ਵਿਕਰਾਂਤ ਮੈਸੀ ਦੀ ਫਿਲਮ 'ਦਿ ਸਾਬਰਮਤੀ ਰਿਪੋਰਟ' ਦਾ ਟੀਜ਼ਰ ਰਿਲੀਜ਼
ਮੁੰਬਈ, 28 ਫਰਵਰੀ (ਹਿ. ਸ.)। ਸਾਲ 2023 ਦੇ ਅੰਤ ’ਚ ਬਾਲੀਵੁੱਡ ਅਭਿਨੇਤਾ ਵਿਕਰਾਂਤ ਮੈਸੀ ਦੀ ਫਿਲਮ '12ਵੀਂ ਫੇਲ੍ਹ' ਨੇ
31


ਮੁੰਬਈ, 28 ਫਰਵਰੀ (ਹਿ. ਸ.)। ਸਾਲ 2023 ਦੇ ਅੰਤ ’ਚ ਬਾਲੀਵੁੱਡ ਅਭਿਨੇਤਾ ਵਿਕਰਾਂਤ ਮੈਸੀ ਦੀ ਫਿਲਮ '12ਵੀਂ ਫੇਲ੍ਹ' ਨੇ ਬਾਕਸ ਆਫਿਸ 'ਤੇ ਤੂਫਾਨ ਲਿਆ ਦਿੱਤਾ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਬੇਮਿਸਾਲ ਹੁੰਗਾਰਾ ਮਿਲਿਆ। ਵਿਧੂ ਵਿਨੋਦ ਚੋਪੜਾ ਦੀ ਫਿਲਮ ਵਿੱਚ ਵਿਕਰਾਂਤ ਮੈਸੀ ਨੇ ਆਈਪੀਐੱਸ ਅਫਸਰ ਮਨੋਜ ਸ਼ਰਮਾ ਦੀ ਭੂਮਿਕਾ ਨਿਭਾਈ ਸੀ। ਇਹ ਫਿਲਮ ਮਨੋਜ ਕੁਮਾਰ ਸ਼ਰਮਾ ਦੇ ਸੰਘਰਸ਼ 'ਤੇ ਆਧਾਰਿਤ ਸੀ। ਇਸ ਫਿਲਮ ਲਈ ਵਿਕਰਾਂਤ ਨੂੰ ਫਿਲਮਫੇਅਰ ਐਵਾਰਡ ਵੀ ਮਿਲਿਆ। ਇਸ ਫਿਲਮ ਤੋਂ ਬਾਅਦ ਹੁਣ ਵਿਕਰਾਂਤ ਇਕ ਵੱਖਰੇ ਵਿਸ਼ੇ ਨੂੰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆ ਰਹੇ ਹਨ। ਵਿਕਰਾਂਤ ਮੈਸੀ ਆਉਣ ਵਾਲੀ ਫਿਲਮ 'ਦਿ ਸਾਬਰਮਤੀ ਰਿਪੋਰਟ' 'ਚ ਨਜ਼ਰ ਆਉਣਗੇ। ਹਾਲ ਹੀ 'ਚ ਫਿਲਮ ਦਾ ਟੀਜ਼ਰ ਰਿਲੀਜ਼ ਹੋਇਆ ਹੈ।

ਟੀਜ਼ਰ ਨੂੰ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਲਿਖਿਆ, '22 ਸਾਲ ਪਹਿਲਾਂ ਗੋਧਰਾ ਰੇਲਵੇ ਸਟੇਸ਼ਨ 'ਤੇ ਬਲਦੀ ਟਰੇਨ 'ਚ 59 ਲੋਕਾਂ ਦੀ ਜਾਨ ਚਲੀ ਗਈ ਸੀ। ਅਸੀਂ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਾਂ। ਨਾਲ ਹੀ 'ਦਿ ਸਾਬਰਮਤੀ ਰਿਪੋਰਟ' ਦਾ ਟੀਜ਼ਰ ਵੀ ਸਾਂਝਾ ਕਰ ਰਿਹਾ ਹਾਂ, ਜੋ 3 ਮਈ, 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਵਿਕਰਾਂਤ ਇਕ ਨਿਊਜ਼ ਚੈਨਲ ਦੇ ਐਂਕਰ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਨ।

ਟੀਜ਼ਰ 'ਚ ਗੋਧਰਾ ਮਾਮਲੇ ਦੀ ਖਬਰ ਦਿੰਦੇ ਹੋਏ ਵਿਕਰਾਂਤ ਇਸ ਘਟਨਾ ਨੂੰ ਘਟਨਾ ਜਾਂ ਹਾਦਸਾ ਮੰਨਣ ਨੂੰ ਤਿਆਰ ਨਹੀਂ ਹਨ ਅਤੇ ਇਸ ਕਾਰਨ ਉਹ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਇਸ ਫਿਲਮ ਦਾ ਨਿਰਦੇਸ਼ਨ ਰੰਜਨ ਚੰਦੇਲ ਨੇ ਕੀਤਾ ਹੈ। ਸ਼ੋਭਾ ਕਪੂਰ ਅਤੇ ਏਕਤਾ ਕਪੂਰ ਦੁਆਰਾ ਨਿਰਮਿਤ ਹੈ। ਫਿਲਮ 'ਚ ਵਿਕਰਾਂਤ ਮੈਸੀ ਦੇ ਨਾਲ-ਨਾਲ ਅਭਿਨੇਤਰੀ ਰਾਸ਼ੀ ਖੰਨਾ ਅਤੇ ਰਿਧੀ ਡੋਗਰਾ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੀਆਂ। ਇਹ ਫਿਲਮ ਵੱਡੇ ਪਰਦੇ 'ਤੇ 3 ਮਈ 2024 ਨੂੰ ਰਿਲੀਜ਼ ਹੋਵੇਗੀ। ਦਰਸ਼ਕਾਂ ਨੇ ਇਸ ਟੀਜ਼ਰ ਨੂੰ ਕਾਫੀ ਪਸੰਦ ਕੀਤਾ ਹੈ ਅਤੇ ਉਹ ਇਸ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande