ਸ਼ਸ਼ਤਰ ਪ੍ਰਦਰਸ਼ਨ ਮੁਕਾਬਲਿਆਂ 'ਚ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ ਹੋਇਆ ਜੇਤੂ
ਮੁਹਾਲੀ, 14 ਅਪ੍ਰੈਲ (ਹਿ. ਸ.)। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਜ਼ਿਲਾ ਗੱਤਕਾ ਐਸੋਸੀਏਸ਼ਨ ਮੁਹਾਲੀ
ਮੁਹਾਲੀ


ਮੁਹਾਲੀ, 14 ਅਪ੍ਰੈਲ (ਹਿ. ਸ.)। ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਜ਼ਿਲਾ ਗੱਤਕਾ ਐਸੋਸੀਏਸ਼ਨ ਮੁਹਾਲੀ ਵੱਲੋਂ ਸੈਕਟਰ 90 ਦੇ ਗੁਰਦਵਾਰਾ ਨਾਨਕ ਦਰਬਾਰ ਦੇ ਸਹਿਯੋਗ ਨਾਲ ਜਿਲਾ ਪੱਧਰੀ ਗੱਤਕਾ ਸ਼ਸ਼ਤਰ ਪ੍ਰਦਰਸ਼ਨ ਮੁਕਾਬਲੇ ਗਏ। ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੀ ਸਰਪਰਸਤੀ ਹੇਠ ਕਰਵਾਏ ਗਏ,

ਇਸ ਮੌਕੇ ਜ਼ਿਲਾ ਗਤਕਾ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਚੌਹਾਨ ਅਤੇ ਪ੍ਰਧਾਨ ਕੁਲਦੀਪ ਸਿੰਘ ਸਮਾਣਾ ਨੇ ਇਨਾਮਾਂ ਦੀ ਵੰਡ ਕੀਤੀ ਅਤੇ ਸ਼ਸਤਰ ਪ੍ਰਦਰਸ਼ਨ ਮੁਕਾਬਲੇ ਦੇ ਵਿੱਚ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਪਰਮਜੀਤ ਸਿੰਘ ਚੌਹਾਨ ਅਤੇ ਪ੍ਰਧਾਨ ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਇਹ ਫੂਲਰਾਜ ਸਿੰਘ ਦੀ ਦੇ ਯਤਨਾਂ ਸਦਕਾ ਕਰਵਾਇਆ ਗਿਆ ਸ਼ਸਤਰ ਪ੍ਰਦਰਸ਼ਨ ਮੁਕਾਬਲਾ ਇੱਕ ਵਧੀਆ ਉਪਰਾਲਾ ਹੈ ਅਤੇ ਅਜਿਹੇ ਪ੍ਰੋਗਰਾਮ ਹੁੰਦੇ ਰਹਿਣੇ ਚਾਹੀਦੇ ਹਨ, ਤਾਂਕਿ ਨੌਜਵਾਨ ਪੀੜੀ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਿਆ ਰੱਖਿਆ ਜਾ ਸਕੇ।

ਫੂਲਰਾਜ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸ਼ਸਤਰ ਪ੍ਰਦਰਸ਼ਨ ਕਰਨ ਮੌਕੇ ਵੱਡੀ ਗਿਣਤੀ ਵਿੱਚ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਇਸ ਮੌਕੇ ਤੇ ਨੈਸ਼ਨਲ ਗਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਹਰਜੀਤ ਸਿੰਘ ਗਰੇਵਾਲ ਵੀ ਉਚੇਚੇ ਤੌਰ ਤੇ ਹਾਜ਼ਰ ਰਹੇ, ਇਸ ਮੌਕੇ ਤੇ ਡੀ.ਐਸ.ਪੀ ਮੋਹਾਲੀ- ਹਰਸਿਮਰਤ ਸਿੰਘ ਬੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਸ਼ਸਤਰ ਪ੍ਰਦਰਸ਼ਨ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਹੌਸਲਾ ਅਫਜਾਈ ਕੀਤੀ। ਸ਼ਸ਼ਤਰ ਪ੍ਰਦਰਸ਼ਨ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੱਤਕਾ ਅਖਾੜਾ, ਤਿਊੜ ਨੇ ਜਿੱਤਿਆ। ਮਿਸਲ ਸ਼ਹੀਦਾਂ ਗੱਤਕਾ ਅਖਾੜਾ, ਸੋਹਾਣਾ ਨੇ ਦੂਜਾ ਜਦਕਿ ਮਿਸਲ ਸ਼ਹੀਦਾਂ ਪਾਤਸ਼ਾਹੀ 5ਵੀਂ ਗੁਰੂ ਅਰਜਨ ਦੇਵ ਜੀ ਗੱਤਕਾ, ਅਖਾੜਾ ਸਨੀ ਇਨਕਲੇਵ ਖਰੜ ਤੀਜੇ ਸਥਾਨ ਉੱਤੇ ਰਿਹਾ।

ਹਿੰਦੂਸਥਾਨ ਸਮਾਚਾਰ/ਦਵਿੰਦਰ/ਸੰਜੀਵ


 rajesh pande