ਡੇਰਾਬੱਸੀ ਖੇਤਰ ਵਿੱਚ ਵਿਸ਼ੇਸ਼ ਕੋਰਡਨ ਐਂਡ ਸਰਚ ਓਪਰੇਸ਼ਨ (ਕਾਸੋ) ਚਲਾਇਆ
ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 2 ਨਵੰਬਰ (ਹਿੰ. ਸ.)। ਹਰਮਨਦੀਪ ਸਿੰਘ ਹੰਸ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ , ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਮਨਪ੍ਰੀਤ ਸਿੰਘ, ਪੀ.ਪੀ.ਐਸ., ਕਪਤਾਨ ਪੁਲਿਸ (ਦਿਹਾਤੀ), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਿਰਦੇਸ਼ਾਂ ਹੇਠ ਅੱਜ ਡੇਰਾ ਬੱਸੀ ਸਬ ਡਿਵਿਜ਼ਨ
.


ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 2 ਨਵੰਬਰ (ਹਿੰ. ਸ.)। ਹਰਮਨਦੀਪ ਸਿੰਘ ਹੰਸ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ , ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਮਨਪ੍ਰੀਤ ਸਿੰਘ, ਪੀ.ਪੀ.ਐਸ., ਕਪਤਾਨ ਪੁਲਿਸ (ਦਿਹਾਤੀ), ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨਿਰਦੇਸ਼ਾਂ ਹੇਠ ਅੱਜ ਡੇਰਾ ਬੱਸੀ ਸਬ ਡਿਵਿਜ਼ਨ ਵਿੱਚ ਵਿਸ਼ੇਸ਼ ਕੋਰਡਨ ਐਂਡ ਸਰਚ ਓਪਰੇਸ਼ਨ (ਕਾਸੋ) ਚਲਾਇਆ ਗਿਆ।

ਇਸ ਓਪਰੇਸ਼ਨ ਦੀ ਅਗਵਾਈ ਬਿਕਰਮਜੀਤ ਸਿੰਘ ਬਰਾੜ, ਪੀ.ਪੀ.ਐਸ., ਉਪ ਕਪਤਾਨ ਪੁਲਿਸ, ਡੇਰਾ ਬੱਸੀ ਵੱਲੋਂ ਕੀਤੀ ਗਈ। ਇਸ ਦੌਰਾਨ ਵਿਸ਼ੇਸ਼ ਪੁਲਿਸ ਟੀਮਾਂ — ਇੰਸਪੈਕਟਰ ਸੁਮਿਤ ਮੋਰ (ਐਸ.ਐਚ.ਓ. ਡੇਰਾ ਬੱਸੀ), ਇੰਸਪੈਕਟਰ ਰਣਬੀਰ ਸਿੰਘ (ਐਸ.ਐਚ.ਓ. ਲਾਲੜੂ) ਅਤੇ ਏ.ਐਸ.ਆਈ. ਚਰਨਜੀਤ ਸਿੰਘ (ਇੰਚਾਰਜ ਪੁਲਿਸ ਪੋਸਟ ਮੁਬਾਰਕਪੁਰ) ਦੀ ਅਗਵਾਈ ਹੇਠ ਦੇਹਾ ਬਸਤੀ, ਮੁਬਾਰਕਪੁਰ (ਥਾਣਾ ਡੇਰਾ ਬੱਸੀ) ਵਿਖੇ ਤਲਾਸ਼ੀ ਤੇ ਛਾਪੇਮਾਰੀ ਕੀਤੀ ਗਈ।

ਓਪਰੇਸ਼ਨ ਦੌਰਾਨ ਸੱਤ (07) ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਅਤੇ ਛੇ (06) ਮੋਟਰਸਾਈਕਲਾਂ ਨੂੰ ਪੁਲਿਸ ਕਬਜ਼ੇ ਵਿੱਚ ਲਿਆ ਗਿਆ।

ਇਸ ਤੋਂ ਇਲਾਵਾ, ਐਫ.ਆਈ.ਆਰ. ਨੰਬਰ 312 ਮਿਤੀ 02.11.2025 ਧਾਰਾ 61 ਐਕਸਾਈਜ਼ ਐਕਟ ਹੇਠ ਥਾਣਾ ਡੇਰਾ ਬੱਸੀ ਵਿੱਚ ਦਰਜ ਕੀਤੀ ਗਈ ਹੈ, ਜਿਸ ਦੌਰਾਨ ਇੱਕ ਵਿਅਕਤੀ ਤੋਂ 07 ਬੋਤਲ ਸ਼ਰਾਬ ਅਤੇ 16 ਪਊਏ ਸ਼ਰਾਬ (ਜਿਨ੍ਹਾਂ ‘ਤੇ “ਕੇਵਲ ਹਰਿਆਣਾ ਵਿੱਚ ਵਿੱਕਰੀ ਲਈ” ਦਰਜ ਹੈ) ਬਰਾਮਦ ਕੀਤੇ ਗਏ ਹਨ।

ਐਸ ਐਸ ਪੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਕਿਹਾ ਗਿਆ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਵਚਨਬੱਧ ਹੈ। ਅਜਿਹੇ ਓਪਰੇਸ਼ਨ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹਿਣਗੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande