ਆਈਪੀਐਲ 2024 : ਫਾਈਨਲ 'ਚ ਭਿੜਨਗੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ
ਚੰਡੀਗੜ੍ਹ, 26 ਮਈ (ਹਿ. ਸ.)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2024) ਦਾ ਫਾਈਨਲ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤ
17


ਚੰਡੀਗੜ੍ਹ, 26 ਮਈ (ਹਿ. ਸ.)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ 2024) ਦਾ ਫਾਈਨਲ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਖੇਡਿਆ ਜਾਵੇਗਾ। ਇਹ ਮੈਚ ਐੱਮਏ ਚਿਦੰਬਰਮ ਸਟੇਡੀਅਮ (ਚੇਪੌਕ), ਚੇਨਈ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 7 ਵਜੇ ਹੋਵੇਗੀ।

ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਇਸ ਸੈਸ਼ਨ ਦਾ ਕੁਆਲੀਫਾਇਰ-1 ਵੀ ਖੇਡਿਆ ਗਿਆ ਸੀ, ਜਿਸ ‘ਚ ਕੋਲਕਾਤਾ ਨੇ 8 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਕੋਲਕਾਤਾ ਅਤੇ ਹੈਦਰਾਬਾਦ ਪਹਿਲੀ ਵਾਰ ਫਾਈਨਲ ਵਿੱਚ ਆਹਮੋ-ਸਾਹਮਣੇ ਹੋਣਗੇ। ਕੋਲਕਾਤਾ ਨੇ ਆਖਰੀ ਵਾਰ 2014 ਵਿੱਚ ਗੌਤਮ ਗੰਭੀਰ ਦੀ ਅਗਵਾਈ ਵਿੱਚ ਆਈਪੀਐਲ ਖਿਤਾਬ ਜਿੱਤਿਆ ਸੀ, ਜੋ ਹੁਣ ਫਰੈਂਚਾਇਜ਼ੀ ਦੇ ਮੈਂਟਰ ਹਨ। ਉੱਥੇ ਹੀ ਸਨਰਾਈਜ਼ਰਸ ਹੈਦਰਾਬਾਦ ਨੇ ਡੇਵਿਡ ਵਾਰਨਰ ਦੀ ਅਗਵਾਈ 'ਚ 2016 'ਚ ਖਿਤਾਬ ਜਿੱਤਿਆ ਸੀ। ਹੁਣ ਇੱਕ ਵਾਰ ਫਿਰ 2024 ਵਿੱਚ ਦੋਵੇਂ ਟੀਮਾਂ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ, ਜਿੱਥੇ ਹੈਦਰਾਬਾਦ ਦੀ ਅਗਵਾਈ ਪੈਟ ਕਮਿੰਸ ਕਰ ਰਹੇ ਹਨ ਅਤੇ ਕੋਲਕਾਤਾ ਦੀ ਕਮਾਨ ਸ਼੍ਰੇਅਸ ਅਈਅਰ ਦੇ ਹੱਥ ਵਿੱਚ ਹੈ।

ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ


 rajesh pande