ਬਿਲ ਗੇਟਸ ਨੇ ਭੁਵਨੇਸ਼ਵਰ ਦੀਆਂ ਝੁੱਗੀ ਬਸਤੀ ਦਾ ਕੀਤਾ ਦੌਰਾ
ਨਵੀਂ ਦਿੱਲੀ, 28 ਫਰਵਰੀ (ਹਿ.ਸ.)। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਬੁੱਧਵਾਰ ਨੂੰ ਓਡੀਸ਼ਾ ਦੀ ਰਾਜਧਾਨੀ ਭ
42


ਨਵੀਂ ਦਿੱਲੀ, 28 ਫਰਵਰੀ (ਹਿ.ਸ.)। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਬੁੱਧਵਾਰ ਨੂੰ ਓਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿੱਚ ਮਾਂ ਮੰਗਲਾ ਝੁੱਗੀ ਬਸਤੀ ਦਾ ਦੌਰਾ ਕੀਤਾ। ਬਿਲ ਗੇਟਸ ਨੇ ਝੁੱਗੀ-ਝੌਂਪੜੀ ਵਾਲਿਆਂ ਨਾਲ ਉਨ੍ਹਾਂ ਨੂੰ ਮਿਲਣ ਵਾਲੀਆਂ ਬੁਨਿਆਦੀ ਸਹੂਲਤਾਂ ਅਤੇ ਸਰਕਾਰ ਦੀ ਜਗਾ ਮਿਸ਼ਨ ਸਕੀਮ ਬਾਰੇ ਚਰਚਾ ਕੀਤੀ। ਉਨ੍ਹਾਂ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਬੀਜੂ ਆਦਰਸ਼ ਕਲੋਨੀ ਦਾ ਵੀ ਦੌਰਾ ਕੀਤਾ।

ਓਡੀਸ਼ਾ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਬਿਲ ਗੇਟਸ ਝੁੱਗੀ ਬਸਤੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਲੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਗੇਟਸ ਨੇ ਉੱਥੇ ਕੰਮ ਕਰ ਰਹੀਆਂ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਇਸ ਦੌਰਾਨ ਰਾਜ ਦੇ ਵਿਕਾਸ ਕਮਿਸ਼ਨਰ ਅਨੂ ਗਰਗ ਨੇ ਬਿਲ ਗੇਟਸ ਨੂੰ ਝੁੱਗੀ-ਝੌਂਪੜੀ ਵਾਲਿਆਂ ਨੂੰ ਜ਼ਮੀਨੀ ਅਧਿਕਾਰ, ਨਲਕੇ ਦੇ ਪਾਣੀ ਦੇ ਕੁਨੈਕਸ਼ਨ, ਟਾਇਲਟ ਅਤੇ ਬਿਜਲੀ ਸਪਲਾਈ ਆਦਿ ਸਹੂਲਤਾਂ ਦੇਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਝੁੱਗੀ-ਝੌਂਪੜੀ ਵਾਲੇ ਖੇਤਰ ਨੂੰ ਮਾਡਲ ਕਲੋਨੀ ਵਿੱਚ ਤਬਦੀਲ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਦੋ ਦਿਨਾਂ ਭਾਰਤ ਦੌਰੇ 'ਤੇ ਆਏ ਬਿਲ ਗੇਟਸ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਮੁਲਾਕਾਤ ਕਰਨਗੇ। ਗੇਟਸ ਇਸ ਮੁਲਾਕਾਤ ਦੌਰਾਨ ਕਈ ਮੁੱਦਿਆਂ 'ਤੇ ਚਰਚਾ ਕਰਨਗੇ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande