ਵੱਧ ਤੋਂ ਵੱਧ ਵੋਟਾਂ ਬਣਾਉਣ ਸਿੱਖ ਵੋਟਰ : ਹਰਮਿੰਦਰ ਸਿੰਘ ਪੱਤੋਂ
ਮੁਹਾਲੀ, 28 ਫਰਵਰੀ (ਹਿ. ਸ.)। ਪੰਥਕ ਅਕਾਲੀ ਲਹਿਰ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਹਰਮਿਦਰ ਸਿੰਘ ਪੱਤੋਂ ਵਲੋਂ ਪਿੰ
ਮੁਹਾਲੀ


ਮੁਹਾਲੀ, 28 ਫਰਵਰੀ (ਹਿ. ਸ.)। ਪੰਥਕ ਅਕਾਲੀ ਲਹਿਰ ਦੇ ਹਲਕਾ ਮੁਹਾਲੀ ਦੇ ਮੁੱਖ ਸੇਵਾਦਾਰ ਹਰਮਿਦਰ ਸਿੰਘ ਪੱਤੋਂ ਵਲੋਂ ਪਿੰਡ ਕੰਬਾਲੀ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਕਮੇਟੀ ਚੋਣਾਂ ਸੰਬੰਧੀ ਬਣ ਰਹੀਆਂ ਵੋਟਾਂ ਲਈ ਪਿੰਡ ਵਾਸੀਆਂ ਨੂੰ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜਾਰੀ ਵਿੱਚ ਸੁਧਾਰ ਲਈ ਸਿੱਖ ਵੋਟਰਾਂ ਦੀ ਸਰਗਰਮ ਹਿੱਸੇਦਾਰੀ ਜਰੂਰੀ ਹੈ ਅਤੇ ਇਸ ਲਈ ਹਰ ਵੋਟਰ ਨੂੰ ਵੋਟ ਜਰੂਰ ਬਣਾਉਣੀ ਚਾਹੀਦੀ ਹੈ।

ਉਨਾਂ ਕਿਹਾ ਕਿ ਹੁਣ ਤਕ ਬਣੀਆਂ ਵੋਟਾਂ ਦੀ ਗਿਣਤੀ ਘੱਟ ਹੋਣ ਕਾਰਨ ਗੁਰੂਦੁਅਰਾ ਚੋਣ ਕਮਿਸ਼ਨ ਵਲੋਂ ਵੋਟਾਂ ਬਣਾਉਣ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਹੈ ਅਤੇ ਸਿੱਖ ਵੋਟਰਾਂ ਨੂੰ ਇਸਦਾ ਲਾਹਾ ਲੈਂਦਿਆਂ ਵੱਧ ਤੋਂ ਵੱਧ ਵੋਟਾਂ ਬਣਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਵੋਟਾਂ ਬਣਾਉਣ ਦੇ ਫਾਰਮ ਵੀ ਭਰੇ ਗਏ।

ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ


 rajesh pande