ਇਜ਼ਰਾਇਲੀ ਦੂਤਘਰ ਦੇ ਬਾਹਰ ਆਤਮ ਹੱਤਿਆ ਕਰਨ ਵਾਲੇ ਅਮਰੀਕੀ ਏਅਰਮੈਨ ਦੀ ਮੌਤ
ਵਾਸ਼ਿੰਗਟਨ, 27 ਫਰਵਰੀ (ਹਿ.ਸ.)। ਅਮਰੀਕਾ ’ਚ ਇਜ਼ਰਾਇਲੀ ਦੂਤਾਵਾਸ ਦੇ ਬਾਹਰ ਆਤਮ ਹੱਤਿਆ ਕਰਨ ਵਾਲੇ ਅਮਰੀਕੀ ਏਅਰਮੈਨ ਦੀ
02


ਵਾਸ਼ਿੰਗਟਨ, 27 ਫਰਵਰੀ (ਹਿ.ਸ.)। ਅਮਰੀਕਾ ’ਚ ਇਜ਼ਰਾਇਲੀ ਦੂਤਾਵਾਸ ਦੇ ਬਾਹਰ ਆਤਮ ਹੱਤਿਆ ਕਰਨ ਵਾਲੇ ਅਮਰੀਕੀ ਏਅਰਮੈਨ ਦੀ ਸੋਮਵਾਰ ਨੂੰ ਮੌਤ ਹੋ ਗਈ। ਐਤਵਾਰ ਨੂੰ ਇੱਥੇ ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹਵਾਈ ਸੈਨਾ ਦੇ ਇੱਕ ਕਰਮਚਾਰੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਅਤੇ ਕਿਹਾ ਕਿ ਉਹ ਹੁਣ ਨਸਲਕੁਸ਼ੀ ਵਿੱਚ ਸ਼ਾਮਲ ਨਹੀਂ ਹੋਵੇਗਾ।

ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਕਿਹਾ ਕਿ ਪੀੜਤ ਦੀ ਪਛਾਣ 25 ਸਾਲਾ ਆਰੋਨ ਬੁਸ਼ਨੈਲ ਵਜੋਂ ਹੋਈ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਏਅਰ ਫੋਰਸ ਦਾ ਕਰਮਚਾਰੀ ਐਤਵਾਰ ਦੁਪਹਿਰ 1 ਵਜੇ ਤੋਂ ਪਹਿਲਾਂ ਦੂਤਾਵਾਸ ਪਹੁੰਚਿਆ ਅਤੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਟਵਿਚ 'ਤੇ ਲਾਈਵ-ਸਟ੍ਰੀਮਿੰਗ ਸ਼ੁਰੂ ਕੀਤੀ। ਅਧਿਕਾਰੀਆਂ ਦਾ ਮੰਨਣਾ ਹੈ ਕਿ ਵਿਅਕਤੀ ਨੇ ਲਾਈਵਸਟ੍ਰੀਮ ਸ਼ੁਰੂ ਕਰਨ ਤੋਂ ਬਾਅਦ ਆਪਣਾ ਫ਼ੋਨ ਹੇਠਾਂ ਰੱਖ ਦਿੱਤਾ, ਫਿਰ ਆਪਣੇ ਆਪ ’ਤੇ ਜਲਣਸ਼ੀਲ ਤਰਲ ਛਿੜਕਿਆ ਅਤੇ ਅੱਗ ਲਗਾ ਲਈ। ਅੱਗ ਲਗਾਉਣ ਵੇਲੇ, ਹਵਾਈ ਸੈਨਾ ਦੇ ਕਰਮਚਾਰੀ ਨੇ ਕਿਹਾ ਕਿ ਉਹ ਹੁਣ ਨਸਲਕੁਸ਼ੀ ਵਿੱਚ ਹਿੱਸਾ ਨਹੀਂ ਲਵੇਗਾ।

ਇਹ ਘਟਨਾ ਉਦੋਂ ਵਾਪਰੀ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੱਖਣੀ ਗਾਜ਼ਾ ਸ਼ਹਿਰ ਰਫਾਹ ਵਿੱਚ ਇੱਕ ਫੌਜੀ ਕਾਰਵਾਈ ਲਈ ਕੈਬਨਿਟ ਦੀ ਮਨਜ਼ੂਰੀ ਦੀ ਮੰਗ ਕਰ ਰਹੇ ਹਨ, ਜਦੋਂ ਕਿ ਇੱਕ ਅਸਥਾਈ ਜੰਗਬੰਦੀ ਸਮਝੌਤੇ 'ਤੇ ਵੀ ਗੱਲਬਾਤ ਚੱਲ ਰਹੀ ਹੈ। ਹਾਲਾਂਕਿ ਗਾਜ਼ਾ ਵਿੱਚ ਇਜ਼ਰਾਈਲ ਦੇ ਫੌਜੀ ਹਮਲੇ ਦੀ ਆਲੋਚਨਾ ਕੀਤੀ ਗਈ ਹੈ। ਇਜ਼ਰਾਈਲ 'ਤੇ ਫਲਸਤੀਨੀਆਂ ਵਿਰੁੱਧ ਨਸਲਕੁਸ਼ੀ ਦਾ ਦੋਸ਼ ਵੀ ਲਗਾਇਆ ਗਿਆ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande