8 ਦਸੰਬਰ ਤੋਂ 12 ਦਸੰਬਰ ਤੱਕ ਪੈਨਸ਼ਨ ਸੇਵਾ ਮੇਲਾ ਲਗਾਇਆ ਜਾਵੇਗਾ
ਬਰਨਾਲਾ, 6 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਵਿੱਤ ਵਿਭਾਗ ਡਾਇਰੈਕਟਰ ਖਜਾਨਾ ਤੇ ਲੇਖਾ ਸ਼ਾਖਾ ਅਰਵਿੰਦ ਕੁਮਾਰ ਐੱਮ.ਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੈਨਸ਼ਨ ਸੇਵਾ ਮੇਲਾ ਦਾ ਦੂਸਰੇ ਪੜਾਅ ਵਿੱਚ ਪੈਨਸ਼ਨ ਸੇਵਾ ਮੇਲਾ ਲਗਾਇਆ ਗਿਆ ਜਿਸ ''ਚ ਪੰਜਾਬ ਸਰਕਾਰ ਦੇ ਰਿਟਾਇਰ ਪੈਨਸ਼ਨਰਾਂ ਤੇ ਫ਼ੈਮਿਲੀ ਪੈਨਸ਼ਨਰਾਂ ਵੱਲੋਂ ਕੇ
ਪੈਨਸ਼ਨ ਸੇਵਾ ਮੇਲਾ ਦਾ ਦ੍ਰਿਸ਼.


ਬਰਨਾਲਾ, 6 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਵਿੱਤ ਵਿਭਾਗ ਡਾਇਰੈਕਟਰ ਖਜਾਨਾ ਤੇ ਲੇਖਾ ਸ਼ਾਖਾ ਅਰਵਿੰਦ ਕੁਮਾਰ ਐੱਮ.ਕੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੈਨਸ਼ਨ ਸੇਵਾ ਮੇਲਾ ਦਾ ਦੂਸਰੇ ਪੜਾਅ ਵਿੱਚ ਪੈਨਸ਼ਨ ਸੇਵਾ ਮੇਲਾ ਲਗਾਇਆ ਗਿਆ ਜਿਸ 'ਚ ਪੰਜਾਬ ਸਰਕਾਰ ਦੇ ਰਿਟਾਇਰ ਪੈਨਸ਼ਨਰਾਂ ਤੇ ਫ਼ੈਮਿਲੀ ਪੈਨਸ਼ਨਰਾਂ ਵੱਲੋਂ ਕੇ.ਵਾਈ.ਸੀ ਅਤੇ ਲਾਈਫ਼ ਸਰਟੀਫਿਕੇਟ ਆਨਲਾਈਨ ਕਰਵਾਉਣ ਲਈ ਇਸ ਮੇਲੇ ਦਾ ਭਰਪੂਰ ਲਾਹਾ ਲਿਆ ਗਿਆ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖਜ਼ਾਨਾ ਅਫ਼ਸਰ ਬਲਵੰਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦੀ ਈ-ਕੇਵਾਈਸੀ ਕਰਨ ਲਈ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਬਰਨਾਲਾ ਅਤੇ ਉਪ ਖਜ਼ਾਨਾ ਦਫ਼ਤਰ, ਤਪਾ ਵਿਖੇ ਪੈਨਸ਼ਨ ਸੇਵਾ ਮੇਲਾ ਕਰਵਾਇਆ ਗਿਆ ਇਸ ਦੌਰਾਨ ਸੰਬੰਧਤ ਬੈਂਕਾਂ ਦੇ ਮੁਲਾਜ਼ਮ ਅਤੇ ਪੈਨਸ਼ਨ ਸੇਵਾ ਪੋਰਟਲ ਇੰਚਾਰਜ਼ ਮਨਜਿੰਦਰ ਸਿੰਘ (97800-07842), ਸ਼ੈਫੀ, ਪਰਦੀਪ ਸਿੰਘ (98763-10420), ਮੋਹਿਤ ਮਿੱਤਲ (95921-46740), ਰਜਨੀਸ਼ ਕੁਮਾਰ (94177-40211),ਗੁਰਪ੍ਰੀਤ ਸਿੰਘ (94654-32311), ਵੀਰਵਿੰਦਰ ਕੌਰ (98778-58087) ਅਤੇ ਉਪ ਖਜਾਨਾ ਦਫਤਰ, ਤਪਾ ਵਿਖੇ ਖਜਾਨਾ ਅਫਸਰ ਅਨੀਸ਼ ਰਾਣੀ ਅਤੇ ਜਿੰਮੀ ਜ਼ਿਲ੍ਹਾ ਪੈਨਸ਼ਨਰ ਯੂਨੀਅਨ ਦੇ ਆਗੂ ਮਾਸਟਰ ਮਨੋਹਰ ਲਾਲ ਲੈਕਚਰਾਰ ਕੌਰ ਸਿੰਘ ਮਨਿਸਟਰੀਅਲ ਯੂਨੀਅਨ ਪ੍ਰਧਾਨ ਤਰਸੇਮ ਭੱਠਲ ਹਾਜ਼ਰ ਸਨ।

ਜ਼ਿਲ੍ਹਾ ਖਜ਼ਾਨਾ ਅਫ਼ਸਰ ਵੱਲੋਂ ਪੈਨਸ਼ਨਰ ਸੇਵਾ ਮੇਲੇ ਦੀ ਜਾਣਕਾਰੀ ਦਿੱਤੀ ਕਿ ਇਸ ਪੈਨਸ਼ਨ ਸੇਵਾ ਮੇਲੇ ਦਾ ਲਾਭ ਲੈਣ ਲਈ ਪੈਨਸ਼ਨਰ ਦਾ ਈ-ਕੇਵਾਈਸੀ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਪੈਨਸ਼ਨ ਸੇਵਾ ਮੇਲਾ ਮਿਤੀ 8 ਦਸੰਬਰ 2025 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਮਿਤੀ 12 ਦਸੰਬਰ 2025 ਤੱਕ ਵੀ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਦਫ਼ਤਰ ਵਿੱਚ ਆਉਣ ਵਾਲੇ ਸਾਰੇ ਪੈਨਸ਼ਨਰ ਆਪਣਾ ਅਸਲ ਪੀ.ਪੀ.ਓ, ਆਧਾਰ ਕਾਰਡ, ਬੈਂਕ ਖਾਤੇ ਦਾ ਵੇਰਵਾ ਅਤੇ ਮੋਬਾਇਲ ਨੰਬਰ ਜੋ ਆਧਾਰ ਕਾਰਡ/ਪੈਨ ਕਾਰਡ ਨਾਲ ਲਿੰਕ ਹੋਵੇ ਨਾਲ ਜ਼ਰੂਰ ਲਿਆਂਦਾ ਜਾਵੇ ਤਾਂ ਜੋ ਮੌਕੇ ਉੱਪਰ ਆਨਲਾਈਨ ਪੈਨਸ਼ਨ ਸੇਵਾ ਪੋਰਟਲ 'ਤੇ ਅੱਪਡੇਟ/ਲਿੰਕ ਕੀਤਾ ਜਾ ਸਕੇ। ਜ਼ਿਲ੍ਹਾ ਖਜਾਨਾ ਅਫ਼ਸਰ ਬਰਨਾਲਾ ਨੇ ਅਪੀਲ ਕਰਦਿਆਂ ਕਿਹਾ ਕਿ ਸਮੂਹ ਪੈਨਸ਼ਨਰ ਯੂਨੀਅਨਾਂ ਅਤੇ ਜਥੇਬੰਦੀਆਂ ਕੇ ਵਾਈ ਸੀ ਕਰਵਾਉਣ ਹਿੱਤ ਜ਼ਿਲ੍ਹਾ ਖਜਾਨਾ ਦਫ਼ਤਰ ਦਾ ਸਾਥ ਦਿੱਤਾ ਜਾਵੇ ਅਤੇ ਪੈਨਸ਼ਨਰਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾਵੇ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande