ਨਾਮਜ਼ਦਗੀਆਂ ਦੇ ਵਾਪਸ ਲੈਣ ਵਾਲੇ ਦਿਨ ਪਟਿਆਲਾ ‌ਜ਼ਿਲ੍ਹੇ ਵਿਖੇ ਕੁਲ 734 ਉਮੀਦਵਾਰ ਚੋਣ ਮੈਦਾਨ ਵਿੱਚ ਰਹੇ, ਚੋਣ ਨਿਸ਼ਾਨ ਅਲਾਟ
ਪਟਿਆਲਾ, 6 ਦਸੰਬਰ (ਹਿੰ. ਸ.)। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ‌ਟਿਆਲਾ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਅੱਜ ਆਖਰੀ ਦਿਨ ਕੁਲ 154 ਨਾਮਜ਼ਦਗੀਆਂ ਵਾਪ
ਨਾਮਜ਼ਦਗੀਆਂ ਦੇ ਵਾਪਸ ਲੈਣ ਵਾਲੇ ਦਿਨ ਪਟਿਆਲਾ ‌ਜ਼ਿਲ੍ਹੇ ਵਿਖੇ ਕੁਲ 734 ਉਮੀਦਵਾਰ ਚੋਣ ਮੈਦਾਨ ਵਿੱਚ ਰਹੇ, ਚੋਣ ਨਿਸ਼ਾਨ ਅਲਾਟ


ਪਟਿਆਲਾ, 6 ਦਸੰਬਰ (ਹਿੰ. ਸ.)। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਪ‌ਟਿਆਲਾ ਅੰਦਰ 14 ਦਸੰਬਰ ਨੂੰ ਕਰਵਾਈਆਂ ਜਾਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਦੇ 23 ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੇ ਅੱਜ ਆਖਰੀ ਦਿਨ ਕੁਲ 154 ਨਾਮਜ਼ਦਗੀਆਂ ਵਾਪਸ ਹੋਈਆਂ ਹਨ।

ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀ਼ਸ਼ਦ ਚੋਣਾਂ ਲਈ 30 ਨਾਮਜ਼ਦਗੀਆਂ ਵਾਪਸ ਲਏ ਜਾਣ ਨਾਲ ਹੁਣ 113 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।ਬਲਾਕ ਸੰਮਤੀ ਚੋਣਾਂ ਲਈ ਕੁਲ 124 ਨਾਮਜ਼ਦਗੀਆਂ ਵਾਪਸ ਲਈਆਂ ਗਈਆਂ ਹਨ ਅਤੇ ਹੁਣ ਕੁਲ 621 ਉਮੀਦਵਾਰ ਚੋਣ ਮੈਦਾਨ ਵਿੱਚ ਬਾਕੀ ਰਹਿ ਗਏ ਹਨ।ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ।

ਏ.ਡੀ.ਸੀ. ਨੇ ਦੱਸਿਆ ਕਿ ਬਲਾਕ ਸੰਮਤੀ ਭੁੱਨਰਹੇੜੀ ਲਈ ਅੱਜ 3 ਨਾਮਜ਼ਦਗੀਆਂ ਵਾਪਸ ਹੋਈਆਂ ਹਨ ਤੇ ਇੱਥੇ ਕੁਲ 33 ਉਮੀਦਵਾਰ ਮੈਦਾਨ ਵਿੱਚ ਹਨ।ਨਾਭਾ ਬਲਾਕ ਸੰਮਤੀ ਵਿਖੇ 27 ਨਾਮਜ਼ਦਗੀਆਂ ਵਾਪਸ ਹੋਈਆਂ ਹਨ ਅਤੇ ਕੁਲ 83 ਉਮੀਦਵਾਰ ਹੁਣ ਚੋਣ ਮੈਦਾਨ ਵਿੱਚ ਹਨ। ਜਦਕਿ ਘਨੌਰ ਬਲਾਕ ਸੰਮਤੀ ਲਈ ਅੱਜ 18 ਨਾਮਜ਼ਦਗੀਆਂ ਵਾਪਸ ਹੋਈਆਂ ਹਨ ਅਤੇ ਕੁਲ 59 ਉਮੀਦਵਾਰ ਬਾਕੀ ਹਨ, ਪਟਿਆਲਾ ਦਿਹਾਤੀ ਬਲਾਕ ਸੰਮਤੀ ਲਈ ਅੱਜ 13 ਨਾਮਜ਼ਦਗੀਆਂ ਵਾਪਸ ਲੈਣ ਨਾਲ ਕੁਲ 72 ਉਮੀਦਵਾਰ ਚੋਣ ਮੈਦਾਨ ਵਿੱਚ ਬਾਕੀ ਹਨ। ਇਸੇ ਤਰ੍ਹਾਂ ਹੀ ਪਟਿਆਲਾ ਬਲਾਕ ਸੰਮਤੀ ਲਈ ਅੱਜ 7 ਨਾਮਜ਼ਦਗੀਆਂ ਵਾਪਸ ਹੋਣ ਨਾਲ ਹੁਣ 53 ਉਮੀਦਵਾਰ ਚੋਣ ਮੈਦਾਨ ਵਿਚ ਹਨ।

ਇਸ ਤੋਂ ਇਲਾਵਾ ਰਾਜਪੁਰਾ ਬਲਾਕ ਸੰਮਤੀ ਲਈ ਅੱਜ 16 ਨਾਮਜ਼ਦਗੀਆਂ ਵਾਪਸ ਹੋਈਆਂ ਹਨ ਤੇ ਕੁਲ 58 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਸਮਾਣਾ ਲਈ ਅੱਜ ਕੁਲ 16 ਨਾਮਜ਼ਦਗੀਆਂ ਵਾਪਸ ਹੋਣ ਨਾਲ ਹੁਣ 52 ਉਮੀਦਵਾਰ ਚੋਣ ਲੜਨਗੇ।ਜਦੋਂ ਕਿ ਪਾਤੜਾਂ ਬਲਾਕ ਸੰਮਤੀ ਲਈ ਅੱਜ ਕੁਲ 13 ਨਾਮਜ਼ਦਗੀ ਪੱਤਰ ਵਾਪਸ ਹੋਏ ਹਨ ਤੇ 100 ਉਮੀਦਵਾਰ ਮੈਦਾਨ ਵਿੱਚ ਬਾਕੀ ਰਹੇ ਹਨ।

ਇਸੇ ਤਰ੍ਹਾਂ ਹੀ ਸਨੌਰ ਬਲਾਕ ਸੰਮਤੀ ਲਈ ਅੱਜ 4 ਨਾਮਜ਼ਦਗੀਆਂ ਵਾਪਸ ਹੋਈਆ ਹਨ ਤੇ ਕੁਲ 49 ਬਾਕੀ ਉਮੀਦਵਾਰ ਮੈਦਾਨ ਵਿੱਚ ਹਨ। ਜਦੋਂਕਿ ਸ਼ੰਭੂ ਕਲਾਂ ਬਲਾਕ ਸੰਮਤੀ ਲਈ ਅੱਜ 7 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਵਾਪਸ ਲਏ ਹਨ ਤੇ ਇੱਥੇ ਕੁਲ 62 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande