ਚੀਨ 'ਚ ਦੁਨੀਆ ਦੀ ਪਹਿਲੀ ਕਲੋਨ ਤਿੱਬਤੀ ਭੇਡ ਦੇ ਜਨਮ ਹੋਣ ਦਾ ਦਾਅਵਾ
ਬੀਜਿੰਗ, 28 ਫਰਵਰੀ (ਹਿ. ਸ.)। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਵਿਗਿਆਨੀਆਂ ਨੇ
03


ਬੀਜਿੰਗ, 28 ਫਰਵਰੀ (ਹਿ. ਸ.)। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਵਿਗਿਆਨੀਆਂ ਨੇ ਉੱਤਰ-ਪੱਛਮੀ ਚੀਨ ਦੇ ਕਿੰਘਈ ਸੂਬੇ ’ਚ ਦੁਨੀਆ ਦੀ ਪਹਿਲੀ ਤਿੱਬਤੀ ਭੇਡ ਦਾ ਸਫਲਤਾਪੂਰਵਕ ਕਲੋਨ ਤਿਆਰ ਕੀਤਾ ਹੈ। ਇਸ ਨਾਲ ਪ੍ਰਜਾਤੀਆਂ ਦੀ ਪ੍ਰਜਨਨ ਸਮਰੱਥਾ ਵਿੱਚ ਸੁਧਾਰ ਦੀ ਉਮੀਦ ਹੈ।

ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਨਾਰਥਵੈਸਟ ਏ ਐਂਡ ਐੱਫ ਯੂਨੀਵਰਸਿਟੀ ਦੀ ਖੋਜ ਟੀਮ ਅਤੇ ਕਿੰਘਈ ਦੀ ਰਾਜਧਾਨੀ ਜਿਨਿੰਗ ’ਚ ਪਸ਼ੂ ਰੋਗ ਰੋਕਥਾਮ ਅਤੇ ਕੰਟਰੋਲ ਕੇਂਦਰ ਨੇ ਸਾਂਝੇ ਤੌਰ ’ਤੇ ਇਹ ਸਫਲਤਾ ਹਾਸਲ ਕੀਤੀ ਹੈ। ਇਸ ਵਿੱਚ ਸੋਮੈਟਿਕ ਸੈੱਲ ਕਲੋਨਿੰਗ ਤਕਨੀਕ ਅਪਣਾਈ ਗਈ। ਪਿਛਲੇ ਮਹੀਨੇ ਦੱਖਣ-ਪੱਛਮੀ ਚੀਨ ਦੇ ਜਿਜ਼ਾਂਗ ਆਟੋਨੋਮਸ ਖੇਤਰ ਦੀ ਸਥਾਨਕ ਸਰਕਾਰ ਨੇ ਇਸ ਖੇਤਰ ਵਿੱਚ ਦੁਨੀਆ ਦੀ ਪਹਿਲੀ ਕਲੋਨ ਲੁਪਤ ਹੋਣ ਵਾਲੀ ਜੀਜਾਂਗ ਪਸ਼ੂ ਨਸਲ ਦੀ ਭੇਡ ਦੇ ਜਨਮ ਦਾ ਐਲਾਨ ਕੀਤਾ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande