਲਮ - 7970 ਗੋਲੀਆਂ, ਕੈਫੀਨ - 5.266 ਕਿਲੋਗ੍ਰਾਮ, ਕ੍ਰਿਸਟਲ - 2.471 ਕਿਲੋਗ੍ਰਾਮ, ਗੋਲਡ ਡਸਟ- 8.299 ਕਿਲੋਗ੍ਰਾਮ ਅਤੇ ਦਸ ਵੱਖ-ਵੱਖ ਕਿਸਮਾਂ ਦੇ ਰਬੜ ਸਟੈਂਪ ਬਰਾਮਦ ਕੀਤੇ ਗਏ ਹਨ।

ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਲਈ ਥਾਣਾ ਮੋਰੇਹ ਵਿਖੇ ਮਾਮਲਾ ਦਰਜ ਕਰ ਲਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande