ਬੀ. ਐੱਸ. ਐੱਫ. ਨੇ ਫੜਿਆ ਬੰਗਲਾਦੇਸ਼ੀ ਨਾਗਰਿਕ
ਕੂਚ ਬਿਹਾਰ, 28 ਫਰਵਰੀ (ਹਿ.ਸ.)। ਜ਼ਿਲ੍ਹੇ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਤਾਇਨਾਤ ਉੱਤਰੀ ਬੰਗਾਲ ਫਰੰਟੀਅਰ ਦੇ ਜਲਪ
34


ਕੂਚ ਬਿਹਾਰ, 28 ਫਰਵਰੀ (ਹਿ.ਸ.)। ਜ਼ਿਲ੍ਹੇ ਵਿੱਚ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਤਾਇਨਾਤ ਉੱਤਰੀ ਬੰਗਾਲ ਫਰੰਟੀਅਰ ਦੇ ਜਲਪਾਈਗੁੜੀ ਸੈਕਟਰ ਦੇ ਅਧੀਨ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ 6ਵੀਂ ਬਟਾਲੀਅਨ ਦੇ ਬਾਰਡਰ ਆਊਟ ਪੋਸਟ (ਬੀਓਪੀ) ਅਰਜੁਨ ਨੇ ਇੱਕ ਬੰਗਲਾਦੇਸ਼ੀ ਨਾਗਰਿਕ ਨੂੰ ਘੁਸਪੈਠ ਕਰਦੇ ਫੜਿਆ ਹੈ। ਫੜੇ ਗਏ ਬੰਗਲਾਦੇਸ਼ੀ ਨਾਗਰਿਕ ਦਾ ਨਾਮ ਮੁਹੰਮਦ ਸਫੀਕੁਲ ਸ਼ੇਖ (26) ਹੈ। ਬੀਐੱਸਐੱਫ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ।

ਬੀਐੱਸਐੱਫ ਅਨੁਸਾਰ ਮੁਹੰਮਦ ਸਫੀਕੁਲ ਸ਼ੇਖ ਨੂੰ ਉਸ ਸਮੇਂ ਫੜਿਆ ਗਿਆ ਜਦੋਂ ਉਹ ਧਾਗ੍ਰਾਮ ਅੰਗਰਾਪੋਟਾ ਐਨਕਲੇਵ ਦੇ ਬਿਨਾਂ ਵਾੜ ਵਾਲੇ ਖੇਤਰ ਤੋਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰ ਰਿਹਾ ਸੀ। ਫੜੇ ਗਏ ਮੁਹੰਮਦ ਸਫੀਕੁਲ ਸ਼ੇਖ ਨੇ ਖੁਲਾਸਾ ਕੀਤਾ ਕਿ ਉਹ ਰੋਜ਼ੀ-ਰੋਟੀ ਲਈ ਹਲਦੀਬਾੜੀ ਇਲਾਕੇ 'ਚ ਜਾਣਾ ਚਾਹੁੰਦਾ ਸੀ। ਬੀਐੱਸਐੱਫ ਨੇ ਕਾਬੂ ਕੀਤੇ ਬੰਗਲਾਦੇਸ਼ੀ ਨਾਗਰਿਕ ਨੂੰ ਜ਼ਬਤ ਕੀਤੇ ਸਮਾਨ ਸਮੇਤ ਅਗਲੀ ਕਾਰਵਾਈ ਲਈ ਕੁਚਲੀਬਾੜੀ ਥਾਣੇ ਦੇ ਹਵਾਲੇ ਕਰ ਦਿੱਤਾ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande