ਰਾਸ਼ਟਰੀ ਕਾਵਿ ਸਾਗਰ ਵਲੋਂ ਰੋਟਰੀ ਕਲੱਬ ਮਿਡ ਟਾਊਨ ਦੇ ਸਹਿਯੋਗ ਨਾਲ ਵਿਸ਼ਾਲ ਸਾਹਿਤਕ ਸਮਾਰੋਹ ਆਯੋਜਿਤ
ਪਟਿਆਲਾ, 14 ਅਪ੍ਰੈਲ (ਹਿ. ਸ.)। ਅੰਤਰਰਾਸ਼ਟਰੀ ਸਾਹਿਤਕ ਸੰਸਥਾਂ ਰਾਸ਼ਟਰੀ ਕਾਵਿ ਸਾਗਰ ਵਲੋਂ ਰੋਟਰੀ ਕਲੱਬ ਪਟਿਆਲਾ ਮਿਡ ਟ
ਪਟਿਆਲਾ


ਪਟਿਆਲਾ, 14 ਅਪ੍ਰੈਲ (ਹਿ. ਸ.)। ਅੰਤਰਰਾਸ਼ਟਰੀ ਸਾਹਿਤਕ ਸੰਸਥਾਂ ਰਾਸ਼ਟਰੀ ਕਾਵਿ ਸਾਗਰ ਵਲੋਂ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਸਹਿਯੋਗ ਨਾਲ ਸਾਹਿਤਕ ਸਮਾਰੋਹ ਰੋਟਰੀ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਅਸ਼ੋਕ ਰੌਣੀ ਅਤੇ ਰਾਸ਼ਟਰੀ ਕਾਵਿ ਸਾਗਰ ਦੇ ਚੇਅਰਮੈਨ ਰਵਿੰਦਰ ਸ਼ਰਮਾ ਨੇ ਸਾਂਝੇ ਤੌਰ ਤੇ ਕੀਤਾ। ਅਸ਼ੋਕ ਰੌਣੀ ਨੇ ਵਾਤਾਵਰਨ ਦੀ ਸੰਭਾਲ ਸਬੰਧੀ ਕਵਿਤਾ ਵੀ ਸਾਂਝੀ ਕੀਤੀ।

ਪ੍ਰੋਗਰਾਮ ਦੀ ਸ਼ੁਰੂਆਤ ਮਾਂ ਸਰਸਵਤੀ ਅਰਾਧਨਾ ਤੇ ਰਾਸ਼ਟਰੀ ਗਾਨ ਨਾਲ ਹੋਈ। ਪ੍ਰੋਗਰਾਮ ਦੌਰਾਨ ਪ੍ਰਸਿੱਧ ਕਵਿਤਰੀ ਆਸ਼ਾ ਸ਼ਰਮਾ ਦੀਆਂ ਕਲਮਬੱਧ ਦੋ ਵਿਸ਼ੇਸ਼ ਪੁਸਤਕਾਂ ਤੱਤਵ ਧਾਰਾ ਤੇ ਵਕਤ ਦੀਆਂ ਪੈੜਾਂ ਦੀ ਘੁੰਢ ਚੁਕਾਈ ਕੀਤੀ ਗਈ। ਇਸ ਮੌਕੇ ਵਿਸ਼ਨੂੰ ਸ਼ਰਮਾ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਪਟਿਆਲਾ ਵਿਸ਼ੇਸ਼ ਤੌਰ ਤੇ ਤਸ਼ਰੀਫ਼ ਲਿਆਏ। ਡਾ. ਹਰਜੀਤ ਸੱਧਰ ਨੇ ਵਕ਼ਤ ਦੀਆਂ ਪੈੜਾਂ ਬਾਰੇ ਬੋਲਦਿਆਂ ਕਿਹਾ ਕਿ ਪੁਸਤਕ ਵਿੱਚ ਕਈ ਸਮਾਜਕ ਵਿਸ਼ਿਆਂ ਨੂੰ ਛੋਹਿਆ ਗਿਆ ਹੈ,ਜਿਸ ਵਿਚ ਸਵੈਂ ਦੇ ਦਰਦ ਤੋਂ ਉਪਰ ਉੱਠ ਕੇ ਪਰ ਦੇ ਦਰਦ ਦਾ ਅਹਿਸਾਸ ਹੁੰਦਾ ਹੈ।

ਡਾ.ਸੁਰੇਸ਼ ਨਾਇਕ ਨੇ ਕਿਹਾ ਕਿ ਪੁਸਤਕ ਤੱਤਵ ਧਾਰਾ ਆਪਣੇ ਆਪ ਨਾਲ ਪਹਿਚਾਨ ਕਰਵਾਉਦੀਂ ਹੈ ਅਤੇ ਦੁਨੀਆਂ ਤੋਂ ਦੂਰ ਪਰਮ ਸ਼ਕਤੀ ਨਾਲ ਭੇਂਟ ਹੋਣ ਦਾ ਇੱਕ ਅਹਿਸਾਸ ਹੈ। ਪ੍ਰੋਗਰਾਮ ਵਿੱਚ ਡਾ. ਰਵਿੰਦਰ ਭਾਟੀਆ ਦੀ ਲਿਖੀ ਪੁਸਤਕ ਕ੍ਰਿਸ਼ਮਾ ਦਾ ਵੀ ਲੋਕ ਅਰਪਣ ਕੀਤਾ ਗਿਆ। ਪ੍ਰੋਗਰਾਮ ਦੀ ਮੰਚ ਸੰਚਾਲਨਾ ਦਾ ਫ਼ਰਜ਼ ਡਾ. ਉਮਾ ਸ਼ਰਮਾ ਨੇ ਬਾਖੂਬੀ ਨਿਭਾਇਆ। ਮੁੱਖ ਮਹਿਮਾਨ ਡਾ. ਗੁਰਚਰਨ ਕੋਚੜ ਨੇ ਸਮਾਗਮ ਦੇ ਆਯੋਜਕਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੌਮਾਂਤਰੀ ਪੱਧਰ ਦਾ ਪ੍ਰੋਗਰਾਮ ਹੋ ਨਿਬੜਿਆ ਹੈ ਜਿਸ ਵਿੱਚ ਦੇਸ਼ ਦੇ ਕੋਨੇ ਕੋਨੇ ਤੋਂ 87 ਤ੍ਰੈਭਾਸ਼ੀ ਕਵੀਆਂ ਨੇ ਸ਼ਮੂਲੀਅਤ ਕੀਤੀ ਹੈ। ਕਾਵਿ ਸਾਗਰ ਵਲੋਂ ਸਮੂੰਹ ਕਵੀਆਂ ਦਾ ਸਨਮਾਨ ਕੀਤਾ ਗਿਆ।

ਅੰਤ ਵਿੱਚ ਕਾਵਿ ਸਾਗਰ ਦੀ ਪ੍ਰਧਾਨ ਤੇ ਕਵਿਤਰੀ ਮੈਡਮ ਆਸ਼ਾ ਸ਼ਰਮਾ ਨੇ ਸੱਭਨਾਂ ਦਾ ਧੰਨਵਾਦ ਕੀਤਾ।

ਹਿੰਦੂਸਥਾਨ ਸਮਾਚਾਰ/ਪੀ. ਐਸ. ਮਿੱਠਾ/ਸੰਜੀਵ


 rajesh pande