ਬੌਬੀ ਦਿਓਲ ਨੇ ਫਿਲਮ 'ਐਨੀਮਲ' 'ਚ ਨੈਗੇਟਿਵ ਕਿਰਦਾਰ ਬਾਰੇ ਕੀਤੀ ਖੁੱਲ੍ਹ ਕੇ ਗੱਲ
ਮੁੰਬਈ, 27 ਫਰਵਰੀ (ਹਿ. ਸ.)। ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ। ਫਿਲਮ ਨੇ ਬਾਕਸ ਆ
28


ਮੁੰਬਈ, 27 ਫਰਵਰੀ (ਹਿ. ਸ.)। ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ। ਫਿਲਮ ਨੇ ਬਾਕਸ ਆਫਿਸ 'ਤੇ 900 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਫਿਲਮ ਵਿੱਚ ਦਿਖਾਏ ਗਏ ਕਈ ਦ੍ਰਿਸ਼ਾਂ ਨੂੰ ਲੈ ਕੇ ਵਿਵਾਦ ਖੜ੍ਹਾ ਹੋਇਆ। ਫਿਲਮ ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਦੀ ਵੀ ਕਾਫੀ ਆਲੋਚਨਾ ਹੋਈ। ਸੋਸ਼ਲ ਮੀਡੀਆ 'ਤੇ ਆਮ ਦਰਸ਼ਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਕਈ ਲੋਕਾਂ ਨੇ ਇਸ ਫਿਲਮ 'ਤੇ ਟਿੱਪਣੀਆਂ ਕੀਤੀਆਂ ਹਨ। ਇਸ ਫਿਲਮ ਨਾਲ ਬੌਬੀ ਦਿਓਲ ਨੇ ਜ਼ਬਰਦਸਤ ਵਾਪਸੀ ਕੀਤੀ ਹੈ।

ਇਸ ਫਿਲਮ ਵਿੱਚ ਬੌਬੀ ਨੇ ਵਿਲੇਨ ਅਬਰਾਰ ਹੱਕ ਦੀ ਭੂਮਿਕਾ ਨਿਭਾਈ ਹੈ। ਹਾਲ ਹੀ ਵਿੱਚ ਬੌਬੀ ਨੂੰ ਇਸ ਫਿਲਮ ਲਈ ਸਰਵੋਤਮ ਵਿਲੇਨ ਦਾ ਦਾਦਾ ਸਾਹਿਬ ਫਾਲਕੇ ਐਵਾਰਡ ਵੀ ਮਿਲਿਆ ਹੈ। ਬੌਬੀ ਦੇ ਕਿਰਦਾਰ ਦੀ ਬਹੁਤ ਜ਼ਿਆਦਾ ਜ਼ਾਲਮ ਅਤੇ ਹਿੰਸਕ ਹੋਣ ਲਈ ਵੀ ਆਲੋਚਨਾ ਕੀਤੀ ਗਈ। ਬੌਬੀ ਦਾ ਇਹ ਕਿਰਦਾਰ ਕੁਝ ਲੋਕਾਂ ਨੂੰ ਕਾਫੀ ਪਸੰਦ ਆਇਆ ਤੇ ਕੁਝ ਨੂੰ ਬਿਲਕੁਲ ਵੀ ਪਸੰਦ ਨਹੀਂ ਆਇਆ। ਜ਼ੀ ਸਿਨੇ ਐਵਾਰਡਜ਼ 2024 ਦੀ ਪ੍ਰੈਸ ਕਾਨਫਰੰਸ ਦੌਰਾਨ ਕਈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੌਬੀ ਨੇ ਆਪਣੇ ਕਿਰਦਾਰ 'ਤੇ ਟਿੱਪਣੀ ਕੀਤੀ।

ਬੌਬੀ ਨੇ ਕਿਹਾ, 'ਮੈਂ ਚੁਣੌਤੀਪੂਰਨ ਭੂਮਿਕਾਵਾਂ ਕਰਨਾ ਚਾਹੁੰਦਾ ਹਾਂ, ਜੋ ਮੇਰੀ ਅਦਾਕਾਰੀ ਦੇ ਹੁਨਰ ਦੀ ਪਰਖ ਕਰਨਗੀਆਂ। ਸਕਾਰਾਤਮਕ ਭੂਮਿਕਾ ਅਤੇ ਨਕਾਰਾਤਮਕ ਭੂਮਿਕਾ ਵਰਗੀ ਕੋਈ ਚੀਜ਼ ਨਹੀਂ ਹੈ। ਪਹਿਲਾਂ ਇਹ ਕਾਮੇਡੀਅਨ, ਵਿਲੇਨ ਅਤੇ ਹੀਰੋ ਵਿੱਚ ਵੰਡਿਆ ਜਾਂਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਸਮੇਂ ਦੇ ਨਾਲ, ਫਿਲਮਾਂ ਅਤੇ ਕਹਾਣੀਆਂ ਨੂੰ ਪੇਸ਼ ਕਰਨ ਦਾ ਤਰੀਕਾ ਬਦਲ ਗਿਆ ਹੈ। ਆਪਣੇ ਕਿਰਦਾਰ ਨੂੰ ਮਿਲੇ ਮਿਲੇ-ਜੁਲੇ ਹੁੰਗਾਰੇ ਬਾਰੇ ਗੱਲ ਕਰਦਿਆਂ ਬੌਬੀ ਨੇ ਕਿਹਾ, 'ਇਹ ਨੈਗੇਟਿਵ ਰੋਲ ਨਿਭਾਉਣਾ ਮੇਰੇ ਲਈ ਵੱਡੀ ਚੁਣੌਤੀ ਸੀ। ਸਾਡੇ ਸਾਰਿਆਂ ਵਿੱਚ ਮਾੜੀਆਂ ਗੱਲਾਂ ਹੁੰਦੀਆਂ ਹਨ ਅਤੇ ਜਦੋਂ ਅਸੀਂ ਉਨ੍ਹਾਂ ’ਤੇ ਕਾਬੂ ਪਾਉਂਦੇ ਹਾਂ, ਉਦੋਂ ਅਸੀਂ ਇੱਕ ਬਿਹਤਰ ਵਿਅਕਤੀ ਬਣਦੇ ਹਾਂ। ਅਜਿਹੇ ਨਕਾਰਾਤਮਕ ਕਿਰਦਾਰ ਇਸ ਵਿੱਚ ਬਹੁਤ ਮਦਦ ਕਰਦੇ ਹਨ। ਫਿਲਮ ਵਿਚ ਮੇਰਾ ਕਿਰਦਾਰ ਅਬਰਾਰ ਬਣਨ ਦੇ ਕੁਝ ਠੋਸ ਕਾਰਨ ਹਨ।ਜਦੋਂ ਮੈਂ ਉਹ ਕਿਰਦਾਰ ਨਿਭਾਇਆ, ਤਾਂ ਮੈਂ ਉਸ ਨੂੰ ਨਾਂਹ-ਪੱਖੀ ਜਾਂ ਖਲਨਾਇਕ ਨਹੀਂ ਸਮਝਿਆ, ਮੈਂ ਉਸ ਨੂੰ ਆਪਣੇ ਪਰਿਵਾਰ ਦੇ ਹੀਰੋ ਵਜੋਂ ਦੇਖਿਆ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande