ਤਾਪਸੀ ਪੰਨੂ 10 ਸਾਲ ਦੀ ਡੇਟਿੰਗ ਤੋਂ ਬਾਅਦ ਬੁਆਏਫ੍ਰੈਂਡ ਨਾਲ ਕਰੇਗੀ ਵਿਆਹ
ਮੁੰਬਈ, 28 ਫਰਵਰੀ (ਹਿ. ਸ.)। ਹਾਲ ਹੀ 'ਚ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦਾ ਵਿਆਹ ਹੋਇਆ ਹੈ। ਹੁਣ ਅਦਾਕਾਰਾ ਤਾਪ
32


ਮੁੰਬਈ, 28 ਫਰਵਰੀ (ਹਿ. ਸ.)। ਹਾਲ ਹੀ 'ਚ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦਾ ਵਿਆਹ ਹੋਇਆ ਹੈ। ਹੁਣ ਅਦਾਕਾਰਾ ਤਾਪਸੀ ਪੰਨੂ ਵੀ ਵਿਆਹ ਦੀ ਤਿਆਰੀ ਕਰ ਰਹੀ ਹੈ। ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ ਕਿ ਸ਼ਹਿਨਾਈ ਜਲਦੀ ਹੀ ਤਾਪਸੀ ਦੇ ਘਰ ਵੱਜੇਗੀ। ਤਾਪਸੀ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਅਤੇ ਬੈਡਮਿੰਟਨ ਖਿਡਾਰੀ ਮੈਥਿਆਸ ਬੋ ਨਾਲ ਵਿਆਹ ਦੇ ਬੰਧਨ ਵਿੱਚ ਬੱਝੇਗੀ।

ਖਬਰਾਂ ਮੁਤਾਬਕ ਤਾਪਸੀ ਪਿਛਲੇ 10 ਸਾਲਾਂ ਤੋਂ ਮੈਥਿਆਸ ਬੋ ਨੂੰ ਡੇਟ ਕਰ ਰਹੀ ਹੈ। 10 ਸਾਲ ਦੀ ਡੇਟਿੰਗ ਤੋਂ ਬਾਅਦ ਤਾਪਸੀ ਨੇ ਹੁਣ ਵਿਆਹ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਤਾਪਸੀ ਮਾਰਚ ਦੇ ਅੰਤ 'ਚ ਵਿਆਹ ਦੇ ਬੰਧਨ 'ਚ ਬੱਝੇਗੀ। ਮੰਨਿਆ ਜਾ ਰਿਹਾ ਹੈ ਕਿ ਤਾਪਸੀ ਦਾ ਸ਼ਾਹੀ ਵਿਆਹ ਰਾਜਸਥਾਨ 'ਚ ਹੋਵੇਗਾ ਪਰ ਇਹ ਪੂਰੀ ਤਰ੍ਹਾਂ ਪਰਿਵਾਰਕ ਹੋਵੇਗਾ ਅਤੇ ਕਿਸੇ ਵੀ ਬਾਲੀਵੁੱਡ ਸਟਾਰ ਨੂੰ ਸੱਦਾ ਨਹੀਂ ਦਿੱਤਾ ਗਿਆ ਹੈ।

ਤਾਪਸੀ ਅਤੇ ਮੈਥਿਆਸ ਬੋ ਦਾ ਵਿਆਹ ਦੋ ਤਰੀਕਿਆਂ ਨਾਲ ਹੋਵੇਗਾ। ਦੋਹਾਂ ਸੱਭਿਆਚਾਰਾਂ ਦਾ ਸਨਮਾਨ ਕਰਦੇ ਹੋਏ ਤਾਪਸੀ ਮਸੀਹੀ ਅਤੇ ਸਿੰਧੀ ਰੀਤੀ-ਰਿਵਾਜਾਂ ਮੁਤਾਬਕ ਮੈਥਿਆਸ ਬੋ ਨਾਲ ਵਿਆਹ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਦੋਵੇਂ ਕਰੀਬ 10 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ ਪਰ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਗੁਪਤ ਰੱਖਿਆ। ਉਨ੍ਹਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਸੀ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande