ਪੈੱਟ ਸ਼ੋਪਸ ਅਤੇ ਡਾਗ ਬਰੀਡਿੰਗ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਪਸ਼ੂ ਭਲਾਈ ਬੋਰਡ ਨਾਲ ਤੁਰੰਤ ਆਪਣੀ ਰਜਿਸਟਰੇਸ਼ਨ ਕਰਵਾਉਣ
ਤਰਨਤਾਰਨ, 12 ਨਵੰਬਰ (ਹਿੰ. ਸ.)। ਪੰਜਾਬ ਰਾਜ ਵਿੱਚ ਪਸ਼ੂ ਭਲਾਈ ਬੋਰਡ ਦਾ ਗਠਨ ਹੋ ਚੁੱਕਿਆ ਹੈ ਅਤੇ ਰਾਜ ਵਿੱਚ ਡੋਗ ਬਰੀਡਿੰਗ ਐਂਡ ਮਾਰਕਟਿੰਗ ਰੂਲਜ 2017 ਅਤੇ ਪੈੱਟ ਸ਼ੋਪਸ ਰੂਲਜ 2018 ਪੂਰੀ ਤਰ੍ਹਾਂ ਲਾਗੂ ਹਨ। ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜਿਲਾ ਤਰਨ ਤਾਰਨ ਡਾ. ਮੁਨੀਸ਼ ਗੁਪਤਾ ਨੇ ਇਹਨਾਂ ਨਿਯਮਾਂ ਸਬ
ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜਿਲਾ ਤਰਨ ਤਾਰਨ ਡਾ. ਮੁਨੀਸ਼ ਗੁਪਤਾ ਜਾਣਕਾਰੀ ਦਿੰਦੇ ਹੋਏ।


ਤਰਨਤਾਰਨ, 12 ਨਵੰਬਰ (ਹਿੰ. ਸ.)। ਪੰਜਾਬ ਰਾਜ ਵਿੱਚ ਪਸ਼ੂ ਭਲਾਈ ਬੋਰਡ ਦਾ ਗਠਨ ਹੋ ਚੁੱਕਿਆ ਹੈ ਅਤੇ ਰਾਜ ਵਿੱਚ ਡੋਗ ਬਰੀਡਿੰਗ ਐਂਡ ਮਾਰਕਟਿੰਗ ਰੂਲਜ 2017 ਅਤੇ ਪੈੱਟ ਸ਼ੋਪਸ ਰੂਲਜ 2018 ਪੂਰੀ ਤਰ੍ਹਾਂ ਲਾਗੂ ਹਨ। ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਜਿਲਾ ਤਰਨ ਤਾਰਨ ਡਾ. ਮੁਨੀਸ਼ ਗੁਪਤਾ ਨੇ ਇਹਨਾਂ ਨਿਯਮਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਤਿਆਂ ਦੀ ਬ੍ਰੀਡਿੰਗ ਅਤੇ ਵਪਾਰ ਕਰਨ ਵਾਲਿਆਂ ਅਤੇ ਪਾਲਤੂ ਜਾਨਵਰ, ਪੰਛੀ ਵੇਚਣ ਵਾਲੀਆਂ ਦੁਕਾਨਾਂ, ਅਦਾਰਿਆਂ ਅਤੇ ਆਨਲਾਈਨ ਵਪਾਰੀਆਂ ਨੂੰ ਇਹਨਾਂ ਰੂਲਾਂ ਅਧੀਨ ਰਜਿਸਟਰੇਸ਼ਨ ਕਰਵਾਉਣੀ ਅਤੇ ਨਿਯਮਾਂ ਅਨੁਸਾਰ ਕਾਰੋਬਾਰ ਕਰਨਾ ਲਾਜ਼ਮੀ ਹੈ। ਡਾ. ਮੁਨੀਸ਼ ਗੁਪਤਾ ਨੇ ਕਿਹਾ ਕਿ ਇਸ ਮੰਤਵ ਲਈ ਤਹਿਸੀਲ ਪੱਧਰ ਅਤੇ ਜਿਲਾ ਪੱਧਰ ਤੇ ਇੰਸਪੈਕਸ਼ਨ ਕਮੇਟੀਆਂ ਬਣਾਈਆਂ ਹੋਈਆਂ ਹਨ। ਰਜਿਸਟਰੇਸ਼ਨ ਅਤੇ ਵਧੇਰੇ ਜਾਣਕਾਰੀ ਲਈ ਪਸ਼ੂ ਪਾਲਣ ਵਿਭਾਗ ਦੇ ਨੇੜਲੇ ਵੈਟਰਨਰੀ ਅਫਸਰ, ਸੀਨੀਅਰ ਵੈਟਨਰੀ ਅਫਸਰ ਨਾਲ ਸੰਪਰਕ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬਿਨਾਂ ਰਜਿਸਟਰੇਸ਼ਨ ਤੋਂ ਡੋਗ ਬਰੀਡਿੰਗ ਅਤੇ ਮਾਰਕੀਟਿੰਗ ਅਤੇ ਪੈਟ ਸ਼ੋਪਸ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਨੂੰ 5000 ਤੋਂ 50000 ਰੁਪਏ ਤੱਕ ਦਾ ਜੁਰਮਾਨਾ ਅਤੇ ਤਿੰਨ ਮਹੀਨੇ ਦੀ ਸਜ਼ਾ ਹੋ ਸਕਦੀ ਹੈ। ਉਹਨਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜ਼ਿਲ੍ਹਾ ਤਰਨ ਤਾਰਨ ਦੇ ਜਿਹੜੇ ਡਾਗ ਬਰੀਡਰ ਅਤੇ ਪੈਟ ਸ਼ੋਪਸ ਵੱਲੋਂ ਹੁਣ ਤੱਕ ਰਜਿਸਟਰੇਸ਼ਨ ਨਹੀਂ ਕਰਵਾਈ ਗਈ ਹੈ, ਉਹਨਾਂ ਉੱਤੇ ਸ਼ਿਕੰਜਾ ਕੱਸਣ ਦੀ ਕਾਰਵਾਈ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਹੜੇ ਵਿਅਕਤੀ ਪੈਟ ਸ਼ੋਪਸ ਅਤੇ ਡਾਗ ਬਰੀਡਿੰਗ ਦਾ ਕਾਰੋਬਾਰ ਕਰ ਰਹੇ ਹਨ ਜਾਂ ਕਰਨਾ ਚਾਹੁੰਦੇ ਹਨ ਉਹ ਤੁਰੰਤ ਆਪਣੀ ਰਜਿਸਟਰੇਸ਼ਨ ਪਸ਼ੂ ਭਲਾਈ ਬੋਰਡ ਨਾਲ ਕਰਵਾ ਕੇ ਨਿਯਮਾਂ ਅਨੁਸਾਰ ਆਪਣਾ ਕਾਰੋਬਾਰ ਕਰਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande